02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਅੰਮ੍ਰਿਤਸਰ ’ਚ ਸਜੇਗਾ 11 ਦਿਨਾਂ ‘ਸਵਦੇਸ਼ੀ ਦੀਵਾਲੀ ਮੇਲਾ’ : ਡਾ. ਨੇਹਾ ਤੇਜਪਾਲ

ਅੰਮ੍ਰਿਤਸਰ, 2 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਅੰਮ੍ਰਿਤਸਰ ’ਚ ‘ਸਵਦੇਸ਼ੀ ਦੀਵਾਲੀ ਮੇਲਾ’ ਲਗਾਇਆ ਜਾ ਰਿਹਾ ਹੈ। ਇਹ ਮੇਲਾ ਸਵਦੇਸ਼ੀ ਜਾਗਰਣ ਮੰਚ ਪੰਜਾਬ ਦੀ ਦੇਖ-ਰੇਖ ਹੇਠ 28 ਅਕਤੂਬਰ ਤੋਂ 7 ਨਵੰਬਰ ਤੱਕ ਰਣਜੀਤ ਐਵੀਨਿਊ ਦੁਸ਼ਹਿਰਾ ਗਰਾਊਂਡ ਵਿਖੇ ਕਰਵਾਇਆ ਜਾਵੇਗਾ, ਜਿਸ ’ਚ ਸਵਦੇਸ਼ੀ ਸਥਾਨਕ ਉਤਪਾਦਾਂ, ਕਾਰੀਗਰਾਂ ਅਤੇ ‘ਵੋਕਲ ਫਾਰ ਲੋਕਲ’ ਦੇ ਨਾਲ-ਨਾਲ ਸੁਰਾਂ ਦਾ ਮੰਚ ਵੀ ਸਜੇਗਾ।

Ad Position 21
No active advertisement
ਅਜੀਤ ਡੈਸਕ 03-10-2026
ਅੰਮ੍ਰਿਤਸਰ, 2 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਅੰਮ੍ਰਿਤਸਰ ’ਚ ‘ਸਵਦੇਸ਼ੀ ਦੀਵਾਲੀ ਮੇਲਾ’ ਲਗਾਇਆ ਜਾ ਰਿਹਾ ਹੈ। ਇਹ ਮੇਲਾ ਸਵਦੇਸ਼ੀ ਜਾਗਰਣ ਮੰਚ ਪੰਜਾਬ ਦੀ ਦੇਖ-ਰੇਖ ਹੇਠ 28 ਅਕਤੂਬਰ ਤੋਂ 7 ਨਵੰਬਰ ਤੱਕ ਰਣਜੀਤ ਐਵੀਨਿਊ ਦੁਸ਼ਹਿਰਾ ਗਰਾਊਂਡ ਵਿਖੇ ਕਰਵਾਇਆ ਜਾਵੇਗਾ, ਜਿਸ ’ਚ ਸਵਦੇਸ਼ੀ ਸਥਾਨਕ ਉਤਪਾਦਾਂ, ਕਾਰੀਗਰਾਂ ਅਤੇ ‘ਵੋਕਲ ਫਾਰ ਲੋਕਲ’ ਦੇ ਨਾਲ-ਨਾਲ ਸੁਰਾਂ ਦਾ ਮੰਚ ਵੀ ਸਜੇਗਾ। ਇਹ ਜਾਣਕਾਰੀ ਸਵਦੇਸ਼ੀ ਜਾਗਰਣ ਮੰਚ ਪੰਜਾਬ ਦੀ ਸੰਯੋਜਿਕਾ ਡਾ. ਨੇਹਾ ਤੇਜਪਾਲ ਨੇ ਇੱਥੇ ਸਵਦੇਸ਼ੀ ਦੀਵਾਲੀ ਮੇਲੇ ਨਾਲ ਸੰਬੰਧਿਤ ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਦਿੱਤੀ। ਡਾ. ਨੇਹਾ ਤੇਜਪਾਲ ਨੇ ਮੇਲੇ ਦੇ ਮੁੱਖ ਆਕਰਸ਼ਣਾਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਮੇਲੇ ਦੀ ਸ਼ੁਰੂਆਤ 28 ਅਕਤੂਬਰ ਤੋਂ ਹੋਵੇਗੀ, ਜਿਸ ਵਿੱਚ 250 ਤੋਂ ਵੱਧ ਵੱਖ-ਵੱਖ ਕਿਸਮਾਂ ਦੇ ਸਟਾਲ ਲਗਾਏ ਜਾਣਗੇ। ਇਸ ਤੋਂ ਇਲਾਵਾ ਮੇਲੇ ਦੌਰਾਨ ਮਹਿਲਾ ਸੰਮੇਲਨ, ਡਾਂਡੀਆ ਨਾਈਟ, ਬੱਚਿਆਂ ਲਈ ਮੁਕਾਬਲੇ, ਮੰਥਨ ਮੰਚ, ਵਪਾਰਕ ਸੰਮੇਲਨ ਅਤੇ ਨਸ਼ਾ ਵਿਰੋਧੀ ਪ੍ਰੋਗਰਾਮ ਹੋਣਗੇ, ਜਿਨ੍ਹਾਂ ’ਚ ਦੇਸ਼ ਭਰ ਦੀਆਂ ਵੱਖ-ਵੱਖ ਵਪਾਰਕ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਸਵਦੇਸ਼ੀ ਨੂੰ ਮਜ਼ਬੂਤ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੇਲੇ ਦੇ ਮੁੱਖ ਆਕਰਸ਼ਣਾਂ ’ਚ ਯੁਵਾ ਸੰਵਾਦ, ‘ਯੁੱਧ ਨਸ਼ੇ ਵਿਰੁੱਧ’, ਫਿੱਟ ਇੰਡੀਆ ਪ੍ਰੋਗਰਾਮ, ਕਿਸਾਨ ਸੰਮੇਲਨ ਅਤੇ ਐਗਰੋ ਐਕਸਪੋਰਟ ਨਾਲ ਸਬੰਧਤ ਪ੍ਰੋਗਰਾਮ ਕਰਵਾਏ ਜਾਣਗੇ, ਜਿਨ੍ਹਾਂ ’ਚ ਦੇਸ਼ ਭਰ ਤੋਂ ਆਪਣੇ-ਆਪਣੇ ਖੇਤਰ ’ਚ ਵਿਸ਼ੇਸ਼ ਕੰਮ ਕਰਨ ਵਾਲੇ ਪੇਸ਼ੇਵਰ (ਪ੍ਰੋਫੈਸ਼ਨਲ) ਸ਼ਾਮਲ ਹੋਣਗੇ। ਸਵਦੇਸ਼ੀ ਦੀਵਾਲੀ ਮੇਲੇ ਦੇ ਆਯੋਜਨ ’ਚ ਰੋਜ਼ਾਨਾ ਸੱਭਿਆਚਾਰਕ ਅਤੇ ਸੰਗੀਤਕ ਪ੍ਰੋਗਰਾਮਾਂ ਲਈ ਵੱਖ-ਵੱਖ ਕਲਾਕਾਰ ਆਪਣੀ ਪੇਸ਼ਕਾਰੀ ਨਾਲ ਲੋਕਾਂ ਦਾ ਮਨ ਮੋਹਣਗੇ। ਸ੍ਰੀ ਅੰਮ੍ਰਿਤਸਰ ਸਾਹਿਬ ਦੇ 4 50 ਸਾਲ ਪੂਰੇ ਹੋਣ ’ਤੇ ਗੱਤਕੇ ਦਾ ਪ੍ਰਦਰਸ਼ਨ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹੇਗਾ। ਡਾ. ਨੇਹਾ ਤੇਜਪਾਲ ਨੇ ਕਿਹਾ ਕਿ ਦੀਵਾਲੀ ਦੇਸ਼ ਦਾ ਸਭ ਤੋਂ ਵੱਡਾ ਤਿਉਹਾਰ ਹੈ, ਜਿਸ ’ਚ ਲੱਖਾਂ-ਕਰੋੜਾਂ ਰੁਪਏ ਦੀ ਖਰੀਦਦਾਰੀ ਹੁੰਦੀ ਹੈ। ਇਸ ਮੇਲੇ ਰਾਹੀਂ ਅਸੀਂ ‘ਵੋਕਲ ਫਾਰ ਲੋਕਲ’ ਦਾ ਸੰਦੇਸ਼ ਦੇਵਾਂਗੇ। ਇਸ ਦੀਵਾਲੀ ਮੇਲੇ ’ਚ ਅਸੀਂ ਲੋਕਾਂ ਨੂੰ ਉਤਸ਼ਾਹਿਤ ਕਰਾਂਗੇ ਕਿ ਉਹ ਦੀਵਾਲੀ ’ਤੇ ਵੱਧ ਤੋਂ ਵੱਧ ਦੇਸ਼ ’ਚ ਬਣੇ ਉਤਪਾਦਾਂ ਦੀ ਵਰਤੋਂ ਕਰਨ ਤਾਂ ਜੋ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਮਿਲ ਸਕੇ। ਇਸੇ ਉਦੇਸ਼ ਨੂੰ ਲੈ ਕੇ ਲਗਾਏ ਜਾ ਰਹੇ ਇਸ ਮੇਲੇ ’ਚ ਅਸੀਂ ਸਵਦੇਸ਼ੀ ਉਤਪਾਦਾਂ ਨੂੰ ਉਤਸ਼ਾਹਿਤ ਕਰਦੇ ਹੋਏ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਦਾ ਯਤਨ ਕਰਾਂਗੇ। ਇਸ ਮੀਟਿੰਗ ’ਚ ਰਾਜੀਵ ਅਨੇਜਾ (ਮੇਲਾ ਸਰਪ੍ਰਸਤ), ਅਰਵਿੰਦ ਸ਼ਰਮਾ (ਪ੍ਰਾਂਤ ਸੰਯੋਜਕ, ਸੀਨੀਅਰ ਸਿਟੀਜ਼ਨ ਵਿੰਗ), ਸੀ.ਏ. ਅਮਿਤ ਹਾਂਡਾ (ਪ੍ਰਾਂਤ ਸਹਿ-ਸੰਯੋਜਕ) ਤੋਂ ਇਲਾਵਾ ਸੀ.ਏ. ਭਾਵੇਸ਼ ਮਹਾਜਨ, ਰਾਜੇਸ਼ ਮਹਾਜਨ, ਮਿਸ਼ਟੀ ਸਾਵਲਾਨੀ, ਰਣਜੀਤ ਕੁਮਾਰ, ਐਡਵੋਕੇਟ ਪੀਯੂਸ਼, ਦੇਵਿੰਦਰਪਾਲ ਸਿੰਘ, ਸੰਚਿਤ ਕੁਮਾਰ, ਗੌਰਵ ਮਲਹੋਤਰਾ, ਪੰਕਜ ਅਰੋੜਾ, ਵਿਕਾਸ ਨਾਰੰਗ, ਸੀ.ਏ. ਰਾਧਿਕਾ ਗੋਇਲ, ਅਰੁਣ ਖੰਨਾ ਅਤੇ ਸੌਰਭ ਸ਼ਰਮਾ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਡਾ. ਨਿੱਜਰ ਨੇ ਭਗਤਾਂਵਾਲਾ ਦਾਣਾ ਮੰਡੀ ਵਿਖੇ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ, ਆੜ... ਅਗਲੀ ਖ਼ਬਰ ਮਾਣ ਭੱਤਾ ਵਰਕਰਾਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ
Ad Position 24