27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਡਿਜਿਟਲ ਆਰਕਾਈਵ ਤੇ ਅਜਾਇਬਘਰ ਬਾਰੇ ਵਰਕਸ਼ਾਪ ਕਰਵਾਈ <br/>

Ad Position 21
No active advertisement
ਅਜੀਤ ਡੈਸਕ 08-05-2026
ਅੰਮਿ੍ਤਸਰ, 7 ਮਈ (ਸੁਰਿੰਦਰਪਾਲ ਸਿੰਘ ਵਰਪਾਲ)–ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵਲੋਂ ਸੈਂਟਰ ਫਾਰ ਸਸਟੇਨੇਬਲ ਹੈਬਿਟੈਟ, ਰੂਸਾ 2.0 ਦੇ ਸਹਿਯੋਗ ਨਾਲ ਡਿਜਿਟਲ ਆਰਕਾਈਵ ਅਤੇ ਅਜਾਇਬ ਘਰ ਬਾਰੇ ਕਰਵਾਈ ਗਈ ਤਿੰਨ ਦਿਨਾ ਵਰਕਸ਼ਾਪ ਕਰਵਾਈ ਗਈ | ਉਪ ਕੁਲਪਤੀ ਡਾ. ਕਰਮਜੀਤ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਈ ਗਈ ਇਸ ਵਰਕਸ਼ਾਪ 'ਚ ਪ੍ਰਸਿੱਧ ਵਿਦਵਾਨਾਂ ਵਲੋਂ ਵਿਸ਼ੇ ਨਾਲ ਸੰਬੰਧਿਤ ਭਾਸ਼ਣ ਦੇਣ ਦੇ ਨਾਲ ਵਿਸ਼ੇਸ਼ ਸਿਖਲਾਈ ਵੀ ਦਿੱਤੀ ਗਈ | ਡਾ. ਸੁਨੀਲ ਕੁਮਾਰ ਝਾਅ ਨੇ ਅਜਾਇਬਘਰਾਂ ਦੇ ਵਿਕਾਸ 'ਤੇ ਚਾਨਣ ਪਾਇਆ ਅਤੇ ਵਿਸ਼ੇਸ਼ ਤੌਰ 'ਤੇ ਪ੍ਰਾਚੀਨ ਇਤਿਹਾਸਕ ਸਥਾਨਾਂ ਨਾਲ ਸੰਬੰਧਿਤ ਮਿਊਜ਼ੀਅਮਾਂ ਦੀ ਮਹੱਤਤਾ ਬਾਰੇ ਦੱਸਦਿਆਂ ਹੜੱਪਾ ਤੋਂ ਲੈ ਕੇ ਗੁਪਤਾ ਕਾਲ ਤੱਕ ਦੇ ਵਿਕਾਸ ਬਾਰੇ ਦੱਸਿਆ | ਡਾ. ਰਸ਼ਮੀ ਨੇ ਆਧੁਨਿਕ ਯੁੱਗ 'ਚ ਰਿਕਾਰਡਾਂ ਦੀ ਡਿਜਿਟਾਈਜ਼ੇਸ਼ਨ ਦੇ ਵਧਦੇ ਮਹੱਤਵ 'ਤੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਵਲੋਂ ਆਰਕਾਈਵ ਪ੍ਰਬੰਧਨ ਸੰਬੰਧੀ ਕੀਤੀਆਂ ਗਈਆਂ ਵੱਖ-ਵੱਖ ਪਹਿਲਕਦਮੀਆਂ ਅਤੇ ਕਾਨੂੰਨੀ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਦਿੱਤੀ | ਵਰਕਸ਼ਾਪ ਦੀ ਸੰਪੰਨਤਾ ਇਤਿਹਾਸ ਵਿਭਾਗ ਦੇ ਮੁਖੀ ਡਾ. ਮਨੂ ਸ਼ਰਮਾ ਦੇ ਭਾਸ਼ਣ ਨਾਲ ਹੋਈ ਜਿਸ ਵਿਚ ਉੁਨ੍ਹਾਂ ਵਰਕਸ਼ਾਪ ਵਿਚ ਸ਼ਾਮਿਲ ਵਿਦਵਾਨਾਂ, ਭਾਗ ਲੈਣ ਵਾਲੇ ਵਿਦਿਆਰਥੀਆਂ ਖੋਜਾਰਥੀਆਂ ਦੇ ਯੋਗਦਾਨ ਦਾ ਮੁਲਾਂਕਣ ਕਰਦਿਆਂ ਪ੍ਰਸ਼ੰਸਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸੜਕ ਦੀ ਮੰਦਹਾਲੀ ਖ਼ਿਲਾਫ਼ ਲੋਕ ਭਲਾਈ ਮੰਚ ਪੰਜਾਬ ਵਲੋਂ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਪੁਰਾਣੇ ਸਕੇਲ, ਪੁਰਾਣੀ ਪੈਨਸ਼ਨ ਤੇ ਭੱਤੇ ਬਹਾਲੀ ਮੋਰਚਾ ਵਲੋਂ ਕਨਵੈਨਸ਼ਨ <br/>
Ad Position 24