ਅੰਮਿ੍ਤਸਰ, 26 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਰਾਜ ਵਿਦਿਅਕ ਤੇ ਖੋਜ ਸਿਖਲਾਈ ਸੰਸਥਾ ਪੰਜਾਬ ਦੀ ਦਿਸ਼ਾ ਨਿਰਦੇਸ਼ਾਂ ਹੇਠ ਸਿੱਖਿਆ ਵਿਭਾਗ ਪੰਜਾਬ ਵਲੋਂ ਕਰਵਾਈ ਅਧਿਆਪਕ ਯੋਗਤਾ ਟੈਸਟ ਲਈ ਜ਼ਿਲੇ੍ਹ ਅੰਦਰ ਬਣਾਏ ਗਏ ਕੁੱਲ ਪੰਜ ਪ੍ਰੀਖਿਆ ਕੇਂਦਰਾਂ 'ਚ 3838 ਅਧਿਆਪਕਾਂ ਨੇ ਅਧਿਆਪਕ ਯੋਗਤਾ ਪ੍ਰੀਖਿਆ 'ਚ ਭਾਗ ਲਿਆ | ਇਸ ਸੰਬੰਧੀ ਰਾਜੇਸ਼ ਕੁਮਾਰ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿੱ) ਅੰਮਿ੍ਤਸਰ ਤੇ ਕਵਲਜੀਤ ਸਿੰਘ ਸੰਧੂ ਜ਼ਿਲ੍ਹਾ ਸਿੱਖਿਆ ਅਫਸਰ (ਐਲੀ) ਅੰਮਿ੍ਤਸਰ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਜ਼ਿਲ੍ਹਾ ਅੰਮਿ੍ਤਸਰ ਵਿਖੇ ਕੁੱਲ 4077 ਅਧਿਆਪਕ ਪ੍ਰੀਖਿਆ ਲਈ ਕੁੱਲ ਪੰਜ ਪ੍ਰੀਖਿਆ ਕੇਂਦਰ ਬਣਾਏ ਗਏ ਸਨ, ਜਿਨ੍ਹਾਂ 'ਚ ਅੱਜ ਹੋਈ ਪ੍ਰੀਖਿਆ ਲਈ 3838 ਅਧਿਆਪਕਾਂ ਨੇ ਹਿੱਸਾ ਲਿਆ, ਜਦਕਿ ਕੁਲ 239 ਅਧਿਆਪਕ ਪ੍ਰੀਖਿਆਰਥੀ ਪ੍ਰੀਖਿਆ ਕੇਂਦਰਾਂ ਤੋਂ ਦੂਰ ਰਹੇ | ਸਿੱਖਿਆ ਅਧਿਕਾਰੀਆਂ ਨੇ ਦੱਸਿਆ ਜ਼ਿਲ੍ਹੇ ਅੰਦਰ ਅੱਜ ਹੋਈ ਅਧਿਆਪਕ ਯੋਗਤਾ ਪ੍ਰੀਖਿਆ ਅਮਨ ਸ਼ਾਂਤੀ ਤੇ ਬਿਨਾਂ ਕਿਸੇ ਰੌਲੇ ਤੋਂ ਨੇਪਰੇ ਚੜੀ | ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ-2 ਲਈ ਬਣੇ 5 ਪ੍ਰੀਖਿਆ ਕੇਂਦਰਾਂ 'ਚ ਕੁੱਲ 1972 ਉਮੀਦਵਾਰਾ 'ਚੋਂ 1815 ਉਮੀਦਵਾਰ ਹਾਜ਼ਰ ਹੋਈ, ਜਦਕਿ 157 ਉਮੀਦਵਾਰ ਗੈਰ ਹਾਜ਼ਰ ਰਹੇ ਜਦਕਿ ਉਮੀਦਵਾਰਾਂ ਦੀ ਹਾਜ਼ਰੀ 92.04 ਫੀਸਦੀ ਰਹੀ | ਇਸੇ ਤਰ੍ਹਾਂ ਸ਼ਾਮ ਸਮੇਂ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ-1 ਲਈ ਕੁੱਲ 2105 ਉਮੀਦਵਾਰਾਂ ਲਈ ਪੰਜ ਪ੍ਰੀਖਿਆ ਕੇਂਦਰ ਬਣਾਏ ਗਏ ਸਨ, ਜਿਨ੍ਹਾਂ 'ਚ 2023 ਉਮੀਦਵਾਰ ਹਾਜ਼ਰ ਰਹੇ ਜਦਕਿ 82 ਉਮੀਦਵਾਰ ਗੈਰ-ਹਾਜ਼ਰ ਰਹੇ | ਹਾਜ਼ਰ ਉਮੀਦਵਾਰਾਂ ਦੀ ਹਾਜ਼ਰੀ 96.1 ਫੀਸਦੀ ਰਹੀ | ਇਸ ਮੌਕੇ ਰਾਜੇਸ਼ ਕੁਮਾਰ ਸ਼ਰਮਾ ਡੀ. ਈ. ਓ. ਸੈਕੰਡਰੀ, ਕਵਲਜੀਤ ਸਿੰਘ ਸੰਧੂ ਡੀ. ਈ. ਓ. ਐਲੀਮੈਂਟਰੀ ਵਲੋਂ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦਾ ਨਿਰੀਖਣ ਵੀ ਕੀਤਾ | ਉਨ੍ਹਾਂ ਨਾਲ ਰਾਜੇਸ਼ ਖੰਨਾ ਡਿਪਟੀ ਡੀ. ਈ. ਓ,. ਰਾਜਨ ਡੀ. ਆਰ. ਸੀ., ਪਰਮਿੰਦਰ ਸਿੰਘ ਸਰਪੰਚ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਸਟੈਨੋ ਰਾਜਦੀਪ ਸਿੰਘ, ਗੁਰਪ੍ਰੀਤ ਸਿੰਘ ਵਡਾਲੀ ਗੁਰੂ, ਹਤਿੰਦਰ ਪਾਲ ਸਿੰਘ ਮਾਲ ਰੋਡ, ਲੈਕਚਰਾਰ ਰਮਿੰਦਰ ਪਾਲ ਸਿੰਘ ਅਜਨਾਲਾ ਸਮੇਤ ਹੋਰ ਸਿੱਖਿਆ ਅਧਿਕਾਰੀ ਹਾਜ਼ਰ ਸਨ |
ਜ਼ਿਲ੍ਹਾ ਅੰਮਿ੍ਤਸਰ ਵਿਖੇ 3838 ਅਧਿਆਪਕਾਂ ਨੇ 5 ਪ੍ਰੀਖਿਆ ਕੇਂਦਰਾਂ ਵਿਖੇ ਦਿੱਤੀ ਅਧਿਆਪਕ ਯੋਗਤਾ ਪ੍ਰੀਖਿਆ <br/>
ਅਜੀਤ ਡੈਸਕ
27-04-2026