20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਅੰਮ੍ਰਿਤਸਰ-ਅਜਨਾਲਾ-ਹਵਾਈ ਅੱਡਾ ਸੜਕ ’ਤੇ ਬਿਨਾਂ ਚੇਤਾਵਨੀ ਸਪੀਡ ਬਰੇਕਰ ਬਣੇ ਰਾਹਗੀਰਾਂ ਲਈ ਮੁਸੀਬਤ * ਧੁੰਦ ਦੇ ਮੌਸਮ ’ਚ ਹਾਦਸਿਆਂ ਦਾ ਖ਼ਤਰਾ ਵਧਣ ਦਾ ਡਰ * ਸਪੀਡ ਬਰੇਕਰਾਂ ਤੋਂ ਪਹਿਲਾਂ ਨਾ ਚੇਤਾਵਨੀ ਬੋਰਡ, ਨਾ ਰਿਫਲੈਕਟਰ

ਰਾਜਾਸਾਂਸੀ, 20 ਨਵੰਬਰ (ਹਰਦੀਪ ਸਿੰਘ ਖੀਵਾ)-ਅੰਮ੍ਰਿਤਸਰ–ਏਅਰਪੋਰਟ ਰੋਡ ਸੜਕ ’ਤੇ ਥਾਂ-ਥਾਂ ਬਣਾਏ ਗਏ ਸਪੀਡ ਬਰੇਕਰ ਵਾਹਨ ਚਾਲਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਕਈ ਥਾਵਾਂ ’ਤੇ ਇਨ੍ਹਾਂ ਸਪੀਡ ਬਰੇਕਰਾਂ ਤੋਂ ਪਹਿਲਾਂ ਵਾਹਨ ਚਾਲਕਾਂ ਨੂੰ ਸੁਚੇਤ ਕਰਨ ਲਈ ਨਾ ਤਾਂ ਕੋਈ ਚੇਤਾਵਨੀ ਬੋਰਡ ਲਗਾਇਆ ਗਿਆ ਹੈ ਅਤੇ ਨਾ ਹੀ ਰਾਤ ਸਮੇਂ ਦੂਰੋਂ ਦਿਖਾਈ ਦੇਣ ਵਾਲੇ ਰਿਫਲੈਕਟਰ ਜਾਂ ਹੋਰ ਨਿਸ਼ਾਨਦੇਹੀ ਕੀਤੀ ਗਈ ਹੈ।

Ad Position 21
No active advertisement
ਸੜਕ ’ਤੇ ਬਣੇ ਸਪੀਡ ਬਰੇਕਰਾਂ ਦੀ ਤਸਵੀਰ, ਜੋ ਵਾਹਨ ਚਾਲਕਾਂ ਲਈ ਬਣ ਰਹੇ ਪ੍ਰੇਸ਼ਾਨੀ ਦਾ ਕਾਰਨ। ਤਸਵੀਰ : ਹਰਦੀਪ ਸਿੰਘ ਖੀਵਾ 21-11-2026
ਰਾਜਾਸਾਂਸੀ, 20 ਨਵੰਬਰ (ਹਰਦੀਪ ਸਿੰਘ ਖੀਵਾ)-ਅੰਮ੍ਰਿਤਸਰ–ਏਅਰਪੋਰਟ ਰੋਡ ਸੜਕ ’ਤੇ ਥਾਂ-ਥਾਂ ਬਣਾਏ ਗਏ ਸਪੀਡ ਬਰੇਕਰ ਵਾਹਨ ਚਾਲਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਕਈ ਥਾਵਾਂ ’ਤੇ ਇਨ੍ਹਾਂ ਸਪੀਡ ਬਰੇਕਰਾਂ ਤੋਂ ਪਹਿਲਾਂ ਵਾਹਨ ਚਾਲਕਾਂ ਨੂੰ ਸੁਚੇਤ ਕਰਨ ਲਈ ਨਾ ਤਾਂ ਕੋਈ ਚੇਤਾਵਨੀ ਬੋਰਡ ਲਗਾਇਆ ਗਿਆ ਹੈ ਅਤੇ ਨਾ ਹੀ ਰਾਤ ਸਮੇਂ ਦੂਰੋਂ ਦਿਖਾਈ ਦੇਣ ਵਾਲੇ ਰਿਫਲੈਕਟਰ ਜਾਂ ਹੋਰ ਨਿਸ਼ਾਨਦੇਹੀ ਕੀਤੀ ਗਈ ਹੈ। ਅਜਿਹੀ ਸਥਿਤੀ ਵਿਚ ਇਸ ਸੜਕ ਤੋਂ ਪਹਿਲੀ ਵਾਰ ਲੰਘਣ ਵਾਲੇ ਵਾਹਨ ਚਾਲਕਾਂ ਲਈ ਅਚਾਨਕ ਸਾਹਮਣੇ ਆਉਣ ਵਾਲੇ ਸਪੀਡ ਬਰੇਕਰ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ। ਜ਼ਿਕਰਯੋਗ ਹੈ ਕਿ ਇਸ ਸੜਕ ਰਾਹੀਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਜਾਣ ਵਾਲੇ ਵੱਡੀ ਗਿਣਤੀ ਵਿਚ ਯਾਤਰੀਆਂ ਦੀਆਂ ਗੱਡੀਆਂ ਵੀ ਲੰਘਦੀਆਂ ਹਨ। ਬਾਹਰਲੇ ਸ਼ਹਿਰਾਂ ਅਤੇ ਸੂਬਿਆਂ ਤੋਂ ਆਉਣ ਵਾਲੇ ਕਈ ਯਾਤਰੀ ਇਲਾਕੇ ਦੀਆਂ ਸੜਕਾਂ ਅਤੇ ਉਨ੍ਹਾਂ ’ਤੇ ਬਣੇ ਸਪੀਡ ਬਰੇਕਰਾਂ ਤੋਂ ਅਣਜਾਣ ਹੁੰਦੇ ਹਨ। ਜੇਕਰ ਕੋਈ ਵਾਹਨ 60 ਤੋਂ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਿਹਾ ਹੋਵੇ ਅਤੇ ਅਚਾਨਕ ਬਿਨਾਂ ਕਿਸੇ ਚੇਤਾਵਨੀ ਦੇ ਸਪੀਡ ਬਰੇਕਰ ਸਾਹਮਣੇ ਆ ਜਾਵੇ ਤਾਂ ਡਰਾਈਵਰ ਨੂੰ ਸੰਭਲਣ ਦਾ ਮੌਕਾ ਬਹੁਤ ਘੱਟ ਮਿਲਦਾ ਹੈ। ਅਜਿਹੇ ਵਿਚ ਅਚਾਨਕ ਬਰੇਕ ਲਗਾਉਣ ਨਾਲ ਪਿੱਛੋਂ ਆ ਰਹੇ ਵਾਹਨਾਂ ਦੀ ਟੱਕਰ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਜੇਕਰ ਰਫ਼ਤਾਰ ਦਾ ਹਿਸਾਬ ਲਗਾਇਆ ਜਾਵੇ ਤਾਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਵਾਲੀ ਗੱਡੀ ਬਰੇਕਾਂ ਉਸੇ ਨਹੀਂ ਲਗਦੀਆਂ ਅਜਿਹੇ ਵਿਚ ਡਰਾਈਵਰ ਨੂੰ ਖ਼ਤਰਾ ਦੇਖ ਕੇ ਪ੍ਰਤੀਕਿਰਿਆ ਕਰਨ ਵਿਚ ਸਿਰਫ਼ ਦੋ ਸਕਿੰਟ ਲੱਗਣ ’ਤੇ ਹੀ ਗੱਡੀ 34 ਤੋਂ 44 ਮੀਟਰ ਤੱਕ ਅੱਗੇ ਨਿਕਲ ਸਕਦੀ ਹੈ। ਧੁੰਦ ਦੇ ਮੌਸਮ ਵਿਚ ਜਦੋਂ ਸੜਕ ’ਤੇ ਦਿੱਖ ਘੱਟ ਜਾਂਦੀ ਹੈ, ਉਦੋਂ ਅਜਿਹੇ ਬਿਨਾਂ ਨਿਸ਼ਾਨਦੇਹੀ ਵਾਲੇ ਸਪੀਡ ਬਰੇਕਰ ਹੋਰ ਵੀ ਖ਼ਤਰਨਾਕ ਸਾਬਤ ਹੋ ਸਕਦੇ ਹਨ। ਇਸ ਸੰਬੰਧੀ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵਲੋਂ 29 ਅਗਸਤ 2016 ਨੂੰ ਜਾਰੀ ਸਰਕੂਲਰ ਵਿਚ ਨੈਸ਼ਨਲ ਹਾਈਵੇਅਜ਼ ’ਤੇ ਸਪੀਡ ਬਰੇਕਰ ਨਾ ਬਣਾਉਣ ਦੀ ਨੀਤੀ ਨੂੰ ਦੁਹਰਾਇਆ ਗਿਆ ਸੀ। ਹੁਣ ਸਵਾਲ ਇਹ ਉੱਠਦਾ ਹੈ ਕਿ ਅੰਮ੍ਰਿਤਸਰ– ਅਜਨਾਲਾ ਸੜਕ ’ਤੇ ਬਣਾਏ ਗਏ ਇਨ੍ਹਾਂ ਸਪੀਡ ਬਰੇਕਰਾਂ ਦੀ ਮਨਜ਼ੂਰੀ ਕਿਸ ਵਿਭਾਗ ਵਲੋਂ ਦਿੱਤੀ ਗਈ ਹੈ ਅਤੇ ਕੀ ਇਨ੍ਹਾਂ ਨੂੰ ਨਿਰਧਾਰਤ ਮਾਪਦੰਡਾਂ ਅਨੁਸਾਰ ਬਣਾਇਆ ਗਿਆ ਹੈ? ਜੇਕਰ ਇਹ ਸਪੀਡ ਬਰੇਕਰ ਲੋਕਾਂ ਦੀ ਸੁਰੱਖਿਆ ਲਈ ਬਣਾਏ ਗਏ ਹਨ ਤਾਂ ਇਨ੍ਹਾਂ ਤੋਂ ਪਹਿਲਾਂ ਚੇਤਾਵਨੀ ਬੋਰਡ ਅਤੇ ਰਿਫਲੈਕਟਰ ਲਗਾਉਣ ਵਿਚ ਲਾਪਰਵਾਹੀ ਕਿਉਂ ਵਰਤੀ ਜਾ ਰਹੀ ਹੈ ? ਇਲਾਕਾ ਨਿਵਾਸੀਆਂ ਅਤੇ ਰਾਹਗੀਰਾਂ ਦੀ ਮੰਗ ਹੈ ਕਿ ਧੁੰਦ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਸੰਬੰਧਿਤ ਵਿਭਾਗ ਵਲੋਂ ਇਸ ਸੜਕ ਦਾ ਸੁਰੱਖਿਆ ਆਡਿਟ ਕਰਵਾਇਆ ਜਾਵੇ, ਸਪੀਡ ਬਰੇਕਰਾਂ ਦੀ ਉਚਾਈ ਅਤੇ ਬਣਤਰ ਦੀ ਜਾਂਚ ਕੀਤੀ ਜਾਵੇ ਅਤੇ ਹਰ ਲੋੜੀਂਦੀ ਥਾਂ ’ਤੇ ਚੇਤਾਵਨੀ ਬੋਰਡ, ਰਿਫਲੈਕਟਰ ਅਤੇ ਸੜਕ ਦੀ ਸਪੱਸ਼ਟ ਨਿਸ਼ਾਨਦੇਹੀ ਕਰਵਾਈ ਜਾਵੇ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਪਹਿਲਾਂ ਲੋੜੀਂਦੇ ਸੁਰੱਖਿਆ ਪ੍ਰਬੰਧ ਕੀਤੇ ਜਾ ਸਕਣ।
Ad Position 22
No active advertisement
ਪਿਛਲੀ ਖ਼ਬਰ ਫੈਡਰੇਸ਼ਨ ਪ੍ਰਧਾਨ ਭਾਈ ਢੋਟ ਤੇ ਸੀਨੀਅਰ ਪੱਤਰਕਾਰ ਮੋਂਗਾ ਨੂੰ ਸਦਮਾ ਅਗਲੀ ਖ਼ਬਰ ਗੁਰਪੁਰਬ ਸਮਾਗਮਾਂ ਦੇ ਮੱਦੇਨਜ਼ਰ ਅਸਟੇਟ ਵਿਭਾਗ ਵਲੋਂ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਮੁਹਿੰਮ
Ad Position 24