02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਅਦਲੀਵਾਲਾ 'ਚ ਵਾਲੀਬਾਲ ਟੂਰਨਾਮੈਂਟ ਕਰਵਾਇਆ <br/>

Ad Position 21
No active advertisement
ਪਿੰਡ ਅਦਲੀਵਾਲਾ 'ਚ ਕਰਵਾਏ ਵਾਲੀਬਾਲ ਟੂਰਨਾਮੈਂਟ ਦੌਰਾਨ ਖਿਡਾਰੀਆਂ ਦੇ ਕਰਨ ਸ਼ਰਮਾ, ਕੁਲਬੀਰ ਸਿੰਘ ਵੜੈਚ, ਅਨਮੋਲ ਵੜੈਚ, ਆੜ੍ਹਤੀ ਕੁਲਦੀਪ ਸਿੰਘ, ਸੁਖਮਨ ਸੰਨੀ ਵੜੈਚ, ਹਰਿੰਦਰ ਸ਼ਾਹ, ਨਿੰਦਰ ਸ਼ਾਹ, ਸੰਗਰਾਮ ਸਿੰਘ ਤੇ ਕੋਚ ਵਿੱਕੀ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ | ਤਸਵੀਰ : ਹਰਦੀਪ ਸਿੰਘ ਖੀਵਾ <br/> 12-05-2026
ਰਾਜਾਸਾਂਸੀ, 11 ਮਈ (ਹਰਦੀਪ ਸਿੰਘ ਖੀਵਾ)-ਸਥਾਨਕ ਕਸਬਾ ਦੇ ਨੇੜਲੇ ਪਿੰਡ ਅਦਲੀਵਾਲਾ ਵਿਖੇ ਅਮਰ ਸ਼ਹੀਦ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਪਿੰਡ ਦੇ ਐੱਨ. ਆਰ. ਆਈ. ਨੌਜਵਾਨਾਂ ਤੇ ਸਮੂਹ ਪਿੰਡ ਵਾਸੀਆਂ ਦੇ ਸਾਂਝੇ ਸਹਿਯੋਗ ਨਾਲ ਤੀਸਰਾ ਸਾਲਾਨਾ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਨੈਸ਼ਨਲ ਪੱਧਰ ਦੀਆਂ ਚੋਟੀ ਦੀਆਂ ਨਾਮਵਰ ਟੀਮਾਂ ਨੇ ਹਿੱਸਾ ਲਿਆ | ਟੂਰਨਾਮੈਂਟ ਦੀ ਦੇਖ ਰੇਖ ਕਰ ਰਹੇ ਨੌਜਵਾਨ ਕਰਨ ਸ਼ਰਮਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਕੁੱਲ 10 ਟੀਮਾਂ ਨੇ ਹਿੱਸਾ ਲਿਆ, ਜਿਸ ਵਿਚ ਐੱਲ. ਯੂ. ਪੀ. ਦੀ ਟੀਮ ਜੇਤੂ ਰਹੀ ਤੇ ਬਾਬਕ ਦੀ ਟੀਮ ਉੱਪ ਜੇਤੂ ਰਹੀ | ਟੂਰਨਾਮੈਂਟ ਦੇ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਨਗਦ ਰਾਸ਼ੀ ਇਨਾਮ ਤੇ ਯਾਦਗਾਰੀ ਚਿੰਨ੍ਹ ਸਮੇਤ ਹੋਰ ਇਨਾਮਾਂ ਦੀ ਵੰਡ ਸੁਭਾਸ਼ ਸ਼ਰਮਾ ਸਾਬਕਾ ਖਿਡਾਰੀ, ਹਰਿੰਦਰ ਸਿੰਘ ਸ਼ਾਹ, ਨਿੰਦਰ ਸਿੰਘ ਸ਼ਾਹ, ਸੰਗਰਾਮ ਸਿੰਘ, ਵਿੱਕੀ ਕੌਚ ਤੇ ਪਿੰਡ ਦੇ ਮੁਹਤਬਰ ਵਿਅਕਤੀਆਂ ਵਲੋਂ ਕੀਤੀ ਗਈ | ਇਸ ਉਕਤ ਟੂਰਨਾਮੈਂਟ ਕਰਾਉਣ ਲਈ ਵਿਸ਼ੇਸ ਯੌਗਦਾਨ ਗੁਰਲਾਲ ਸਿੰਘ ਸ਼ਾਹ ਇਟਲੀ, ਮਨਿੰਦਰ ਵੜੈਚ ਅਮਰੀਕਾ, ਸਾਹਿਲ ਵੜੈਚ, ਅੰਮਿ੍ਤ ਵੜੈਚ, ਜੋਤਵੀਰ ਸ਼ਾਹ, ਸਨਮ ਸ਼ਾਹ ਗੁਰਸਾਹਿਬ ਵੜੈਚ ਕੈਨੇਡਾ, ਅਰਸ਼ ਵੜੈਚ, ਰਘਬੀਰ ਸਿੰਘ ਇਟਲੀ, ਅਕਾਸ਼ ਵੜੈਚ, ਹਰਮਨ ਵੜੈਚ ਅਮਰੀਕਾ, ਗੁਰਜੀਤ ਵੜੈਚ, ਜਸ਼ਨ ਔਲਖ ਆਸਟਰੇਲੀਆ, ਵਰਿੰਦਰ ਵੜੈਚ, ਅਨਮੋਲ ਵੜੈਚ ਇੰਗਲੈਂਡ, ਜਸ਼ਨ ਗਿੱਲ ਨਿਊਜੀਲੈਂਡ ਵਲੋਂ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਬਹੁ ਮੰਜ਼ਿਲੀ ਵਕੀਲ ਚੈਂਬਰਜ਼ ਉਸਾਰੀ ਕਾਰਜ ਜਲਦ ਸ਼ੁਰੂ ਕਰਨ ਲਈ ਕਾਰਵਾਈ ਸ਼ੁਰੂ <br/> ਅਗਲੀ ਖ਼ਬਰ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਵਲੋਂ ਮਾਣ ਮਿਲਣ ਨਾਲ ਸਿਰ ਉੱਚਾ ਹੋਇਆ-ਰਿੰਕੂ ਨਰੂਲਾ <br/>
Ad Position 24