ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਲੋਂ 43ਵਾਂ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ
ਅੰਮ੍ਰਿਤਸਰ, 2 ਅਕਤੂਬਰ (ਜਸਵੰਤ ਸਿੰਘ ਜੱਸ)- ਗੁਰੂ ਘਰ ਦੇ ਨਾਮਵਰ ਕੀਰਤਨੀਏ ਭਾਈ ਗੁਰਇਕਬਾਲ ਸਿੰਘ ਦੀ ਅਗਵਾਈ ਵਿਚ ਕਈ ਦਹਾਕਿਆਂ ਤੋਂ ਧਾਰਮਿਕ ਅਤੇ ਸਮਾਜ ਸੇਵੀ ਕਾਰਜਾਂ ਵਿਚ ਕਾਰਜਸ਼ੀਲ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ 43ਵੇਂ ਸਾਲਾਨਾ ਸਮਾਗਮ ਅਤੇ ਦਾਤਾ ਬੰਦੀ ਛੋੜ ਦਿਵਸ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਭਲਾਈ ਕੇਂਦਰ ਤਰਨ ਤਾਰਨ ਰੋਡ ਵਿਖੇ ਸ਼ਰਧਾ ਸਤਿਕਾਰ ਸਹਿਤ ਮਨਾਇਆ ਗਿਆ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਅਤੇ ਅਰਦਾਸੀਏ ਭਾਈ ਗੁਰਸੇਵਕ ਸਿੰਘ ਵੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।
ਬ
ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ 43ਵੇਂ ਸਾਲਾਨਾ ਸਮਾਗਮ ਮੌਕੇ ਬੱਚਿਆਂ ਨੂੰ ਦਸਤਾਰਾਂ ਸਜਾਉਣ ਮੌਕੇ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ, ਭਾਈ ਗੁਰਇਕਬਾਲ ਸਿੰਘ ਅਤੇ ਹੋਰ ਸ਼ਖ਼ਸੀਅਤਾਂ। ਤਸਵੀਰ : ਹਰਜੀਤ ਸਿੰਘ
03-10-2026
ਅੰਮ੍ਰਿਤਸਰ, 2 ਅਕਤੂਬਰ (ਜਸਵੰਤ ਸਿੰਘ ਜੱਸ)- ਗੁਰੂ ਘਰ ਦੇ ਨਾਮਵਰ ਕੀਰਤਨੀਏ ਭਾਈ ਗੁਰਇਕਬਾਲ ਸਿੰਘ ਦੀ ਅਗਵਾਈ ਵਿਚ ਕਈ ਦਹਾਕਿਆਂ ਤੋਂ ਧਾਰਮਿਕ ਅਤੇ ਸਮਾਜ ਸੇਵੀ ਕਾਰਜਾਂ ਵਿਚ ਕਾਰਜਸ਼ੀਲ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ 43ਵੇਂ ਸਾਲਾਨਾ ਸਮਾਗਮ ਅਤੇ ਦਾਤਾ ਬੰਦੀ ਛੋੜ ਦਿਵਸ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਭਲਾਈ ਕੇਂਦਰ ਤਰਨ ਤਾਰਨ ਰੋਡ ਵਿਖੇ ਸ਼ਰਧਾ ਸਤਿਕਾਰ ਸਹਿਤ ਮਨਾਇਆ ਗਿਆ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਅਤੇ ਅਰਦਾਸੀਏ ਭਾਈ ਗੁਰਸੇਵਕ ਸਿੰਘ ਵੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਦੌਰਾਨ ਬੀਬੀ ਕੌਲਾਂ ਜੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁਰਦੁਆਰਾ ਸ੍ਰੀ ਕੌਲਸਰ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਗੁਰਦੀਪ ਸਿੰਘ ਵਲੋਂ ਜਥੇ ਸਮੇਤ ਸੰਗਤ ਰੂਪੀ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾਦ ਨਾਲ ਸਮਾਗਮ ਦੀ ਆਰੰਭਤਾ ਕੀਤੀ ਗਈ। ਉਪਰੰਤ ਕਵੀ ਦਰਬਾਰ, ਕੀਰਤਨ ਦਰਬਾਰ ਕਰਵਾਏ ਗਏ ,ਜਿਸ ਵਿਚ ਭਾਈ ਜਗਤਾਰ ਸਿੰਘ ਖਾਲਸਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਗੁਰਸ਼ਰਨ ਸਿੰਘ ਲੁਧਿਆਣਾ ਵਾਲੇ, ਭਾਈ ਹਰਦੇਵ ਸਿੰਘ ਦੀਵਾਨਾ ਅਤੇ ਭਾਈ ਹਰਵਿੰਦਰਪਾਲ ਸਿੰਘ ਆਦਿ ਜਥਿਆਂ ਵਲੋਂ ਸ਼ਬਦ ਕੀਰਤਨ ਗਾਇਣ ਕੀਤਾ ਗਿਆ। ਇਸ ਮੌਕੇ ਭਾਈ ਗੁਰਇਕਬਾਲ ਸਿੰਘ ਨੇ ਸੰਗਤਾਂ ਨੂੰ ਕਥਾ ਕੀਤਰਨ ਨਾਲ ਨਿਹਾਲ ਕਰਦਿਆਂ ਕਿਹਾ ਕਿ ਗੁਰੂ ਸਾਹਿਬ 43 ਸਾਲਾਂ ਤੋਂ ਬੀਬੀ ਕੌਲਾਂ ਜੀ ਭਲਾਈ ਕੇਂਦਰ ’ਤੇ ਬਖਸ਼ਿਸ਼ਾਂ ਕਰਦੇ ਹੋਏ ਟਰੱਸਟ ਪਾਸੋਂ ਧਾਰਿਮਕ ਅਤੇ ਸਮਾਜ ਭਲਾਈ ਸੇਵਾਵਾਂ ਲੈ ਰਹੇ ਹਨ। ਇਸ ਸਾਲਾਨਾ ਸਮਾਗਮ ਮੌਕੇ ਕਈ ਛੋਟੇ ਬੱਚਿਆਂ ਦੀ ਦਸਤਾਰਬੰਦੀ ਵੀ ਕੀਤੀ ਗਈ ਤੇ ਸਿੰਘ ਸਾਹਿਬ ਤੇ ਭਾਈ ਸਾਹਿਬ ਵਲੋਂ ਅਰਦਾਸ ਉਪ੍ਰੰਤ ਬੱਚਿਆਂ ਨੂੰ ਦਸਤਾਰਾਂ ਸਜਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਦਸਤਾਰਾਂ ਸਜਾਉਣ ਵਾਲੇ ਬੱਚਿਆਂ ਨੂੰ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਤੇ ਭਾਈ ਗੁਰਇਕਬਾਲ ਸਿੰਘ ਵਲੋਂ ਮਠਿਆਈ ਭੇਟ ਕੀਤੀ ਗਈ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਪਿਆਰੇ ਸਾਹਿਬਾਨ, ਮਾਤਾ ਵਿਪਨਪ੍ਰੀਤ ਕੌਰ ਲੁਧਿਆਣਾ, ਬਾਬਾ ਹਰੀ ਸਿੰਘ ਹਰੀਕੇ ਪੱਤਣ , ਬਾਬਾ ਹਰਮਿੰਦਰ ਸਿੰਘ ਕਾਰ ਸੇਵਾ ਪਹੂਵਿੰਡ ਸਾਹਿਬ, ਮੈਨੇਜਰ ਬਿਕਰਮਜੀਤ ਸਿੰਘ, ਅਜੈਬ ਸਿੰਘ ਸ੍ਰੀ ਦਰਬਾਰ ਸਾਹਿਬ, ਪਭਜੋਤ ਸਿੰਘ ਮੈਨੇਜਰ ਗੁ: ਸ੍ਰੀ ਪਹੂਵਿੰਡ ਸਾਹਿਬ, ਬੀਬੀ ਦਲਜੀਤ ਕੌਰ ਲੁਧਿਆਣਾ ਤੋਂ ਇਲਾਵਾ ਦਿੱਲੀ, ਜਲੰਧਰ, ਸ਼ਾਹਜਹਾਨਪੁਰ, ਤਰਨਤਾਰਨ, ਲੁਧਿਆਣਾ ਅਤੇ ਅੰਮ੍ਰਿਤਸਰ ਸਮੇਤ ਹੋਰ ਪਿੰਡਾਂ ਸ਼ਹਿਰਾਂ ਦੀਆਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਭਾਈ ਸਾਹਿਬ ਨੇ 43 ਵੇਂ ਸਾਲਾਨਾ ਸਮਾਗਮ ਨੂੰ ਸਮਰਪਿਤ ਪਿਛਲੇ ਦਿਨਾਂ ਵਿਚ ਚਲਾਈਆਂ ਗਈਆਂ ਜਪੁ ਤਪੁ ਸਮਾਗਮਾਂ ਦੀਆਂ ਚਲਾਈਆਂ ਗਈਆਂ ਲੜੀਆਂ ਵਿਚ ਭਾਗ ਲੈਣ ਵਾਲੀਆਂ ਸੰਗਤਾਂ ਦਾ ਵੀ ਧੰਨਵਾਦ ਕੀਤਾ ਤੇ ਸਿੰਘ ਸਾਹਿਬ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਗੁਰਮਤਿ ਸਮਾਗਮਾਂ ਦੌਰਾਨ ਸਟੇਜ ਦੀ ਸੇਵਾ ਭਾਈ ਤੇਜਪਾਲ ਸਿੰਘਤੇ ਭਾਈ ਸੁਖਵਿੰਦਰ ਸਿੰਘ ਗੋਗਾ ਵਲੋਂ ਨਿਭਾਈ ਗਈ।