ਅੰਮਿ੍ਤਸਰ, 26 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਅੰਮਿ੍ਤ ਕਾੜ੍ਹਾ ਕਮੇਟੀ ਸੀਨੀਅਰ ਸਿਟੀਜਨ ਸੈੱਲ ਅੰਮਿ੍ਤਸਰ ਵਲੋਂ ਸੇਵਾ ਪੰਥੀ ਗੁਰਦੁਆਰਾ ਚੌਕ ਚਿੜ੍ਹਾ ਕਟੜਾ ਕਰਮ ਸਿੰਘ ਵਿਖੇ ਪੋ੍ਰਗਰਾਮ ਕਰਵਾਇਆ, ਜਿਸ 'ਚ ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦੇ ਚੇਅਰਮੈਨ ਬਾਲਕ੍ਰਿਸ਼ਨ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਪੋ੍ਰਗਰਾਮ 'ਚ ਬਾਲਕ੍ਰਿਸ਼ਨ ਸ਼ਰਮਾ ਨੇ ਕਮੇਟੀ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਸੇਵਾ ਦੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ | ਕਮੇਟੀ ਵਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ਪ੍ਰਧਾਨ ਵਰਿੰਦਰ ਮੋਹਨ ਸ਼ਰਮਾ, ਜਨਰਲ ਸਕੱਤਰ ਵਿਨੋਦ ਖੰਨਾ, ਵੈਦ ਮੁਖ਼ਤਾਰ ਸਿੰਘ, ਵਾਈਸ ਪ੍ਰਧਾਨ ਰਾਮ ਗੋਪਾਲ ਮਲਹੋਤਰਾ, ਐਡਵੋਕੇਟ ਰਵਨੀਤ ਕੌਰ ਪੰਜਾਬ ਐਂਡ ਹਰਿਆਣਾ ਹਾਈਕੋਰਟ, ਹਰਬੰਸ ਸਿੰਘ, ਬਲਦੇਵ ਰਾਜ ਆਦਿ ਮੌਜੂਦ ਸਨ |
ਅੰਮਿ੍ਤ ਕਾੜ੍ਹਾ ਕਮੇਟੀ ਸੀਨੀਅਰ ਸਿਟੀਜ਼ਨ ਸੈੱਲ ਅੰਮਿ੍ਤਸਰ ਵਲੋਂ ਬਾਲਕ੍ਰਿਸ਼ਨ ਸ਼ਰਮਾ ਦਾ ਸਨਮਾਨ <br/>
ਅਜੀਤ ਡੈਸਕ
27-04-2026