02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਭਾਈ ਨਰੈਣ ਸਿੰਘ ਪਰਿਵਾਰ ਸਮੇਤ ਹੋਏ ਗੁਰਦੁਆਰਾ ਸ਼ਹੀਦ ਬਾਬਾ ਹਰਚਰਨ ਸਿੰਘ ਵਰਪਾਲ ਵਿਖੇ ਨਤਮਸਤਕ <br/>

Ad Position 21
No active advertisement
ਭਾਈ ਨਰੈਣ ਸਿੰਘ ਨੂੰ ਗੁਰੂ ਬਖਸਿਸ਼ ਸਿਰਪਾਓ ਨਾਲ ਸਨਮਾਨਿਤ ਕਰਨ ਸਮੇਂ ਸੇਵਾਦਾਰ ਗੁਰਪ੍ਰੀਤਮ ਸਿੰਘ, ਗਿਆਨੀ ਸੁਖਚੈਨ ਸਿੰਘ, ਭਾਈ ਤਰਸੇਮ ਸਿੰਘ ਤੇ ਹੋਰ | ਤਸਵੀਰ : ਜੱਸਾ ਅਣਜਾਣ <br/> 12-05-2026
ਚੱਬਾ, 11 ਮਈ (ਜੱਸਾ ਅਣਜਾਣ)-ਸ਼ੰਭੂ ਬਾਰਡਰ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੁਸ਼ਟਾਂ ਨੂੰ ਸੋਧਾ ਲਾ ਕੇ ਬੈਰੀਗੇਟ 'ਤੇ ਟੰਗਿਆ ਸੀ | ਚੜਦੀ ਕਲਾ ਵਾਲਾ ਸਿੰਘ ਭਾਈ ਨਰੈਣ ਸਿੰਘ ਅੱਜ ਆਪਣੇ ਪਰਿਵਾਰ ਅਤੇ ਸਾਥੀਆਂ ਨਾਲ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਥੇ ਮਹਾਨ ਸੂਰਬੀਰ ਜੰਗੀ ਜਰਨੈਲ ਸ਼ਹੀਦ ਬਾਬਾ ਹਰਚਰਨ ਸਿੰਘ ਦੇ ਸ਼ਹੀਦੀ ਅਸਥਾਨ ਵਰਪਾਲ ਵਿਖੇ ਨਤਮਸਤਕ ਹੋਏ | ਜਿਥੇ ਉਨ੍ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਉਪਰੰਤ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਤੇ ਚੜਦੀ ਕਲਾ ਦੀ ਅਰਦਾਸ ਵੀ ਕਰਵਾਈ ਤੇ ਪੰਗਤ 'ਚ ਬੈਠ ਕੇ ਗੁਰੂ ਕਾ ਲੰਗਰ ਛਕਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੱਬਾ-ਵਰਪਾਲ ਦੀ ਧਰਤੀ ਯੋਧੇ ਜਰਨੈਲਾਂ ਦੇ ਖੂਨ ਨਾਲ ਸਿੰਙੀ ਧਰਤੀ ਹੈ | ਜਿਥੇ ਸਿੱਖ ਕੌਮ ਦੇ ਮਹਾਨ ਸੂਰਬੀਰ ਜਰਨੈਲ ਬਾਬਾ ਦੀਪ ਸਿੰਘ ਜੀ ਤੇ ਸੈਂਕੜੇ ਸਿਖ ਯੋਧਿਆਂ ਨੇ ਗੁਰੂ ਰਾਮਦਾਸ ਜੀ ਦੇ ਘਰ ਦੀ ਦੁਰਾਨੀਆ ਵਲੋਂ ਕੀਤੀ ਜਾ ਰਹੀ ਬੇਅਦਬੀ ਦਾ ਬਦਲਾ ਲਿਆ ਤੇ ਗੁਰੂ ਘਰ ਨੂੰ ਆਜ਼ਾਦ ਕਰਵਾਇਆ ਐਸੇ ਮਰਜੀਵੜਿਆਂ ਦੇ ਸ਼ਹੀਦੀ ਅਸਥਾਨਾਂ 'ਤੇ ਨਤਮਸਤਕ ਹੋ ਕੇ ਦਿਲ ਨੂੰ ਸਕੂਨ ਮਿਲਦਾ ਤੇ ਮਨ ਨੂੰ ਚੜਦੀ ਕਲਾ ਬਖ਼ਸ਼ਿਸ਼ ਹੁੰਦੀ ਹੈ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਭਾਈ ਗੁਰਪ੍ਰੀਤਮ ਸਿੰਘ ਵਲੋਂ ਭਾਈ ਨਰੈਣ ਸਿੰਘ ਤੇ ਸਾਥੀਆਂ ਨੂੰ ਗੁਰੂ ਬਖ਼ਸਿਸ਼ ਸਿਰਪਾਓ ਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਵੀ ਕੀਤਾ | ਇਸ ਮੌਕੇ ਕਥਾਵਾਚਕ ਭਾਈ ਸੁਖਚੈਨ ਸਿੰਘ ਵਰਪਾਲ, ਭਾਈ ਤਰਸੇਮ ਸਿੰਘ, ਸੇਵਾਦਾਰ ਕਸ਼ਮੀਰ ਸਿੰਘ, ਬਲਵਿੰਦਰ ਸਿੰਘ ਬਿੱਲਾ, ਬੀ. ਐੱਸ. ਮਾਨ, ਬੀਬੀ ਪਰਮਜੀਤ ਕੌਰ, ਮੀਤ ਜਥੇਦਾਰ ਬਾਬਾ ਸੁਖਵੰਤ ਸਿੰਘ, ਭਾਈ ਰਾਮ ਸਿੰਘ, ਭਾਈ ਸੇਵਕ ਸਿੰਘ, ਭਾਈ ਹਰਪ੍ਰੀਤ ਸਿੰਘ, ਭਾਈ ਜਸਕਰਨਪ੍ਰੀਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਦੀ ਤਾਨੀਆ ਨੇ ਪ੍ਰੀਖਿਆ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਗੁਰੂ ਨਗਰੀ 'ਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ, ਕਮਿਸ਼ਨਰੇਟ ਪੁਲਿਸ ਵਲੋਂ ਸ਼ੁਰੂ ਕੀਤਾ ਜ...
Ad Position 24