14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਨਗਰ ਨਿਗਮ ਨੇ ਈ-ਚਾਲਾਨ ਸੇਵਾ ਦੀ ਕੀਤੀ ਸ਼ੁਰੂਆਤ

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਅੰਮਿ੍ਤਸਰ, 2 ਮਈ (ਹਰਮਿੰਦਰ ਸਿੰਘ)-ਸ਼ਹਿਰੀ ਪ੍ਰਬੰਧਨ ਨੂੰ ਮਜ਼ਬੂਤ ਕਰਨ ਅਤੇ ਸਫ਼ਾਈ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਚੁੱਕਦਿਆਂ, ਨਗਰ ਨਿਗਮ ਨੇ ਪੰਜਾਬ ਸਰਕਾਰ ਦੇ ਐੱਮ ਸੇਵਾ ਪੋਰਟਲ ਤਹਿਤ ਆਨਲਾਈਨ ਈ-ਚਾਲਾਨ ਸੇਵਾ ਸ਼ੁਰੂ ਕੀਤੀ ਹੈ | ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਹ ਪਹਿਲ ਸ਼ੁਰੂ ਕੀਤੀ ਗਈ ਹੈ, ਜਿਸ ਦਾ ਉਦੇਸ਼ ਲਾਗੂ ਕਰਨ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ, ਪਾਰਦਰਸ਼ੀ ਅਤੇ ਲੋਕ-ਹਿਤੈਸ਼ੀ ਬਣਾਉਣਾ ਹੈ | ਕਮਿਸ਼ਨਰ ਨੇ ਸਫ਼ਾਈ ਅਤੇ ਜ਼ਿੰਮੇਵਾਰੀ ਦੀ ਮਹੱਤਤਾ ਉੱਤੇ ਜ਼ੋਰ ਦਿੰਦਿਆਂ ਸਾਰੇ ਸੰਬੰਧਿਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸਫ਼ਾਈ ਅਤੇ ਵਾਤਾਵਰਨ ਸੰਬੰਧੀ ਉਲੰਘਣਾਵਾਂ ਨੂੰ ਰੋਕਣ ਲਈ ਡਿਜ਼ੀਟਲ ਪ੍ਰਣਾਲੀਆਂ ਨੂੰ ਅਪਣਾਉਣ | ਇਸ ਪ੍ਰਣਾਲੀ ਅਧੀਨ ਸਿਹਤ ਸ਼ਾਖਾ ਦੇ ਸੈਨੇਟਰੀ ਇੰਸਪੈਕਟਰ ਸੜਕ 'ਤੇ ਕੂੜਾ ਸੁੱਟਣ, ਨਿਰਮਾਣ ਅਤੇ ਢਾਹੁਣ ਵਾਲੇ ਮਲਬੇ ਦੇ ਕੂੜੇ ਦੀ ਗਲਤ ਨਿਪਟਾਰਾ, ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕਰਨ ਅਤੇ ਕੂੜਾ ਸਾੜਨ ਵਾਲਿਆਂ ਨੂੰ ਮੌਕੇ 'ਤੇ ਹੀ ਈ-ਚਾਲਾਨ ਜਾਰੀ ਕਰ ਸਕਣਗੇ | ਈ-ਚਾਲਾਨ ਮਾਡੀਊਲ ਨੂੰ ਨਗਰ ਨਿਗਮ ਦੇ ਆਈ. ਟੀ. ਸੈੱਲ ਵਲੋਂ ਲਾਗੂ ਕੀਤਾ ਗਿਆ ਹੈ ਅਤੇ ਇਹ ਪੀਐੱਮਆਈਡੀਸੀ ਵਲੋਂ ਵਿਕਸਿਤ ਕੀਤਾ ਗਿਆ ਹੈ, ਜਿਸ ਨਾਲ ਪ੍ਰਕਿਰਿਆ ਨੂੰ ਸੁਚੱਜਾ ਅਤੇ ਜਵਾਬਦੇਹ ਬਣਾਇਆ ਗਿਆ ਹੈ | ਕਮਿਸ਼ਨਰ ਨੇ ਕਿਹਾ ਕਿ ਇਹ ਡਿਜ਼ੀਟਲ ਪਹਿਲ ਮੈਨੂਅਲ ਪ੍ਰਣਾਲੀ ਦੀਆਂ ਕਮੀਆਂ ਨੂੰ ਦੂਰ ਕਰਕੇ ਪਾਰਦਰਸ਼ਤਾ ਵਿਚ ਵਾਧਾ ਕਰੇਗੀ | ਸ਼ੁਰੂਆਤ ਦੇ ਮੌਕੇ 'ਤੇ ਪਹਿਲਾ ਈ-ਚਾਲਾਨ ਪੂਰਬੀ ਜ਼ੋਨ 'ਚ ਚੀਫ਼ ਸੈਨੇਟਰੀ ਇੰਸਪੈਕਟਰ ਵਿਜੇ ਗਿੱਲ ਅਤੇ ਅਮਰੀਕ ਸਿੰਘ ਵਲੋਂ ਕੂੜਾ ਸੁੱਟਣ ਦੇ ਮਾਮਲੇ ਵਿਚ ਜਾਰੀ ਕੀਤਾ ਗਿਆ | ਨਵੀਂ ਪ੍ਰਣਾਲੀ ਅਧੀਨ ਮੌਕੇ 'ਤੇ ਹੀ ਚਾਲਾਨ ਜਾਰੀ ਕਰਨ ਅਤੇ ਭੁਗਤਾਨ ਇਕੱਠਾ ਕਰਨ ਦੀ ਸੁਵਿਧਾ ਹੋਵੇਗੀ, ਜਿਸ ਨਾਲ ਨਾਗਰਿਕਾਂ ਨੂੰ ਨਗਰ ਨਿਗਮ ਦਫ਼ਤਰ ਜਾਣ ਦੀ ਲੋੜ ਨਹੀਂ ਪਵੇਗੀ | ਇਸ ਤੋਂ ਇਲਾਵਾ, ਉਲੰਘਣਾ ਕਰਨ ਵਾਲੇ ਵਿਅਕਤੀ ਨੂੰ ਐੱਸ. ਐੱਮ. ਐੱਸ. ਰਾਹੀਂ ਸੂਚਨਾ ਭੇਜੀ ਜਾਵੇਗੀ | ਇਸ ਮੌਕੇ 'ਤੇ ਸਿਹਤ ਅਫ਼ਸਰ ਡਾ: ਕਿਰਨ ਕੁਮਾਰ, ਆਈ. ਟੀ. ਮੈਨੇਜਰ ਸੰਨੀ ਗੁਪਤਾ, ਹਰਮੀਤ ਸਿੰਘ, ਚੀਫ਼ ਸੈਨੇਟਰੀ ਇੰਸਪੈਕਟਰ ਜੇ.ਪੀ. ਬੱਬਰ, ਵਿਜੇ ਗਿੱਲ, ਅਨਿਲ ਡੋਗਰਾ ਅਤੇ ਹੋਰ ਅਧਿਕਾਰੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸਟੇਟ ਆਫਟਰ ਕੇਅਰ ਹੋਮ ਦਾ ਜ਼ਿਲ੍ਹਾ ਸੈਸ਼ਨ ਜੱਜ-ਕਮ-ਚੇਅਰਪਰਸਨ ਲੀਗਲ ਸੇਵਾ ਅਥਾਰਿਟੀ ਵਲੋਂ ਦੌਰਾ ਅਗਲੀ ਖ਼ਬਰ ਡੀ. ਏ. ਵੀ. ਪਬਲਿਕ ਸਕੂਲ ਵਿਖੇ ਅੰਤਰਰਾਸ਼ਟਰੀ ਨਿ੍ਤ ਦਿਵਸ ਮਨਾਇਆ <br/>
Ad Position 24