ਰੇਲਵੇ ਵਲੋਂ ਅੰਮ੍ਰਿਤਸਰ-ਸਹਰਸਾ ਰਿਜ਼ਰਡ ਫੈਸਟੀਵਲ ਸਪੈਸ਼ਲ ਰੇਲਗੱਡੀ ਚਲਾਈ ਜਾਵੇਗੀ
ਅੰਮ੍ਰਿਤਸਰ, 20 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਤਿਉਹਾਰੀ ਸੀਜ਼ਨ ਦੇ ਚੱਲਦੇ ਰੇਲਵੇ ਵਲੋਂ ਯਾਤਰੀਆਂ ਦੀ ਸਹੂਲਤ ਲਈ ਸਪੈਸ਼ਲ ਰੇਲਗੱਡੀਆਂ ਚਲਾਈਆਂ ਜਾ ਰਹੀਆਂ ਹਨ। ਇਸੇ ਤਹਿਤ ਅੱਜ ਅੰਮ੍ਰਿਤਸਰ-ਸਹਰਸਾ (04680) ਰਿਜ਼ਰਵਡ ਰੇਲਗੱਡੀ ਚਲਾਈ ਜਾਵੇਗੀ।
ਅੰਮ੍ਰਿਤਸਰ, 20 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਤਿਉਹਾਰੀ ਸੀਜ਼ਨ ਦੇ ਚੱਲਦੇ ਰੇਲਵੇ ਵਲੋਂ ਯਾਤਰੀਆਂ ਦੀ ਸਹੂਲਤ ਲਈ ਸਪੈਸ਼ਲ ਰੇਲਗੱਡੀਆਂ ਚਲਾਈਆਂ ਜਾ ਰਹੀਆਂ ਹਨ। ਇਸੇ ਤਹਿਤ ਅੱਜ ਅੰਮ੍ਰਿਤਸਰ-ਸਹਰਸਾ (04680) ਰਿਜ਼ਰਵਡ ਰੇਲਗੱਡੀ ਚਲਾਈ ਜਾਵੇਗੀ। ਇਹ ਰੇਲਗੱਡੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਸਹਰਸਾ ਲਈ ਰਾਤ ਕਰੀਬ 8:10 ਮਿੰਟ ’ਤੇ ਰਵਾਨਾ ਹੋਵੇਗੀ। ਇਹ ਰੇਲਗੱਡੀ ਅੰਮ੍ਰਿਤਸਰ ਤੋਂ ਚੱਲ ਕੇ ਜਲੰਧਰ ਸ਼ਹਿਰ, ਫਗਵਾੜਾ, ਢੰਡਾਰੀ ਕਲਾਂ, ਸਾਹਨੇਵਾਲ, ਅੰਬਾਲਾ ਕੈਂਟ, ਯਮੁਨਾ ਨਗਰ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਆਲਮ ਨਗਰ, ਰਾਏ ਬਰੇਲੀ ਜੰਕ. ਵਾਰਾਣਸੀ, ਗਾਜ਼ੀਪੁਰ ਸਿਟੀ, ਬਲੀਆ, ਛਪਰਾ, ਸੋਨਪੁਰ, ਹਾਜੀਪੁਰ ਜੰਕ., ਬਰੌਨੀ, ਖਗੜੀਆ, ਮਾਨਸੀ ਦੇ ਰਸਤੇ ਤੋਂ ਹੁੰਦੇ ਹੋਏ ਤੀਜੇ ਦਿਨ ਸਵੇਰੇ 5:30 ਵਜੇ ਦੇ ਕਰੀਬ ਸਹਰਸਾ ਪਹੁੰਚੇਗੀ।