02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਗੁਰੂ ਨਗਰੀ 'ਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ, ਕਮਿਸ਼ਨਰੇਟ ਪੁਲਿਸ ਵਲੋਂ ਸ਼ੁਰੂ ਕੀਤਾ ਜਾ ਰਿਹਾ ਹੈ ਈ-ਚਲਾਨ ਸਿਸਟਮ-ਪੁਲਿਸ ਕਮਿਸ਼ਨਰ <br/>

Ad Position 21
No active advertisement
ਸ਼ਹਿਰ ਦਾ ਪ੍ਰਮੁੱਖ ਲਾਰੈਂਸ ਰੋਡ ਨਾਵਲਟੀ ਚੌਂਕ ਅਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਤਸਵੀਰਾਂ | ਤਸਵੀਰਾਂ-ਨਿਰਮਲ ਸਟੂਡੀਓ <br/> 12-05-2026
ਅੰਮਿ੍ਤਸਰ, 11 ਮਈ (ਰੇਸ਼ਮ ਸਿੰਘ)-ਸ਼ਹਿਰ 'ਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਕੇ ਸੜਕੀ ਹਾਦਸਿਆਂ ਨੂੰ ਸੱਦਾ ਦੇਣ ਵਾਲੇ ਵਾਹਨ ਚਾਲਕਾਂ ਦੀ ਹੁਣ ਖ਼ੈਰ ਨਹੀਂ, ਕਮਿਸ਼ਨਰੇਟ ਪੁਲਿਸ ਵਲੋਂ ਜਲਦ ਹੀ ਈ. ਚਲਾਨ ਸਿਸਟਮ ਸ਼ੁਰੁੂ ਕੀਤਾ ਜਾ ਰਿਹਾ ਹੈ, ਜਿਸ ਤਹਿਤ ਕੰਟਰੋਲ ਰੂਮ ਰਾਹੀਂ ਸ਼ਹਿਰ ਦੇ ਚੌਂਕਾਂ ਤੇ ਚੁਰਾਹਿਆਂ 'ਚ ਲਗੇ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਹੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦਾ ਪਤਾ ਲੱਗ ਸਕੇਗਾ ਤੇ ਲੋਕਾਂ ਦਾ ਚਲਾਨ ਵੀ ਸਿੱਧਾ ਆਪਣੇ ਆਪ ਉਨ੍ਹਾਂ ਦੇ ਿਲੰਕ ਹੋਏ ਮੋਬਾਈਲ ਫ਼ੋਨ 'ਤੇ ਭੇਜ ਦਿੱਤਾ ਜਾਵੇਗਾ | ਪਤਾ ਲੱਗਾ ਹੈ ਕਿ ਪੁਲਿਸ ਵਲੋਂ ਅੰਦਰਖਾਤੇ 1300 ਕੈਮਰੇ ਲਗਾਏ ਜਾ ਚੁੱਕੇ ਹਨ ਜਿਨ੍ਹਾਂ ਦਾ ਕੰਮ ਵੀ ਲਗਪਗ ਪੂਰਾ ਹੋ ਚੁਕਿਆ ਹੈ ਅਤੇ ਜਲਦ ਹੀ ਪੁਲਿਸ ਵਲੋਂ ਇਸ ਦਾ ਅਭਿਆਸ ਕੀਤਾ ਜਾ ਰਿਹਾ ਹੈ | ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਤਹਿਤ ਲਾਲ ਬੱਤੀ 'ਤੇ ਟਰੈਫਿਕ ਸਿਗਨਲ ਦੀ ਉਲੰਘਣਾ, ਗੱਡੀ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ, ਨਿਰਧਾਰਿਤ ਨਾਲੋਂ ਤੇਜ਼ ਰਫ਼ਤਾਰ, ਗਲਤ ਰਸਤੇ 'ਤੇ ਡਰਾਇਵਿੰਗ, ਹੈਲਮਟ ਦੀ ਵਰਤੋਂ ਨਾ ਕਰਨਾ, ਦੋ ਪਹੀਆ ਵਾਹਨ ਤੇ ਤੀਹਰੀ ਸਵਾਰੀ ਕਰਨਾ ਤੇ ਹੋਰ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਕਾਰਵਾਈ ਕੀਤੀ ਜਾਵੇਗੀ | ਇਸ ਦੇ ਨਾਲ ਹੀ ਵਾਹਨਾਂ ਦੇ ਲੋੜੀਂਦੇ ਕਾਗਜਾਤ ਡਰਾਇਵਿੰਗ ਲਾਇਸੰਸ, ਆਰ.ਸੀ. ਬੀਮਾ ਆਦਿ ਦਾ ਹੋਣਾ ਵੀ ਜ਼ਰੂਰੀ ਹੈ | ਇਸ ਲਈ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਹੋਸ਼ਿਆਰ ਹੋ ਜਾਣ ਨਹੀਂ ਤਾਂ ਕਾਨੂੰਨ ਅਨੁਸਾਰ ਨਾ ਕੇਵਲ ਚਲਾਨ ਹੀ ਕਟਿਆ ਜਾਵੇਗਾ ਬਲਕਿ ਹੋਰ ਵੀ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇਗੀ | ਇਸ ਦੀ ਨਿਗਰਾਨੀ ਪੁਲਿਸ ਮੁਲਾਜ਼ਮ ਨਹੀਂ ਬਲਕਿ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਕੀਤੀ ਜਾਵੇਗੀ | ਸ਼ਹਿਰ 'ਚ ਪਹਿਲੇ ਚਰਨ 'ਚ 10 ਚੌਂਕਾਂ 'ਚ ਇਸਦੀ ਸ਼ੁਰੂਆਤ ਕੀਤੀ ਜਾਵੇਗੀ ਜਿਸ 'ਚ ਪ੍ਰਮੁਖ ਨਾਵਲਟੀ ਚੌਂਕ ਲਾਂਰੈਂਸ ਰੋਡ, ਮਜੀਠਾ ਰੋਡ ਫੋਰ ਐੱਸ. ਕਚਿਹਰੀ ਚੌਕ, ਰੇਲਵੇ ਸਟੇਸ਼ਨ ਤੇ ਪੁਤਲੀਘਰ ਆਦਿ ਸ਼ਾਮਿਲ ਕੀਤੇ ਗਏ ਹਨ | ਇਹ ਵੀ ਪਤਾ ਲਗਾ ਹੈ ਕਿ ਇਸ ਲਈ ਟਰੈਫਿਕ ਪੁਲਿਸ ਵਲੋਂ ਲਾਲ ਬੱਤੀ ਦੀ ਜੈਬਰਾ ਕਰਾਸਿੰਗ ਦੀ ਉਲੰਘਣਾ ਕਰਨ 'ਤੇ 500 ਰੁਪਏ, ਲਾਲ ਬੱਤੀ ਟੱਪਣ, ਗਲਤ ਰਾਹ 'ਤੇ ਗੱਡੀ ਚਲਾਉਣ ਤੇ ਮੋਟਰਸਾਇਕਲ 'ਤੇ ਤੀਹਰੀ ਸਵਾਰੀ ਬਿਠਾਉਣ 'ਤੇ 1000 ਰੁਪਏ, ਵਾਹਨ ਚਲਾਉਂਦੇ ਸਮੇਂ ਮੋਬਾਈਲ 'ਤੇ ਰੁਝੇ ਰਹਿਣ 'ਤੇ 5 ਹਜ਼ਾਰ ਤੇ ਅਾੈਬੁੂਲੈਂਸ, ਅੱਗ ਬੁਝਾਉੂ ਅਮਲੇ ਤੇ ਹੋਰ ਐਮਰਜੈਂਸੀ ਸੇਵਾਵਾਂ ਨੂੰ ੂ ਰਾਹ ਨਾ ਦੇਣ 'ਤੇ ਵੀ 10 ਤੋਂ 25 ਹਜ਼ਾਰ ਰੁਪਿਆ ਜ਼ੁਰਮਾਨਾ ਕੀਤਾ ਜਾ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਭਾਈ ਨਰੈਣ ਸਿੰਘ ਪਰਿਵਾਰ ਸਮੇਤ ਹੋਏ ਗੁਰਦੁਆਰਾ ਸ਼ਹੀਦ ਬਾਬਾ ਹਰਚਰਨ ਸਿੰਘ ਵਰਪਾਲ ਵਿਖੇ ਨਤਮਸਤਕ <br/> ਅਗਲੀ ਖ਼ਬਰ ਸ੍ਰੀ ਲਕਸ਼ਮੀ ਨਾਰਾਇਣ ਮੰਦਰ 'ਚ ਸੁੰਦਰਕਾਂਡ ਦਾ ਪਾਠ ਕਰਵਾਇਆ <br/>
Ad Position 24