ਰਿਜੈਂਟਾ ਸੈਂਟਰਲ ਵਿਖੇ ਫਾਇਰ ਸੇਫਟੀ ਮੌਕ ਡਰਿੱਲ ਕਰਵਾਈ
ਅੰਮ੍ਰਿਤਸਰ, 13 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਰਿਜੈਂਟਾ ਸੈਂਟਰਲ ਅੰਮ੍ਰਿਤਸਰ ਵਿਖੇ ਆਪਣੇ ਮਹਿਮਾਨਾਂ ਅਤੇ ਸਟਾਫ ਦੀ ਸੁਰੱਖਿਆ ਸਭ ਤੋਂ ਪਹਿਲੀ ਤਰਜੀਹ ਹੈ। ਇਸੇ ਤਹਿਤ ਅੱਜ ਹੋਟਲ ‘ਚ ਫਾਇਰ ਸੇਫਟੀ ਅਤੇ ਐਮਰਜੈਂਸੀ ਮੌਕ ਡਰਿੱਲ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ।
ਅੰਮ੍ਰਿਤਸਰ, 13 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਰਿਜੈਂਟਾ ਸੈਂਟਰਲ ਅੰਮ੍ਰਿਤਸਰ ਵਿਖੇ ਆਪਣੇ ਮਹਿਮਾਨਾਂ ਅਤੇ ਸਟਾਫ ਦੀ ਸੁਰੱਖਿਆ ਸਭ ਤੋਂ ਪਹਿਲੀ ਤਰਜੀਹ ਹੈ। ਇਸੇ ਤਹਿਤ ਅੱਜ ਹੋਟਲ ‘ਚ ਫਾਇਰ ਸੇਫਟੀ ਅਤੇ ਐਮਰਜੈਂਸੀ ਮੌਕ ਡਰਿੱਲ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਹ ਡਰਿੱਲ ਫਾਇਰ ਸੇਫਟੀ ਵਿਭਾਗ ਅਤੇ ਹੋਟਲ ਦੀ ਸੁਰੱਖਿਆ ਟੀਮ ਦੀ ਅਗਵਾਈ ਹੇਠ ਕਰਵਾਈ ਗਈ। ਇਹ ਪਹਿਲ ਮਨਪ੍ਰੀਤ ਸਿੰਘ ਜਨਰਲ ਮੈਨੇਜਰ ਰਿਜੈਂਟਾ ਸੈਂਟਰਲ ਦੀ ਅਗਵਾਈ ਵਿਚ ਕੀਤੀ ਗਈ। ਡਰਿੱਲ ਦੌਰਾਨ ਸਟਾਫ ਮੈਂਬਰਾਂ ਨੂੰ ਅੱਗ ਤੋਂ ਬਚਾਅ, ਫਾਇਰ ਐਕਸਟਿੰਗੁਇਸ਼ਰ ਦੀ ਵਰਤੋਂ, ਐਮਰਜੈਂਸੀ ਨਿਕਾਸੀ ਪ੍ਰਕਿਰਿਆ ਅਤੇ ਐਮਰਜੈਂਸੀ ਦੌਰਾਨ ਮਹਿਮਾਨਾਂ ਨੂੰ ਸੰਭਾਲਣ ਬਾਰੇ ਸਿਖਲਾਈ ਦਿੱਤੀ ਗਈ। ਫਾਇਰ ਫਾਈਟਿੰਗ ਉਪਕਰਨਾਂ ਦਾ ਲਾਈਵ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਮੌਕੇ ਜਨਰਲ ਮੈਨੇਜਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਸਾਡੇ ਮਹਿਮਾਨਾਂ ਅਤੇ ਟੀਮ ਦੀ ਸੁਰੱਖਿਆ ਸਭ ਤੋਂ ਅਹਿਮ ਹੈ। ਅਜਿਹੀਆਂ ਡਰਿੱਲਾਂ ਸਾਡੀ ਟੀਮ ਨੂੰ ਚੁਕੰਨਾ ਰੱਖਣ ਅਤੇ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰੱਖਣ ਲਈ ਜ਼ਰੂਰੀ ਹਨ। ਅਸੀਂ ਭਵਿੱਖ ‘ਚ ਵੀ ਅਜਿਹੇ ਸਿਖਲਾਈ ਸੈਸ਼ਨ ਕਰਦੇ ਰਹਾਂਗੇ। ਸਾਰੇ ਕਰਮਚਾਰੀਆਂ ਨੇ ਉਤਸ਼ਾਹ ਨਾਲ ਇਸ ਡਰਿੱਲ ‘ਚ ਹਿੱਸਾ ਲਿਆ।