02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

10ਵੀਂ ਦੀ ਪ੍ਰੀਖਿਆ 'ਚ ਅੱਵਲ ਰਹਿਣ ਵਾਲੀ ਵਿਦਿਆਰਥਣ ਅਕਸ਼ਿਤਾ ਸੇਠ ਦਾ ਸਨਮਾਨ <br/>

Ad Position 21
No active advertisement
ਵਿਦਿਆਰਥਣ ਅਕਸ਼ਿਤਾ ਸੇਠ ਦਾ ਸਨਮਾਨ ਕਰਦੇ ਹੋਏ 'ਆਪ' ਆਗੂ ਸੁਖਦੀਪ ਸਿੰਘ ਛੀਨਾ ਤੇ ਰਾਜਬੀਰ ਸਿੰਘ ਤੋਲਾਨੰਗਲ ਆਦਿ | ਤਸਵੀਰ : ਹਰਦੀਪ ਸਿੰਘ ਖੀਵਾ <br/> 12-05-2026
ਰਾਜਾਸਾਂਸੀ, 11 ਮਈ (ਹਰਦੀਪ ਸਿੰਘ ਖੀਵਾ)-ਰਾਜਾਸਾਂਸੀ ਦੇ ਸਮਾਜ ਸੇਵਕ ਵਿਸ਼ਾਲ ਸੇਠ ਦੀ ਧੀ ਰਾਣੀ ਤੇ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਅੰਮਿ੍ਤਸਰ ਦੀ ਹੋਣਹਾਰ ਵਿਦਿਆਰਥਣ ਅਕਸ਼ਿਤਾ ਸੇਠ ਨੇ ਆਈ. ਸੀ. ਐੱਸ. ਈ. ਬੋਰਡ 10ਵੀਂ ਜਮਾਤ ਦੇ ਨਤੀਜਿਆਂ ਵਿਚ ਬੇਮਿਸਾਲ ਪ੍ਰਦਰਸ਼ਨ ਕਰਦਿਆਂ ਕੁੱਲ 500 ਵਿਚੋਂ 487 ਅੰਕ ਪ੍ਰਾਪਤ ਕਰਦੇ ਹੋਏ 97.4 ਫ਼ੀਸਦੀ ਹਾਸਿਲ ਕੀਤੇ ਹਨ | ਇਸ ਪ੍ਰੀਖਿਆ 'ਚ ਉਕਤ ਵਿਦਿਆਰਥਣ ਅੰਕਿਤਾ ਸੇਠ ਜ਼ਿਲ੍ਹੇ ਤੇ ਹਲਕਾ ਰਾਜਾਸਾਂਸੀ 'ਚ ਅੱਵਲ ਰਹੀ | ਇਸ ਵਿਦਿਆਰਥਣ ਦੀ ਹੌਂਸਲਾ ਅਫਸਾਈ ਆਮ ਆਦਮੀ ਪਾਰਟੀ ਦੇ ਹਲਕਾ ਰਾਜਾਸਾਂਸੀ ਦੇ ਇੰਚਾਰਜ ਸੋਨੀਆ ਮਾਨ ਦੇ ਨਿਰਦੇਸ਼ਾਂ ਅਨੁਸਾਰ ਹਲਕਾ ਸੰਗਠਨ ਇੰਚਾਰਜ ਰਾਜਬੀਰ ਸਿੰਘ ਤੋਲਾਨੰਗਲ ਤੇ ਨਸ਼ਾ ਮੁਕਤੀ ਮੋਰਚਾ ਹਲਕਾ ਰਾਜਾਸਾਂਸੀ ਦੇ ਕੋਆਰਡੀਨੇਟਰ ਸੁਖਦੀਪ ਸਿੰਘ ਛੀਨਾ ਵਲੋਂ ਉਕਤ ਵਿਦਿਆਰਥਣ ਦੇ ਗ੍ਰਹਿ ਰਾਜਾਸਾਂਸੀ ਪਹੁੰਚ ਕੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਅਤੇ ਸਿਰੋਪੇ ਭੇਟ ਕਰਕੇ ਸਨਮਾਨ ਕੀਤਾ ਗਿਆ ਅਤੇ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਉਸ ਸਮੇਤ ਸਮੁੱਚੇ ਰਾਜਾਸਾਂਸੀ ਹਲਕੇ ਨੇ ਉਸਦੀ ਸਫ਼ਲਤਾ 'ਤੇ ਮਾਣ ਮਹਿਸੂਸ ਕੀਤਾ ਹੈ, ਉਕਤ ਨੌਜਵਾਨ ਆਗੂਆਂ ਵਲੋਂ ਉਸ ਨੂੰ ਉਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਦੇ ਪੈਨਸ਼ਨਰਾਂ ਵਲੋਂ ਰੋਸ ਮੁਜ਼ਾਹਰਾ <br/> ਅਗਲੀ ਖ਼ਬਰ ਬਹੁ ਮੰਜ਼ਿਲੀ ਵਕੀਲ ਚੈਂਬਰਜ਼ ਉਸਾਰੀ ਕਾਰਜ ਜਲਦ ਸ਼ੁਰੂ ਕਰਨ ਲਈ ਕਾਰਵਾਈ ਸ਼ੁਰੂ <br/>
Ad Position 24