02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸ੍ਰੀ ਲਕਸ਼ਮੀ ਨਾਰਾਇਣ ਮੰਦਰ 'ਚ ਸੁੰਦਰਕਾਂਡ ਦਾ ਪਾਠ ਕਰਵਾਇਆ <br/>

Ad Position 21
No active advertisement
ਪੋ੍ਰਗਰਾਮ ਮੌਕੇੇ ਹਾਜ਼ਰ ਤਿਲਕ ਰਾਜ ਵਾਲੀਆ, ਨਾਲ ਕਮੇਟੀ ਜਨਰਲ ਸਕੱਤਰ ਅਰੁਣ ਖੰਨਾ, ਸੰਜੀਵ ਖੰਨਾ, ਸੁਨੀਲ ਸ਼ਰਮਾ, ਕਮਲ ਕਿਸ਼ੋਰ, ਦੀਪਕ ਚਤਰਥ ਤੇ ਹੋਰ | ਤਸਵੀਰ : ਹਰਜੀਤ ਸਿੰਘ <br/> 12-05-2026
ਅੰਮਿ੍ਤਸਰ, 11 ਮਈ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਰਾਮ ਸ਼ਰਣਮ ਆਸ਼ਰਮ ਅੰਮਿ੍ਤਸਰ ਦੇ ਮੁੱਖ ਸੰਚਾਲਕ ਤਿਲਕ ਰਾਜ ਵਾਲੀਆ ਵਲੋਂ ਭਗਤ ਹੰਸਰਾਜ ਦੀ ਕਿਰਪਾ ਸਦਕਾ ਸ੍ਰੀ ਦੁਰਗਿਆਣਾ ਤੀਰਥ ਦੇ ਸ੍ਰੀ ਲਕਸ਼ਮੀ ਨਾਰਾਇਣ ਮੰਦਰ 'ਚ ਸੁੰਦਰਕਾਂਡ ਦੇ ਪਾਠ ਦਾ ਵਿਸ਼ਾਲ ਯੱਗ ਕਰਵਾਇਆ ਗਿਆ | ਪੋ੍ਰਗਰਾਮ ਦੀ ਸ਼ੁਰੂਆਤ ਪਵਿੱਤਰ ਜੋਤ ਜਗਾ ਕੇ ਕੀਤੀ, ਜਿਸ 'ਚ ਤਿਲਕ ਰਾਜ ਵਾਲੀਆ ਨਾਲ ਸ੍ਰੀ ਦੁਰਗਿਆਣਾ ਕਮੇਟੀ ਜਨਰਲ ਸਕੱਤਰ ਅਰੁਣ ਖੰਨਾ, ਸੰਜੀਵ ਖੰਨਾ, ਕੋਹਲੀ ਮਨਮੋਹਨ ਗੁਪਤਾ, ਰਾਜੀਵ ਬਾਂਸਲ, ਸੁਨੀਲ ਸ਼ਰਮਾ, ਕਮਲ ਕਿਸ਼ੋਰ, ਦੀਪਕ ਚਤਰਥ, ਸੰਜੀਵ ਠੁਕਰਾਲ ਅਤੇ ਹੈਪੀ ਕੋਛੜ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਤਿਲਕ ਰਾਜ ਵਾਲੀਆ ਨੇ ਕਿਹਾ ਕਿ ਯੱਗ ਅਤੇ ਸਤਿਸੰਗ ਪਰਮਾਤਮਾ ਦੀ ਬੇਅੰਤ ਕਿਰਪਾ ਨਾਲ ਹੀ ਸੰਭਵ ਹਨ | ਯੱਗ ਅਤੇ ਸੰਤਾਂ ਦੀ ਰੱਖਿਆ ਲਈ ਪ੍ਰਭੂ ਆਪ ਸੇਵਕ ਬਣ ਜਾਂਦੇ ਹਨ | ਵਿਸ਼ਵਾਮਿੱਤਰ ਦੇ 10 ਰਾਤਾਂ ਦੇ ਯੱਗ ਨੂੰ ਸਫਲ ਬਣਾਉਣ ਲਈ, ਭਗਵਾਨ ਰਾਮ, ਭਰਾਤਾ ਲਕਸ਼ਮਣ ਖੁਦ ਜਾਗਦੇ ਰਹੇ ਅਤੇ ਪਹਿਰਾ ਦਿੰਦੇ ਰਹੇ | ਇਸ ਮਹਾਯੱਗ 'ਚ ਹਿਨਾ, ਬਾਨੀ, ਰੂਬੀ, ਜਾਹਨਵੀ ਨੇ ਸੁੰਦਰਕਾਂਡ ਦਾ ਪਾਠ ਕੀਤਾ | ਪੋ੍ਰਗਰਾਮ ਦੌਰਾਨ ਵਾਲੀਆ ਨੇ ਆਸ਼ੀਰਵਾਦ ਵਜੋਂ ਜਨਰਲ ਸਕੱਤਰ ਅਰੁਣ ਖੰਨਾ, ਭਾਜਪਾ ਸੀਨੀਅਰ ਆਗੂ ਜਗਮੋਹਨ ਰਾਜੂ ਅਤੇ ਮੰਦਰ ਇੰਚਾਰਜ ਦੀਪਕ ਚਤਰਥ ਨੂੰ ਸੁੰਦਰਕਾਂਡ ਭੇਟ ਕੀਤਾ | ਇਸ ਮੌਕੇ ਅਰਵਿੰਦਰ ਕੋਛੜ, ਪਿ੍ੰਸ ਮਹਾਜਨ, ਰਾਮ ਸਿਮਰਨ, ਪੁਰਸ਼ੋਤਮ ਸ਼ਰਮਾ, ਰਜਨੀਸ਼ ਗੁਪਤਾ, ਵਿਨੀਤ ਸ਼ਰਮਾ, ਨੀਲਮ ਵਰਮਾ, ਵਿਮਲ ਵਰਮਾ, ਸੁਨੀਲ ਚੋਪੜਾ, ਨਰੇਸ਼ ਭਾਟੀਆ, ਸੁਨੀਲ ਸ਼ਰਮਾ, ਗੁਰਿੰਦਰ ਸ਼ਰਮਾ, ਅਸ਼ੋਕ ਮਹਾਜਨ, ਕੁਨਾਲ ਮਹਾਜਨ ਸਮੇਤ ਵੱਡੀ ਗਿਣਤੀ 'ਚ ਸ਼ਰਧਾਲੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਗਰੀ 'ਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ, ਕਮਿਸ਼ਨਰੇਟ ਪੁਲਿਸ ਵਲੋਂ ਸ਼ੁਰੂ ਕੀਤਾ ਜ... ਅਗਲੀ ਖ਼ਬਰ ਅਗਲੇ ਦਿਨਾਂ ਦੌਰਾਨ ਮੌਸਮ 'ਚ ਰਹੇਗੀ ਗੜਬੜੀ <br/>
Ad Position 24