05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪ੍ਰਕਾਸ਼ ਪੁਰਬ ਸੰਬੰਧੀ ਰਾਜ-ਪੱਧਰੀ ਸੈਮੀਨਾਰ 30 ਨੂੰ <br/>

Ad Position 21
No active advertisement
ਅਜੀਤ ਡੈਸਕ 28-04-2026
ਅੰਮਿ੍ਤਸਰ, 27 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪੰਜਾਬ ਸਰਕਾਰ ਅਤੇ ਉਚੇਰੀ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਕਾਦਮਿਕ ਗਤੀਵਿਧੀਆਂ ਦੀ ਲੜੀ ਕਰਵਾਈ ਜਾ ਜਾਵੇਗੀ | ਇਸ ਬਾਰੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਸਮਾਗਮਾਂ ਦਾ ਆਯੋਜਨ ਮਹਾਨ ਸੰਤ ਅਤੇ ਸਮਾਜ ਸੁਧਾਰਕ ਗੁਰੂ ਰਵਿਦਾਸ ਜੀ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਬਾਣੀ ਪੁਰਾਤਨ ਸਮੇਂ ਦੇ ਨਾਲ ਨਾਲ ਅੱਜ ਦੇ ਆਧੁਨਿਕ ਯੁਗ 'ਚ ਵੀ ਓਨੀ ਹੀ ਸਾਰਥਿਕ ਹੈ | ਇਸ ਦੌਰਾਨ ਯੂਨੀਵਰਸਿਟੀ ਵਲੋਂ ''ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਅਤੇ ਸਮਾਜਿਕ ਸਮਾਨਤਾ'' ਵਿਸ਼ੇ ਹੇਠ ਵੱਖ-ਵੱਖ ਵਿਭਾਗਾਂ ਅਤੇ ਸੰਬੰਧਿਤ ਕਾਲਜਾਂ ਦੇ ਵਿਦਿਆਰਥੀਆਂ ਲਈ ਲੇਖ ਮੁਕਾਬਲਾ ਵੀ 28 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ | ਇਸ ਮੁਕਾਬਲੇ ਵਿਚ ਕੁੱਲ ਪੰਜ ਜੇਤੂ ਚੁਣੇ ਜਾਣਗੇ, ਜਿਨ੍ਹਾਂ ਵਿਚ ਪਹਿਲਾ ਇਨਾਮ ਇੱਕ ਵਿਦਿਆਰਥੀ ਨੂੰ ਅਤੇ ਦੂਜੇ ਤੇ ਤੀਜੇ ਇਨਾਮ ਦੋ-ਦੋ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ | ਜੇਤੂਆਂ ਨੂੰ ਵਿਸ਼ੇਸ਼ ਸਮਾਗਮ ਦੌਰਾਨ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਇਸ ਤੋਂ ਇਲਾਵਾ ਉਪ ਕੁਲਪਤੀ ਨੇ ਦੱਸਿਆ ਕਿ ਯੂਨੀਵਰਸਿਟੀ ਵਲੋਂ 30 ਅਪ੍ਰੈਲ 2026 ਨੂੰ ਗੋਲਡਨ ਜੁਬਲੀ ਕਨਵੈਂਸ਼ਨ ਸੈਂਟਰ 'ਚ ''ਬੇਗਮਪੁਰਾ ਸਹਰ ਕੋ ਨਾਉ'' ਵਿਸ਼ੇ 'ਤੇ ਇਕ ਰਾਜ-ਪੱਧਰੀ ਸੈਮੀਨਾਰ ਵੀ ਕਰਵਾਇਆ ਜਾਵੇਗਾ | ਇਹ ਸੈਮੀਨਾਰ ਸਵੇਰੇ 10:30 ਵਜੇ ਸ਼ੁਰੂ ਹੋਵੇਗਾ, ਜਿਸ ਵਿਚ ਪ੍ਰਸਿੱਧ ਵਿਦਵਾਨ ਅਤੇ ਵਿਸ਼ਾ ਮਾਹਿਰ ਭਾਸ਼ਨ ਦੇਣਗੇ |

Ad Position 22
No active advertisement
ਪਿਛਲੀ ਖ਼ਬਰ ਰੇਲਗੱਡੀ 'ਚ ਇਕੱਲੇ ਮਿਲੇ ਬੱਚੇ ਨੂੰ ਸੁਰੱਖਿਅਤ ਪਰਿਵਾਰ ਦੇ ਹਵਾਲੇ ਕੀਤਾ <br/> ਅਗਲੀ ਖ਼ਬਰ ਮਾਧਵ ਵਿੱਦਿਆ ਨਿਕੇਤਨ ਸਕੂਲ ਵਿਖੇ ਆਪ੍ਰੇਸ਼ਨ ਸੰਪਰਕ ਦੇ ਬੈਨਰ ਹੇਠ ਨਸ਼ਾ ਛੁਡਾਊ ਮੁਹਿੰਮ 'ਤੇ ਸੈਮੀਨਾਰ <br/>
Ad Position 24