03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

'ਗੁਰਮਤਿ ਮੁੰਦਾਵਣੀ ਲਾਧੋ ਰੇ ਸੰਗੀਤ ਪਾਠਸ਼ਾਲਾ' ਵਲੋਂ ਪੁਜ਼ੀਸ਼ਨ ਹਾਸਿਲ ਕਰਨ ਵਾਲਾ ਦਿਲਜਾਨਪ੍ਰੀਤ ਸਨਮਾਨਿਤ

Ad Position 21
No active advertisement
ਅਜੀਤ ਡੈਸਕ 04-05-2026
ਬਾਬਾ ਬਕਾਲਾ ਸਾਹਿਬ, 3 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਗੁਰਮਤਿ ਮੁੰਦਾਵਣੀ ਲਾਧੋ ਰੇ ਸੰਗੀਤ ਪਾਠਸ਼ਾਲਾ ਦੇ ਮੁਖੀ ਉਸਤਾਦ ਦੀਦਾਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਅਧਿਆਪਕ ਮਲਕੀਅਤ ਸਿੰਘ ਦੀ ਅਗਵਾਈ ਹੇਠ ਇਸਕ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਜਿੱਥੇ ਵੱਖ-ਵੱਖ ਸ਼ਖ਼ਸੀਅਤਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ, ਉਥੇ ਜੰਮਪਲ ਵਿਦਿਆਰਥੀ ਦਿਲਜਾਨਪ੍ਰੀਤ ਸਿੰਘ ਸਪੁੱਤਰ ਗੁਰਜੀਤ ਸਿੰਘ ਭੁੱਲਰ ਨੂੰ , ਜਿਸਨੇ ਸੈਕਰਡ ਹਾਰਟ ਕਾਨਵੈਂਟ ਸੀ: ਸੈ: ਸਕੂਲ ਬਿਆਸ ਵਿਖੇ ਦਿੱਤੀ ਮੈਟਿ੍ਕ ਦੀ ਪ੍ਰੀਖਿਆ 'ਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ, ਬਾਬਾ ਬਕਾਲਾ ਸਾਹਿਬ ਦਾ ਨਾਂ ਰੌਸ਼ਨ ਕੀਤਾ ਹੈ, ਨੂੰ ਸ਼ੀਲਡ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਵਿਦਿਆਰਥੀ ਦੇ ਦਾਦਾ ਮੁਖਤਾਰ ਸਿੰਘ ਭਾਗੇਵਾਲ, ਜੋ ਕਿ ਗੁਰਦੁਆਰਾ ਨੌਵੀਂ ਪਾਤਸ਼ਾਹੀ ਵਿਖੇ ਸ਼ਬਦ ਕੀਰਤਨੀ ਜਥੇ ਦੇ ਮੁਖੀ ਹਨ, ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰਾ ਪੋਤਰਾ ਦਿਲਜਾਨਪ੍ਰੀਤ ਸਿੰਘ ਦੇਰ ਰਾਤ ਤੱਕ ਪੜ੍ਹਾਈ ਕਰਦਾ ਰਹਿੰਦਾ ਸੀ ਤੇ ਉਸਨੇ ਕਦੇ ਵੀ ਕੋਈ ਟਿਊਸ਼ਨ ਵਗੈਰਾ ਨਹੀਂ ਰੱਖੀ | ਇਸ ਮੌਕੇ ਮਾਸਟਰ ਇਕਬਾਲ ਸਿੰਘ, ਪ੍ਰਮਵੀਰ ਸਿੰਘ ਝਾਮਕਾ, ਅਮਰੀਕ ਸਿੰਘ ਭੁੱਲਰ, ਮਿ: ਮੁਖਤਾਰ ਸਿੰਘ ਲਾਡੀ, ਕੌਂਸਲਰ ਸੁਖਚੈਨ ਸਿੰਘ ਗਿੱਲ, ਨਿਹਚਲਪ੍ਰੀਤ ਕੌਰ, ਅਜੀਤ ਸਿੰਘ, ਚੈਂਚਲ ਸਿੰਘ ਫੌਜੀ, ਦਿਲਬਾਗ ਸਿੰਘ, ਮਨਪ੍ਰੀਤ ਮੰਨੂ, ਸਤਨਾਮ ਸਿੰਘ ਸੰਧੂ, ਬਾਬਾ ਜੈਜਪ੍ਰੀਤ ਸਿੰਘ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੰਡਿਆਲਾ ਗੁਰੂ ਤੋਂ ਭਾਜਪਾ ਦੇ ਸੰਭਾਵੀ ਉਮੀਦਵਾਰ ਡਾ. ਨਿਰਮਲ ਸਿੰਘ ਦਾ ਮੰਦਰ ਕਮੇਟੀ ਵਲੋਂ ਸਨਮਾਨ ਅਗਲੀ ਖ਼ਬਰ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਬਿਜਲੀ ਘਰ ਵਿਖੇ ਦਿੱਤਾ ਰੋਸ ਧਰਨਾ
Ad Position 24