27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਸੜਕ ਦੀ ਮੰਦਹਾਲੀ ਖ਼ਿਲਾਫ਼ ਲੋਕ ਭਲਾਈ ਮੰਚ ਪੰਜਾਬ ਵਲੋਂ ਰੋਸ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 08-05-2026
ਅੰਮਿ੍ਤਸਰ, 7 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਲੋਕ ਭਲਾਈ ਮੰਚ ਪੰਜਾਬ ਦੇ ਅਹੁਦੇਦਾਰਾਂ ਤੇ ਇਲਾਕੇ ਦੇ ਜ਼ਿੰਮੇਵਾਰ ਲੋਕਾਂ ਨੇ ਢਪੱਈ ਬਾਜ਼ਾਰ ਵਿਖੇ ਸੜਕ ਦੀ ਮੰਦਹਾਲੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆ ਮੰਗ ਕੀਤੀ ਕਿ ਢਪਈ ਫਾਟਕ ਤੋਂ ਲੈ ਕੇ ਗੁਰਦੁਆਰਾ ਬੋਹੜੀ ਸਾਹਿਬ ਤੱਕ ਬੇਹੱਦ ਖਸਤਾ ਹਾਲਤ ਸੜਕ ਦੀ ਮੁਰੰਮਤ ਕਰਵਾਈ ਜਾਵੇ | ਉਨ੍ਹਾਂ ਕਿਹਾ ਕਿ ਇਸ ਸੰਬੰਧ 'ਚ ਮੇਅਰ ਅਤੇ ਨਿਗਮ ਕਮਿਸ਼ਨਰ ਨੂੰ ਲਿਖਤੀ ਰੂਪ 'ਚ ਬੇਨਤੀ ਵੀ ਕੀਤੀ ਗਈ ਹੈ ਅਤੇ ਕਈ ਵਾਰ ਜਾਣੂ ਵੀ ਕਰਵਾਇਆ ਗਿਆ, ਪਰ ਇਸ ਸੜਕ ਦੀ ਕੋਈ ਵੀ ਸਾਰ ਨਹੀਂ ਲਈ ਗਈ | ਉਨ੍ਹਾਂ ਕਿਹਾ ਕਿ ਇਸ ਗੰਭੀਰ ਸਮੱਸਿਆ ਨੂੰ ਸਮਝਦੇ ਹੋਏ ਇਸ ਦਾ ਹੱਲ ਕੀਤਾ ਜਾਵੇ | ਇਸ ਮੌਕੇ ਬਲਬੀਰ ਸਿੰਘ ਝਾਮਕਾ, ਨਿਸ਼ਾਨ ਸਿੰਘ ਢਪੱਈ, ਤੀਰਥ ਰਾਮ, ਫ਼ਜ਼ਲ ਢਪੱਈ, ਤਰਸੇਮ ਕੁਮਾਰ, ਭਗਵਾਨ ਦਾਸ, ਕਸ਼ਮੀਰ ਸਿੰਘ ਢਪੱਈ, ਲਾਲ ਸਿੰਘ ਢਪੱਈ, ਧਿਆਨ ਚੰਦ, ਕਾਲਾ ਸਿੰਘ ਤੇ ਦਵਿੰਦਰ ਕੁਮਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਹੋਏ ਬੰਬ ਧਮਾਕਿਆਂ ਨੇ ਕਾਨੂੰਨ ਵਿਵਸਥਾ ਦੀ ਪੋਲ ਖੋਲ੍ਹੀ-ਖ਼ਾਲਸਾ ਅਗਲੀ ਖ਼ਬਰ ਡਿਜਿਟਲ ਆਰਕਾਈਵ ਤੇ ਅਜਾਇਬਘਰ ਬਾਰੇ ਵਰਕਸ਼ਾਪ ਕਰਵਾਈ <br/>
Ad Position 24