05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਰੇਲਗੱਡੀ 'ਚ ਇਕੱਲੇ ਮਿਲੇ ਬੱਚੇ ਨੂੰ ਸੁਰੱਖਿਅਤ ਪਰਿਵਾਰ ਦੇ ਹਵਾਲੇ ਕੀਤਾ <br/>

Ad Position 21
No active advertisement
ਅਜੀਤ ਡੈਸਕ 28-04-2026
ਅੰਮਿ੍ਤਸਰ, 27 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਰੇਲਵੇ ਚੈਕਿੰਗ ਸਟਾਫ ਵਲੋਂ ਰੇਲਗੱਡੀ 'ਚ ਇਕੱਲੇ ਮਿਲੇ ਇਕ ਬੱਚੇ ਨੂੰ ਅੱਜ ਸੁਰੱਖਿਅਤ ਉਸ ਦੇ ਪਰਿਵਾਰ ਦੇ ਹਵਾਲੇ ਕੀਤਾ ਗਿਆ | ਜਾਣਕਾਰੀ ਮੁਤਾਬਕ ਰੇਲ ਗੱਡੀ ਨੰਬਰ 04652 (ਅੰਮਿ੍ਤਸਰ-ਜੈਨਗਰ ਕਲੋਨ ਸਪੈਸ਼ਲ) 'ਤੇ ਡਿਊਟੀ ਦੌਰਾਨ ਅੰਮਿ੍ਤਸਰ ਟੀ. ਟੀ. ਈ. ਸ੍ਰ੍ਰੀਮਤੀ ਪੂਜਾ ਸ਼ਰਮਾ ਅਤੇ ਸ੍ਰੀਮਤੀ ਸ਼ਸ਼ੀ ਬਾਲਾ ਨੇ ਟਿਕਟ ਚੈਕਿੰਗ ਦੌਰਾਨ ਇਕ ਲੜਕੇ ਲਗਭਗ 12 ਸਾਲ ਨੂੰ ਸਲੀਪਰ ਕੋਚ 'ਚ ਇਕੱਲਾ ਯਾਤਰਾ ਕਰਦੇ ਦੇਖਿਆ, ਜਿਸ ਨਾਲ ਟਿਕਟ ਚੈਕਿੰਗ ਸਟਾਫ 'ਚ ਸ਼ੱਕ ਪੈਦਾ ਹੋ ਗਿਆ | ਲੜਕੇ ਤੋਂ ਉਸ ਦੇ ਮਾਪਿਆਂ ਬਾਰੇ ਪੁੱਛਗਿੱਛ ਕੀਤੀ ਗਈ ਪਰ ਉਹ ਕੋਈ ਤਸੱਲੀਬਖਸ਼ ਜਾਣਕਾਰੀ ਨਹੀਂ ਦੇ ਸਕਿਆ | ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਟਿਕਟ ਚੈਕਿੰਗ ਸਟਾਫ ਨੇ ਤੁਰੰਤ ਕਮਰਸ਼ੀਅਲ ਕੰਟਰੋਲ, ਫਿਰੋਜ਼ਪੁਰ ਨੂੰ ਸੂਚਿਤ ਕੀਤਾ | ਢੁਕਵੇਂ ਤਾਲਮੇਲ ਤੋਂ ਬਾਅਦ ਬੱਚੇ ਨੂੰ ਅੰਬਾਲਾ ਕੈਂਟ ਸਟੇਸ਼ਨ 'ਤੇ ਮਹਿਲਾ ਆਰ. ਪੀ. ਐਫ. ਸਟਾਫ ਦੇ ਹਵਾਲੇ ਕਰ ਦਿੱਤਾ ਗਿਆ ਤਾਂ ਜੋ ਉਸ ਨੂੰ ਉਸ ਦੇ ਮਾਪਿਆਂ ਨਾਲ ਸੁਰੱਖਿਅਤ ਢੰਗ ਨਾਲ ਮਿਲਾਇਆ ਜਾ ਸਕੇ | ਅੱਜ ਬੱਚੇ ਨੂੰ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ | ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਨੇ ਕਿਹਾ ਕਿ ਟਿਕਟ ਚੈਕਿੰਗ ਸਟਾਫ਼ ਨੇ ਆਪਣੀਆਂ ਡਿਊਟੀਆਂ ਨਿਭਾਉਂਦੇ ਹੋਏ ਬਹੁਤ ਹੀ ਤਤਪਰਤਾ ਅਤੇ ਜ਼ਿੰਮੇਵਾਰੀ ਦਿਖਾਈ, ਜਿਸ ਨਾਲ ਰੇਲਵੇ ਦੀ ਦਿੱਖ 'ਚ ਵਾਧਾ ਹੋਇਆ ਹੈ ਅਤੇ ਇਹ ਸਾਰੇ ਰੇਲਵੇ ਕਰਮਚਾਰੀਆਂ ਲਈ ਇਕ ਮਿਸਾਲੀ ਉਦਾਹਰਣ ਵੀ ਹੈ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਰਮਦਾਸ ਤੇ ਨਗਰ ਪੰਚਾਇਤ ਅਜਨਾਲਾ ਦੀਆਂ ਚੋਣਾਂ ਦੌਰਾਨ ਕਾਂਗਰਸ ਦੇ ਉਮੀਦਵਾਰ ਸ਼ਾਨ ਨਾਲ ਜਿੱਤ ਪ੍ਰਾਪਤ ਕਰਨਗੇ... ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪ੍ਰਕਾਸ਼ ਪੁਰਬ ਸੰਬੰਧੀ ਰਾਜ-ਪੱਧਰੀ ਸੈਮੀਨਾਰ 30 ਨੂੰ <br/>
Ad Position 24