ਅੰਮਿ੍ਤਸਰ, 2 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਆੜਤੀ ਐਸੋਸੀਏਸ਼ਨ ਪੰਜਾਬ ਚੀਮਾ/ਰਾਣਾ ਗਰੁੱਪ ਦੇ ਮਾਝਾ ਜੋਨ ਅਤੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਬਹਿਲ ਨੇ ਕਿਹਾ ਕਿ ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਕਾਰਨ ਪ੍ਰਭਾਵਿਤ ਹੋਈ ਕਣਕ ਦੀ ਫ਼ਸਲ 'ਤੇ ਕੇਂਦਰ ਸਰਕਾਰ ਵਲੋਂ ਛੋਟ ਦਿੱਤੀ ਗਈ ਹੈ, ਪਰ ਇਸ ਦੇ ਬਾਵਜੂਦ ਗੁਦਾਮਾਂ 'ਚ ਜਾ ਰਹੀ ਕਣਕ 'ਤੇ ਕੱਟ ਲਗਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਕ ਪਾਸੇ ਮੰਡੀਆਂ 'ਚ ਪਿਛਲੇ ਕਈ ਹਫ਼ਤਿਆਂ ਤੋਂ ਕਣਕ ਦੀ ਲ਼ਿਫਟਿੰਗ ਜੂੰ ਚਾਲੇ ਕੀਤੀ ਜਾ ਰਹੀ ਉਥੇ ਹੀ ਦੂਜੇ ਪਾਸੇ ਗੁੁਦਾਮਾਂ 'ਚ ਜਾ ਰਹੀ ਫਸਲ 'ਤੇ ਮੋਟਾ ਕੱਟ ਲਾ ਕੇ ਆੜਤੀਆਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕਣਕ ਦੀ ਪੂਰੀ ਸਾਫ ਸਫਾਈ ਅਤੇ ਪੱਖਾ ਲਗਾਉਣ ਮਗਰੋਂ ਪੂਰੇ ਤੋਲ ਨਾਲ ਕਣਕ ਬੋਰੀਆਂ 'ਚ ਭਰੀ ਜਾ ਰਹੀ ਹੈ ਪਰ ਸੰਬੰਧਤ ਵਿਭਾਗ ਦੇ ਅਧਿਕਾਰੀਆਂ ਵਲੋਂ ਕਣਕ ਦੇ ਦਾਣੇ 'ਚ ਕਈ ਖਾਮੀਆਂ ਨੂੰ ਦੱਸ ਕੇ ਇਕ ਟਰੱਕ ਪਿਛੇ 10-15 ਤੋੜਿਆਂ ਦਾ ਕੱਟ ਲਗਾਇਆ ਜਾ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਆੜਤੀਆਂ ਨੂੰ ਅਜਿਹੇ ਕੱਟ ਲਗਾਉਣ ਤੋਂ ਗੁਰੇਜ ਅਤੇ ਲਿਫਟਿੰਗ 'ਚ ਤੇਜ਼ੀ ਨਾ ਲਿਆਂਦੀ ਗਈ ਤਾਂ ਐਸੋਸੀਏਸ਼ਨ ਵਲੋਂ ਸੜਕਾਂ ਜਾਮ ਕੀਤੀਆਂ ਜਾਣਗੀਆ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ |