ਅੰਮਿ੍ਤਸਰ, 8 ਮਈ (ਰਾਜੇਸ਼ ਕੁਮਾਰ ਸ਼ਰਮਾ)-ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਅੰਮਿ੍ਤਸਰ ਵਲੋਂ ਮਹਾਤਮਾ ਹੰਸਰਾਜ ਦੇ ਜਨਮ ਦਿਨ ਨੂੰ ਸਮਰਪਿਤ ਇਕ ਵਿਸ਼ੇਸ਼ ਵੈਦਿਕ ਹਵਨ ਯੱਗ ਕਰਵਾਇਆ ਗਿਆ | ਇਸ ਸਮਾਗਮ ਵਿਚ ਲੋਕਲ ਐਡਵਾਈਜ਼ਰੀ ਕਮੇਟੀ ਦੇ ਚੇਅਰਮੈਨ ਸੁਦਰਸ਼ਨ ਕਪੂਰ ਨੇ ਮੁੱਖ ਯਜਮਾਨ ਵਜੋਂ ਸ਼ਿਰਕਤ ਕੀਤੀ, ਉਨ੍ਹਾਂ ਦੇ ਨਾਲ ਕਾਲਜ ਪਿ੍ੰਸੀਪਲ ਡਾ. ਪੁਸ਼ਪਿੰਦਰ ਵਾਲੀਆ ਵੀ ਮੌਜੂਦ ਰਹੇ | ਪਿ੍ੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਮਹਾਤਮਾ ਹੰਸਰਾਜ ਨੂੰ ਨਿਰਸਵਾਰਥ ਸੇਵਾ ਅਤੇ ਕੁਰਬਾਨੀ ਦੀ ਮੂਰਤ ਵਜੋਂ ਯਾਦ ਕੀਤਾ | ਉਨ੍ਹਾਂ ਕਿਹਾ ਕਿ ਮਹਾਤਮਾ ਜੀ ਦਾ ਜਨਮ ਦਿਨ ਸਾਨੂੰ ਉਨ੍ਹਾਂ ਦੀਆਂ ਮਹਾਨ ਸਿੱਖਿਆਵਾਂ, ਆਦਰਸ਼ਾਂ ਅਤੇ ਸਿਧਾਂਤਾਂ ਦੀ ਯਾਦ ਦਿਵਾਉਂਦਾ ਹੈ, ਜੋ ਉਨ੍ਹਾਂ ਨੇ ਦੇਸ਼ ਦੀ ਸਿੱਖਿਆ ਅਤੇ ਆਜ਼ਾਦੀ ਲਈ ਨਿਰਧਾਰਤ ਕੀਤੇ ਸਨ | ਇੰਦਰਪਾਲ ਆਰੀਆ ਪ੍ਰਧਾਨ ਆਰੀਆ ਸਮਾਜ ਲਛਮਣਸਰ ਅਤੇ ਮੈਂਬਰ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਨੇ ਹਵਨ ਦੇ ਸਫ਼ਲ ਆਯੋਜਨ ਲਈ ਪਿ੍ੰਸੀਪਲ ਨੂੰ ਵਧਾਈ ਦਿੱਤੀ | ਮੰਚ ਸੰਚਾਲਨ ਦੀ ਭੂਮਿਕਾ ਹਿੰਦੀ ਵਿਭਾਗ ਦੇ ਮੁਖੀ ਡਾ. ਅਨੀਤਾ ਨਰਿੰਦਰ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਆਰੀਆ ਸਮਾਜ ਸ਼ਕਤੀ ਨਗਰ ਤੋਂ ਰਾਕੇਸ਼ ਮਹਿਰਾ, ਅਤੁਲ ਮਹਿਰਾ, ਵਿਮਲ ਕਪੂਰ, ਆਰੀਆ ਸਮਾਜ ਲਾਰੰਸ ਰੋਡ ਤੋਂ ਅਨਿਲ ਵਿਨਾਇਕ ਤੇ ਹਰੀਸ਼ ਕੁਮਾਰ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਵਜੋਂ ਸ੍ਰੀਮਤੀ ਬੇਲਾ ਕਪੂਰ, ਗਗਨ ਚੋਪੜਾ ਅਤੇ ਸ੍ਰੀਮਤੀ ਅਸ਼ੁਲਾ ਚੋਪੜਾ ਸਮੇਤ ਆਰੀਆ ਯੁਵਤੀ ਸਭਾ ਦੇ ਸਮੂਹ ਮੈਂਬਰ, ਅਹੁਦੇਦਾਰ, ਵਿਦਿਆਰਥੀ ਤੇ ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਵੀ ਮੌਜੂਦ ਸੀ |