09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੌਂਸਲਰ ਅਮਰੀਕ ਸਿੰਘ ਲਾਲੀ ਦਾ ਦਿਹਾਂਤ; ਇਲਾਕੇ 'ਚ ਸੋਗ ਦੀ ਲਹਿਰ <br/>

Ad Position 21
No active advertisement
ਅਜੀਤ ਡੈਸਕ 25-04-2026
ਸੁਲਤਾਨਵਿੰਡ, 24 ਅਪ੍ਰੈਲ (ਗੁਰਨਾਮ ਸਿੰਘ ਬੁੱਟਰ)-ਹਲਕਾ ਦੱਖਣੀ ਦੇ ਅਧੀਨ ਆਉਂਦੇ ਪਿੰਡ ਸੁਲਤਾਨਵਿੰਡ ਅਤੇ ਕੋਟ ਮਿੱਤ ਸਿੰਘ ਇਲਾਕੇ ਦੀ ਸਿਆਸਤ 'ਚ ਉਸ ਵੇਲੇ ਗਹਿਰੇ ਸੋਗ ਦੀ ਲਹਿਰ ਦੌੜ ਗਈ, ਜਦੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਅਤੇ ਵਾਰਡ ਨੰਬਰ 38 ਤੋਂ ਸਾਬਕਾ ਕੌਂਸਲਰ ਅਮਰੀਕ ਸਿੰਘ ਲਾਲੀ ਦਾ ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਦਿਹਾਂਤ ਹੋ ਗਿਆ | ਉਹ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ |
ਸਵ: ਅਮਰੀਕ ਸਿੰਘ ਲਾਲੀ ਦਾ ਅੰਤਿਮ ਸੰਸਕਾਰ ਅੱਜ ਸ਼ਮਸ਼ਾਨਘਾਟ ਸ਼ਹੀਦਾਂ ਸਾਹਿਬ (ਅੰਮਿ੍ਤਸਰ) ਵਿਖੇ ਪੂਰਨ ਸਤਿਕਾਰ ਨਾਲ ਕਰ ਦਿੱਤਾ ਗਿਆ | ਇਸ ਮੌਕੇ ਮਿ੍ਤਕ ਦੇਹ ਨੂੰ ਅਗਨੀ ਦਿਖਾਉਣ ਦੀ ਰਸਮ ਉਨ੍ਹਾਂ ਦੇ ਸਪੁੱਤਰ ਕੰਵਲਜੀਤ ਸਿੰਘ, ਡਾ. ਸਤਿੰਦਰ ਸਿੰਘ ਸਾਹਨੀ ਵਲੋਂ ਨਿਭਾਈ ਗਈ | ਅੰਤਿਮ ਯਾਤਰਾ ਦੌਰਾਨ ਵੱਡੀ ਗਿਣਤੀ ਵਿਚ ਸਿਆਸੀ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਨੇ ਸਵ: ਲਾਲੀ ਦੇ ਅਕਾਲ ਚਲਾਣੇ ਨੂੰ ਪਾਰਟੀ ਲਈ ਇਕ ਨਾ-ਪੂਰਾ ਹੋਣ ਵਾਲਾ ਘਾਟਾ ਦੱਸਿਆ | ਇਸ ਤੋਂ ਇਲਾਵਾ ਦੁੱਖ ਸਾਂਝਾ ਕਰਨ ਵਾਲਿਆਂ 'ਚ ਮੁੱਖ ਤੌਰ ਸੁਰਜੀਤ ਸਿੰਘ ਪਹਿਲਵਾਨ (ਸ਼ਹਿਰੀ ਪ੍ਰਧਾਨ, ਅਕਾਲੀ ਦਲ)
ਜਰਮਨਜੀਤ ਸਿੰਘ ਸੁਲਤਾਨਵਿੰਡ (ਸਰਕਲ ਪ੍ਰਧਾਨ) ਗੁਰਮੀਤ ਸਿੰਘ ਸੁਰਸਿੰਘ, ਕੁਲਦੀਪ ਸਿੰਘ ਪੰਡੋਰੀ, ਹਰਭਗਵੰਤ ਸਿੰਘ ਕਵਲ (ਕੌਂਸਲਰ) ਪੂਰਨ ਸਿੰਘ ਮੱਤੇਵਾਲ, ਅਵਤਾਰ ਸਿੰਘ ਟਰੱਕਾਂ ਵਾਲੇ, ਮੰਨਾ ਸਿੰਘ ਝਾਮਕੇ, ਪ੍ਰਧਾਨ ਡਾ. ਸੁਪਿੰਦਰ ਸਿੰਘ ਢਿੱਲੋ, ਜਸਵਿੰਦਰ ਸਿੰਘ ਸ਼ੇਰਗਿੱਲ, ਨੰਬਰਦਾਰ ਇੰਦਰਜੀਤ ਸਿੰਘ, ਰਵੀਸ਼ੇਰ ਸਿੰਘ ਖਾਲਸਾ ਆਦਿ ਆਗੂਆਂ ਨੇ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕਰਦਿਆਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ | ਇਲਾਕਾ ਨਿਵਾਸੀਆਂ ਅਨੁਸਾਰ ਅਮਰੀਕ ਸਿੰਘ ਲਾਲੀ ਇਕ ਮਿਲਣਸਾਰ ਅਤੇ ਲੋਕ ਹਿੱਤਾਂ ਲਈ ਲੜਨ ਵਾਲੇ ਇਨਸਾਨ ਸਨ, ਜਿਨ੍ਹਾਂ ਦੀ ਕਮੀ ਹਮੇਸ਼ਾ ਮਹਿਸੂਸ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਰੈਸਲਿੰਗ 'ਚ ਚਮਕਿਆ ਖੁਸਰਾਜ ਸਿੰਘ, ਸੇਂਟ ਸੋਵਰੇਨ ਕਾਨਵੈਂਟ ਸਕੂਲ ਲਈ ਜਿੱਤਿਆ ਸੋਨ ਤਗਮਾ <br/> ਅਗਲੀ ਖ਼ਬਰ ਸੂਬੇ ਦੇ ਲੋਕ 2027 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹੈ-ਅਕਾਲੀ ਆਗੂ <br/>
Ad Position 24