02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਅਗਲੇ ਦਿਨਾਂ ਦੌਰਾਨ ਮੌਸਮ 'ਚ ਰਹੇਗੀ ਗੜਬੜੀ <br/>

Ad Position 21
No active advertisement
ਅਜੀਤ ਡੈਸਕ 12-05-2026
ਅੰਮਿ੍ਤਸਰ, 11 ਮਈ (ਹਰਮਿੰਦਰ ਸਿੰਘ)-ਪੱਛਮੀ ਗੜਬੜੀ ਹੁਣ ਉੱਤਰੀ ਪਾਕਿਸਤਾਨ ਤੇ ਆਲ਼ੇ ਦੁਆਲੇ ਦੇ ਖੇਤਰਾਂ 'ਚ ਸਮੁੰਦਰ ਤਲ ਤੋਂ 3.1 ਕਿੱਲੋਮੀਟਰ ਉੱਪਰ ਇਕ ਉਪਰੀ ਹਵਾ ਚੱਕਰਵਰਤੀ ਸਰਕੂਲੇਸ਼ਨ ਵਜੋਂ ਦੇਖਿਆ ਜਾ ਰਿਹਾ ਹੈ, ਜਿਸ ਦਾ ਅਸਰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਵੀ ਦਿਖਾਈ ਦੇ ਰਿਹਾ ਹੈ | ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਸਮੇਂ 'ਚ ਇਨ੍ਹਾਂ ਦੋਵੇਂ ਸੂਬਿਆਂ ਅਤੇ ਚੰਡੀਗੜ੍ਹ ਦੇ ਕਈ ਇਲਾਕਿਆਂ 'ਚ 40 ਤੋਂ 70 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਨ੍ਹੇਰੀਆਂ ਚੱਲ ਸਕਦੀਆਂ ਹਨ | ਇਸ ਦੇ ਨਾਲ ਗਰਜ ਚਮਕ ਨਾਲ ਮੀਂਹ ਪੈ ਸਕਦਾ ਹੈ | ਇਸ ਸਥਿਤੀ ਨੂੰ ਲੈ ਕੇ ਮੌਸਮ ਵਿਭਾਗ ਵਲੋਂ ਐਡਵਾਈਜ਼ਰੀ ਜਾਰੀ ਕਰਦੇ ਹੋਏ ਹਨੇ੍ਹਰੀਆਂ ਦੌਰਾਨ ਸੁਰੱਖਿਅਤ ਥਾਵਾਂ 'ਚ ਰਹਿਣ ਦੀ ਸਲਾਹ ਦਿੱਤੀ ਹੈ | ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ਵਿਚ ਪੰਜਾਬ ਦੇ ਕਈ ਇਲਾਕਿਆਂ 'ਚ 50 ਤੋਂ 70 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਨੇ੍ਹਰੀਆਂ ਚੱਲਣਗੀਆਂ, ਜਿਸ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ | ਇਸ ਤੋਂ ਬਾਅਦ 13 ਮਈ ਤੋਂ 15 ਤੱਕ ਸੂਬੇ ਦੇ ਕਈ ਇਲਾਕਿਆਂ 'ਚ 40 ਤੋਂ 60 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ | ਇਨ੍ਹਾਂ ਤੇਜ਼ ਹਵਾਵਾਂ ਦਾ ਅਸਰ ਤਾਪਮਾਨ 'ਚ ਦੇਖਣ ਨੂੰ ਮਿਲ ਰਿਹਾ ਹੈ ਪਿਛਲੇ 24 ਘੰਟਿਆਂ ਵਿਚ ਪੰਜਾਬ ਦੇ ਕਈ ਇਲਾਕਿਆਂ 'ਤੇ ਤੇਜ਼ ਹਵਾਵਾਂ ਚੱਲਣ ਅਤੇ ਕੁਝ ਜਗ੍ਹਾ 'ਤੇ ਹਲਕੀ ਤੋਂ ਦਰਮਿਆਨੀ ਬਰਸਾਤ ਹੋਣ ਤੇ ਤਾਪਮਾਨ 'ਚ ਸਥਿਰਤਾ ਬਣੀ ਹੋਈ ਹੈ | ਦਿਨ ਦੇ ਵੇਲੇ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਘੱਟ ਰਹਿ ਰਿਹਾ ਹੈ | ਸੋਮਵਾਰ ਨੂੰ ਦਿਨ ਦੇ ਸਮੇਂ ਸੂਬੇ 'ਚ ਵੱਧ ਤੋਂ ਵੱਧ ਤਾਪਮਾਨ 39.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਬਠਿੰਡਾ ਇਲਾਕੇ ਦਾ ਸੀ | ਜਦੋਂ ਕਿ ਗੁਰਦਾਸਪੁਰ 'ਚ 17 ਮਿਲੀਮੀਟਰ ਤੱਕ ਮੀਂਹ ਪੈਣ ਕਾਰਨ ਦਿਨ ਦੇ ਸਮੇਂ ਤਾਪਮਾਨ 32.0 ਡਿਗਰੀ ਸੈਲਸੀਅਸ ਤੱਕ ਹੀ ਰਿਹਾ | ਇਸੇ ਦੌਰਾਨ ਪਠਾਨਕੋਟ 'ਚ 19 ਮਿਲੀਮੀਟਰ ਅਤੇ ਰੂਪਨਗਰ 'ਚ 18 ਮਿਲੀਮੀਟਰ ਤੱਕ ਮੀਂਹ ਪਿਆ | ਇਸ ਦੌਰਾਨ ਚੰਡੀਗੜ੍ਹ ਦੇ ਕੁਝ ਇਲਾਕਿਆਂ ਤੋਂ ਅੰਮਿ੍ਤਸਰ ਦੇ ਕੁਝ ਇਲਾਕਿਆਂ 'ਚ ਹਲਕੀ ਬੰੂਦਾ ਬਾਂਦੀ ਹੋਈ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਲਕਸ਼ਮੀ ਨਾਰਾਇਣ ਮੰਦਰ 'ਚ ਸੁੰਦਰਕਾਂਡ ਦਾ ਪਾਠ ਕਰਵਾਇਆ <br/> ਅਗਲੀ ਖ਼ਬਰ ਮਾਡਰਨ ਜਗਤ ਜਯੋਤੀ ਸਕੂਲ ਦੀ ਵਿਦਿਆਰਥਣ ਨੇ 10ਵੀਂ ਬੋਰਡ ਨਤੀਜਿਆਂ 'ਚ ਹਾਸਿਲ ਕੀਤੀ ਮੈਰਿਟ <br/>
Ad Position 24