02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਮਾਡਰਨ ਜਗਤ ਜਯੋਤੀ ਸਕੂਲ ਦੀ ਵਿਦਿਆਰਥਣ ਨੇ 10ਵੀਂ ਬੋਰਡ ਨਤੀਜਿਆਂ 'ਚ ਹਾਸਿਲ ਕੀਤੀ ਮੈਰਿਟ <br/>

Ad Position 21
No active advertisement
10ਵੀਂ ਬੋਰਡ ਨਤੀਜਿਆਂ ਮੈਰਿਟ ਹਾਸਿਲ ਕਰਨ ਵਾਲੀ ਵਿਦਿਆਰਥਣ ਤਨਿਸ਼ਕਾ ਨੂੰ ਵਧਾਈ ਦਿੰਦੇ ਹੋਏ ਪਿ੍ੰਸੀਪਲ ਸੁਮਿਤ ਪੁਰੀ, ਡਾਇਰੈਕਟਰ ਸ੍ਰੀਮਤੀ ਰਿਤੂ ਪੁਰੀ ਤੇ ਹੋਰ | ਤਸਵੀਰ : ਹਰਜੀਤ ਸਿੰਘ<br/> 12-05-2026

ਅੰਮਿ੍ਤਸਰ, (ਰਾਜੇਸ਼ ਕੁਮਾਰ ਸ਼ਰਮਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਪ੍ਰੀਖਿਆ ਨਤੀਜਿਆਂ 'ਚ ਮਾਡਰਨ ਜਗਤ ਜਯੋਤੀ ਸੀ. ਸੈਕੰ. ਸਕੂਲ ਨੇ ਇਕ ਵਾਰ ਫਿਰ ਆਪਣੀ ਸ਼ਾਨਦਾਰ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਮੈਰਿਟ ਹਾਸਿਲ ਕੀਤੀ ਹੈ | ਸਕੂਲ ਦੀ ਹੋਣਹਾਰ ਵਿਦਿਆਰਥਣ ਤਨਿਸ਼ਕਾ ਨੇ ਆਪਣੀ ਮਿਹਨਤ, ਅਨੁਸ਼ਾਸਨ ਅਤੇ ਸਮਰਪਣ ਭਾਵਨਾ ਨਾਲ 10ਵੀਂ ਜਮਾਤ 'ਚ 626/650 ਅੰਕਾਂ (96 ਪ੍ਰਤੀਸ਼ਤ) ਨਾਲ ਮੈਰਿਟ ਸੂਚੀ 'ਚ ਸਥਾਨ ਹਾਸਲ ਕਰਕੇ ਸਕੂਲ, ਮਾਪਿਆਂ ਅਤੇ ਖੇਤਰ ਦਾ ਨਾਮ ਰੌਸ਼ਨ ਕੀਤਾ ਹੈ | ਇਸ ਮੌਕੇ ਸਕੂਲ ਪਿ੍ੰਸੀਪਲ ਸੁਮਿਤ ਪੁਰੀ, ਡਾਇਰੈਕਟਰ ਸ੍ਰੀਮਤੀ ਰਿਤੂ ਪੁਰੀ ਤੇ ਸ੍ਰੀਮਤੀ ਰਮਾ ਪੁਰੀ ਨੇ ਵਿਦਿਆਰਥਣ ਦੀ ਇਸ ਉਪਲਬੱਧੀ 'ਤੇ ਉਸਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਸ਼ਾਨਦਾਰ ਸਫਲਤਾ ਦਾ ਸਿਹਰਾ ਵਿਦਿਆਰਥਣ ਦੀ ਸਖ਼ਤ ਮਿਹਨਤ, ਉਸਦੇ ਮਾਪਿਆਂ ਦੇ ਸਮਰਥਨ, ਸਕੂਲ ਪ੍ਰਬੰਧਨ 'ਚ ਉਨ੍ਹਾਂ ਦੇ ਵਿਸ਼ਵਾਸ ਤੇ ਅਧਿਆਪਕਾਂ ਦੇ ਨਿਰੰਤਰ ਮਾਰਗਦਰਸ਼ਨ ਨੂੰ ਜਾਂਦਾ ਹੈ | ਉਨ੍ਹਾਂ ਆਸ ਪ੍ਰਗਟ ਕੀਤੀ ਕਿ ਭਵਿੱਖ 'ਚ ਉਹ ਬਿਹਤਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂਅ ਰੌਸ਼ਨ ਕਰੇਗੀ | ਵਿਦਿਆਰਥਣ ਤਨਿਸ਼ਕਾ ਦੇ ਪਿਤਾ ਅਜੈ ਕੁਮਾਰ ਅਤੇ ਮਾਤਾ ਸ੍ਰੀਮਤੀ ਸ਼ਿਲਪਾ ਨੇ ਇਸ ਉਪਲਬਧੀ ਲਈ ਸਮੂਚੇ ਸਕੂਲ ਸਟਾਫ਼ ਦਾ ਧੰਨਵਾਦ ਕੀਤਾ | ਇਸ ਮੌਕੇ ਰਾਹੁਲ, ਮਧੂ ਮੈਡਮ, ਸੁਮਨ ਮੈਡਮ, ਪਿ੍ਯੰਕਾ ਮੈਡਮ, ਰਵਿੰਦਰ ਸਰ, ਜਗਜੀਤ ਸਰ, ਰੇਣੂ ਮੈਡਮ, ਲਖਵਿੰਦਰ ਸਰ, ਮੋਨਿਕਾ ਮੈਡਮ ਤੇ ਸਾਰੇ ਸਟਾਫ਼ ਮੈਂਬਰਾਂ ਨੇ ਵਿਦਿਆਰਥਣ ਤਨਿਸ਼ਕਾ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਅਗਲੇ ਦਿਨਾਂ ਦੌਰਾਨ ਮੌਸਮ 'ਚ ਰਹੇਗੀ ਗੜਬੜੀ <br/> ਅਗਲੀ ਖ਼ਬਰ ਅਕਾਲੀ ਦਲ (ਅ) ਨੇ ਜਥੇਦਾਰ, ਮੁੱਖ ਗ੍ਰੰਥੀ ਤੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਦੇ ਨਾਂਅ ਮੰਗ ਪੱਤਰ ਦੇ ਕੇ ਸਕੂਲਾਂ 'ਚ ਵੰਦੇ...
Ad Position 24