29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਭਾਸ਼ਾ ਵਿਭਾਗ ਪੰਜਾਬ ਨੇ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਜਨਮ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 27-04-2026
ਚੋਗਾਵਾਂ, 26 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਪੰਜਾਬ ਸਰਕਾਰ ਦੀ ਸਰਪ੍ਰਸਤੀ 'ਚ ਭਾਸ਼ਾ ਵਿਭਾਗ ਪੰਜਾਬ ਵਲੋਂ ਸਰਬਾਂਗੀ ਸਾਹਿਤਕਾਰ ਗੁਰਬਖਸ਼ ਸਿੰਘ (ਪ੍ਰੀਤਲੜੀ) ਦਾ ਜਨਮ ਦਿਨ ਉਨ੍ਹਾਂ ਦੀ ਕਰਮਭੂਮੀ ਪ੍ਰੀਤਨਗਰ ਵਿਖੇ ਮਨਾਇਆ, ਜਿਸ ਮੌਕੇ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਸਾਹਿਤਕਾਰ ਤੇ ਸਾਹਿਤ ਰਸੀਏ 'ਪ੍ਰੀਤ ਯਾਤਰਾ' ਤਹਿਤ ਪਹੁੰਚੇ | ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਵਿਦਵਾਨਾਂ ਵਲੋਂ ਉਨ੍ਹਾਂ ਦੀ ਯਾਦਾਂ ਸਾਂਝੀਆਂ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਸਾਹਿਤ ਨੂੰ ਦੇਣ ਬਾਰੇ ਵੀ ਵਿਚਾਰਾਂ ਹੋਈਆਂ | ਪ੍ਰੀਤ ਭਵਨ ਵਿਖੇ ਸ੍ਰੀ ਕੇਵਲ ਧਾਲੀਵਾਲ ਦੁਆਰਾ ਤਿਆਰ ਕੀਤੀ ਦਸਤਾਵੇਜ਼ੀ ਫਿਲਮ 'ਸੁਪਨਿਆਂ ਦੀ ਧਰਤੀ' ਵੀ ਦਿਖਾਈ ਗਈ | ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਗੁਰਬਖਸ਼ ਸਿੰਘ ਨੇ ਆਪਣੇ ਸਾਹਿਤ ਤੇ ਕਰਮ ਰਾਹੀਂ ਸਾਂਝ, ਸੋਹਜ, ਸੂਝ, ਸਚਾਈ, ਸਿਆਣਪ ਤੇ ਸ਼ਿਸਟਾਚਾਰ ਦਾ ਸੰਦੇਸ਼ ਦਿੱਤਾ | ਸ. ਹਿਰਦੇਪਾਲ ਸਿੰਘ ਨੇ ਆਪਣੇ ਪਿਤਾ ਦੇ ਜੀਵਨ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਦੁਸ਼ਵਾਰ ਪ੍ਰਸਥਿਤੀਆਂ ਦੇ ਬਾਵਜੂਦ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਤੇ ਖੁਸ਼ਗਵਾਰ ਬਣਾਇਆ | ਉਨ੍ਹਾਂ ਨੇ ਪ੍ਰੀਤ ਨਗਰ ਦੇ ਰੂਪ 'ਚ ਪੰਜਾਬ ਦਾ ਪਹਿਲਾ ਯੋਜਨਾਬੱਧ, ਸਮਾਜਿਕ ਤੇ ਸੱਭਿਆਚਾਰਕ ਪੱਖੋਂ ਅਮੀਰ ਨਗਰ ਵਸਾਇਆ | ਉਨ੍ਹਾਂ ਪ੍ਰੀਤਨਗਰ 'ਚ ਭਾਵੇਂ ਕੋਈ ਧਾਰਮਿਕ ਸਥਾਨ ਨਹੀਂ ਬਣਾਇਆ ਪਰ ਇਸ ਦੇ ਵਾਸੀ ਸਾਰੇ ਧਰਮਾਂ ਦੇ ਤਿਉਹਾਰ ਇਕੱਠੇ ਹੋ ਕੇ ਸਾਂਝੇ ਰੂਪ 'ਚ ਮਨਾਉਂਦੇ ਸਨ | ਪ੍ਰੋ. ਹਰਭਜਨ ਸਿੰਘ ਭਾਟੀਆ ਨੇ 'ਗੁਰਬਖਸ਼ ਸਿੰਘ ਪ੍ਰੀਤਲੜੀ ਹੋਣ ਦਾ ਮਹੱਤਵ ਵਿਸ਼ੇ 'ਤੇ ਬੋਲਦਿਆ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਅਸੀਂ ਜੋ ਸੋਚਦੇ ਹਾਂ, ਜੋ ਬੋਲਦੇ ਹਾਂ, ਜੋ ਦੇਖਦੇ ਹਾਂ ਤੇ ਜੋ ਕਰਦੇ ਹਾਂ ਉਸ ਵਿਚ ਢੇਰ ਅੰਤਰ ਹੁੰਦਾ ਹੈ, ਪਰ ਸ. ਗੁਰਬਖਸ਼ ਸਿੰਘ ਇਸ ਦੇ ਉਲਟ ਸਨ ਉਹ ਜੋ ਸੋਚਦੇ, ਦੇਖਦੇ, ਬੋਲਦੇ ਸੀ, ਉਸੇ 'ਤੇ ਅਮਲ ਕਰਦੇ ਸਨ, ਜੋ ਉਨ੍ਹਾਂ ਦੀ ਸ਼ਖ਼ਸੀਅਤ ਦਾ ਸਾਕਾਰਤਮਕ ਪਹਿਲੂ ਸੀ | ਉਨ੍ਹਾਂ ਦੱਸਿਆ ਕਿ 1970 ਵਿਚ ਪ੍ਰੀਤਲੜੀ ਰਸਾਲੇ ਦੀਆਂ 18 ਹਜ਼ਾਰ ਕਾਪੀਆਂ ਛਪਦੀਆਂ ਸਨ ਜੋ ਕਿ ਇਕ ਬਹੁਤ ਵੱਡਾ ਕੀਰਤੀਮਾਨ ਹੈ | ਇਸ ਮੌਕੇ ਉੱਘੇ ਸ਼ਾਇਰ ਵਿਜੇ ਵਿਵੇਕ, ਡਾ. ਲਕਸ਼ਮੀ ਨਰਾਇਣ ਭੀਖੀ ਨੇ ਆਪਣੇ ਵਿਚਾਰ ਪੇਸ਼ ਕੀਤੇ | ਸ. ਪ੍ਰੀਤਲੜੀ ਦੀ ਪੋਤ ਨੂੰਹ ਪੂਨਮ ਸਿੰਘ ਸੰਪਾਦਕ ਪ੍ਰੀਤਲੜੀ ਨੇ ਭਾਸ਼ਾ ਵਿਭਾਗ ਦਾ ਧੰਨਵਾਦ ਕੀਤਾ | ਇਸ ਮੌਕੇ ਵਿਭਾਗ ਵਲੋਂ ਬੁਲਾਰਿਆਂ ਤੇ ਮਹਿਮਾਨਾਂ ਦਾ ਪੁਸਤਕਾਂ ਦੇ ਸੈੱਟਾਂ ਤੇ ਸ਼ਾਲਾਂ ਨਾਲ ਸਨਮਾਨਿਤ ਕੀਤਾ | ਪੰਜਾਬੀ ਰਸਾਲੇ 'ਅੱਖਰ' ਦਾ ਨਵਾਂ ਅੰਕ ਵੀ ਲੋਕ ਅਰਪਣ ਕੀਤਾ | ਮੰਚ ਸੰਚਾਲਨ ਖੋਜ ਅਫ਼ਸਰ ਡਾ. ਮਨਜਿੰਦਰ ਸਿੰਘ ਨੇ ਕੀਤਾ | ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਮਾਨਸਾ ਡਾ. ਤੇਜਿੰਦਰ ਕੌਰ ਤੇ ਮਨਜੀਤ ਪੁਰੀ ਫਰੀਦਕੋਟ, ਬਲਜਿੰਦਰ ਮਾਨ, ਪੱਤਰਕਾਰ ਬਲਵਿੰਦਰ ਧਾਲੀਵਾਲ, ਗੁਰਚੇਤ ਫੱਤੇਵਾਲੀਆ, ਦਰਸ਼ਨ ਬਰੇਟਾ, ਜਗਦੀਸ਼ ਰਾਏ ਕੂਲਰੀਆਂ, ਕਮਲਜੀਤ ਨੀਲੋਂ, ਡਾ. ਬਲਵੀਰ ਕੌਰ ਪੰਧੇਰ, ਰੰਗਕਰਮੀ ਰਾਜੇਸ਼ ਸ਼ਰਮਾ, ਰਵਿੰਦਰ ਚੋਟ, ਹਰਪ੍ਰੀਤ ਰਾਣਾ, ਅੰਗਰੇਜ਼ ਸਿੰਘ, ਧਰਵਿੰਦਰ ਸਿੰਘ ਔਲਖ,ਅਵਤਾਰਜੀਤ, ਭਾਸ਼ੋ, ਡਾ. ਵੀਰਪਾਲ ਕੌਰ, ਪ੍ਰੀਤਮ ਸਿੰਘ ਜੌਹਲ, ਜਸਵੀਰ ਝੱਜ, ਗੁਰਿੰਦਰ ਗੈਰੀ, ਕਰਨੈਲ ਸਿੰਘ ਵਜ਼ੀਰਾਬਾਦੀ, ਗੁਰਚਰਨ ਕੌਰ ਕੋਚਰ, ਸੰਤ ਸਿੰਘ ਸੋਹਲ, ਅੰਮਿ੍ਤਪਾਲ ਕੌਰ, ਰਾਜਪਾਲ ਕੌਰ, ਬਲਵਿੰਦਰ ਭੱਟੀ, ਰਿਪਨਜੋਤ ਬੱਗਾ ਸੋਨੀ, ਅਨਿਲ ਕੁਮਾਰ ਗੋਇਲ, ਭੁਪਿੰਦਰਪ੍ਰੀਤ ਸਿੰਘ, ਸਰਬਜੀਤ ਗਿੱਲ, ਸੁਨੀਤਾ ਸਨੂ, ਕੁਮਾਰ ਜਗਦੇਵ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਸ਼ਹਿਰੀ ਅਜਨਾਲਾ ਦੀ ਟੀਮ ਵਲੋਂ 'ਆਪ' ਛੱਡ ਕੇ ਭਾਜਪਾ ਵਿਚ ਜਾਣ ਵਾਲੇ ਰਾਜ ਸਭਾ ਮੈਂਬਰਾਂ ਦਾ ਪੁਤਲਾ ਸਾੜ... ਅਗਲੀ ਖ਼ਬਰ ਕਾਨੂੰਨ ਨੂੰ ਛਿੱਕੇ ਟੰਗ ਕੇ ਇੱਟ ਭੱਠਾ ਮਾਲਕ ਓਵਰਲੋਡ ਟਰੈਕਟਰ ਟਰਾਲਿਆਂ ਨਾਲ ਕਰਵਾ ਰਹੇ ਹਨ ਮਿੱਟੀ ਦੀ ਢੋਆ-ਢੁਆਈ ਸੜ...
Ad Position 24