05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਦਵਾਈ ਕੰਪਨੀ ਦਾ ਮੁਲਾਜ਼ਮ ਬਣ ਕੇ 76 ਸਾਲਾ ਬਜ਼ੁਰਗ ਤੋਂ ਠੱਗੇ 2.06 ਲੱਖ ਰੁਪਏ

ਐੱਸ. ਏ. ਐੱਸ. ਨਗਰ, 5 ਅਕਤੂਬਰ (ਕਪਿਲ ਵਧਵਾ) - ਖਰੜ ਦੇ ਸੈਕਟਰ-125 ਸਥਿਤ ਜਲਵਾਯੂ ਟਾਵਰ ਦੇ ਰਹਿਣ ਵਾਲੇ 76 ਸਾਲਾ ਬਜ਼ੁਰਗ ਨਾਲ ਦਵਾਈ ਕੰਪਨੀ...

Ad Position 21
No active advertisement
ਅਜੀਤ ਡੈਸਕ 05-10-2026

ਐੱਸ. ਏ. ਐੱਸ. ਨਗਰ, 5 ਅਕਤੂਬਰ (ਕਪਿਲ ਵਧਵਾ) - ਖਰੜ ਦੇ ਸੈਕਟਰ-125 ਸਥਿਤ ਜਲਵਾਯੂ ਟਾਵਰ ਦੇ ਰਹਿਣ ਵਾਲੇ 76 ਸਾਲਾ ਬਜ਼ੁਰਗ ਨਾਲ ਦਵਾਈ ਕੰਪਨੀ ਦਾ ਮੁਲਾਜ਼ਮ ਬਣ ਕੇ ਸਾਈਬਰ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਲਸਾਜ਼ ਨੇ ਪਹਿਲਾਂ ਬਜ਼ੁਰਗ ਨੂੰ ਫੋਨ ਕਰਕੇ ਦਵਾਈਆਂ ਸੰਬੰਧੀ ਜਾਣਕਾਰੀ ਲਈ ਅਤੇ ਬਾਅਦ ਵਿਚ ਵਟ੍ਹਸਐਪ ’ਤੇ ਏ.ਪੀ.ਕੇ. ਫਾਈਲ ਭੇਜ ਕੇ ਮੋਬਾਈਲ ਦਾ ਐਕਸੈੱਸ ਹਾਸਲ ਕਰ ਲਿਆ। ਇਸ ਤੋਂ ਬਾਅਦ ਇੰਡੀਅਨ ਬੈਂਕ ਅਤੇ ਬੈਂਕ ਆਫ ਇੰਡੀਆ ਦੇ ਖ਼ਾਤਿਆਂ ’ਚੋਂ ਵੱਖ-ਵੱਖ ਟਰਾਂਜ਼ੈਕਸ਼ਨਾਂ ਰਾਹੀਂ ਕੁੱਲ 2.06 ਲੱਖ ਰੁਪਏ ਕਢਵਾ ਲਏ ਗਏ। ਪੀੜ੍ਹਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਨਲਾਈਨ ਦਵਾਈਆਂ ਮੰਗਵਾਉਂਦੇ ਹਨ। 22 ਸਤੰਬਰ ਨੂੰ ਉਨ੍ਹਾਂ ਦੇ ਮੋਬਾਈਲ ’ਤੇ ਇਕ ਅਣਜਾਣ ਨੰਬਰ ਤੋਂ ਫੋਨ ਆਇਆ। ਫੋਨ ਕਰਨ ਵਾਲੇ ਨੇ ਆਪਣੇ ਆਪ ਨੂੰ ਦਵਾਈ ਕੰਪਨੀ ਨਾਲ ਸੰਬੰਧਿਤ ਮੁਲਾਜ਼ਮ ਦੱਸਦਿਆਂ ਉਨ੍ਹਾਂ ਦੀਆਂ ਚੱਲ ਰਹੀਆਂ ਦਵਾਈਆਂ ਅਤੇ ਘਰ ਦੇ ਪਤੇ ਸੰਬੰਧੀ ਜਾਣਕਾਰੀ ਲਈ। ਗੱਲਬਾਤ ਤੋਂ ਬਾਅਦ ਉਸ ਨੇ ਵਟ੍ਹਸਐਪ ’ਤੇ ਇਕ ਏ.ਪੀ.ਕੇ. ਫਾਈਲ ਭੇਜ ਦਿੱਤੀ। ਸ਼ਿਕਾਇਤ ਮੁਤਾਬਕ ਏ.ਪੀ.ਕੇ. ਫਾਈਲ ਰਾਹੀਂ ਜਾਲਸਾਜ਼ ਨੇ ਬਜ਼ੁਰਗ ਦੇ ਮੋਬਾਈਲ ਦਾ ਐਕਸੈੱਸ ਹਾਸਲ ਕਰ ਲਿਆ। ਕੁਝ ਦਿਨ ਤੱਕ ਸਭ ਕੁਝ ਆਮ ਰਿਹਾ ਪਰ 26 ਸਤੰਬਰ ਨੂੰ ਉਨ੍ਹਾਂ ਦੇ ਇੰਡੀਅਨ ਬੈਂਕ ਅਤੇ ਬੈਂਕ ਆਫ ਇੰਡੀਆ ਦੇ ਖਾਤਿਆਂ ’ਚੋਂ ਵੱਖ-ਵੱਖ ਟਰਾਂਜ਼ੈਕਸ਼ਨਾਂ ਰਾਹੀਂ 2.06 ਲੱਖ ਰੁਪਏ ਕਢਵਾ ਲਏ ਗਏ। ਫੋਨ ਆਉਣ ਤੋਂ ਬਾਅਦ ਰਮੇਸ਼ ਗੁਲਾਟੀ ਨੂੰ ਕਾਲ ਕਰਨ ਵਾਲੇ ’ਤੇ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਜੈਪੁਰ ਸਥਿਤ ਸੰਬੰਧਿਤ ਦਵਾਈ ਕੰਪਨੀ ਨਾਲ ਸੰਪਰਕ ਕੀਤਾ। ਕੰਪਨੀ ਨੇ ਸਪੱਸ਼ਟ ਕੀਤਾ ਕਿ ਉਸ ਵਲੋਂ ਅਜਿਹੀ ਕੋਈ ਕਾਲ ਨਹੀਂ ਕੀਤੀ ਗਈ ਸੀ ਅਤੇ ਕਿਸੇ ਅਣਜਾਣ ਵਿਅਕਤੀ ਨਾਲ ਨਿੱਜੀ ਜਾਣਕਾਰੀ ਸਾਂਝੀ ਨਾ ਕਰਨ ਲਈ ਕਿਹਾ। ਪੀੜਤ ਦੀ ਸ਼ਿਕਾਇਤ ’ਤੇ ਸਾਈਬਰ ਕ੍ਰਾਈਮ ਥਾਣਾ ਪੁਲਿਸ ਨੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਬੀ.ਐੱਨ.ਐੱਸ. ਦੀ ਧਾਰਾ 318 (4) ਅਤੇ ਆਈ.ਟੀ. ਐਕਟ ਦੀ ਧਾਰਾ 66 ਸੀ ਤਹਿਤ ਕੇਸ ਦਰਜ ਕਰ ਲਿਆ ਹੈ।

Ad Position 22
No active advertisement
ਪਿਛਲੀ ਖ਼ਬਰ ਇਨੋਵਾ ਵਲੋਂ ਦਰੜੇ ਜਾਣ 'ਤੇ ਇਕ ਵਿਅਕਤੀ ਦੀ ਮੌਤ ਅਗਲੀ ਖ਼ਬਰ ਜੀ.ਆਰ.ਪੀ ਦੇ ਏ.ਐੱਸ.ਆਈ. ’ਤੇ ਹੋਈ ਗੋਲੀਬਾਰੀ ਮਾਮਲੇ 'ਚ ਭਰਜਾਈ ਸਮੇਤ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ
Ad Position 24