03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਮਹਾਰਾਜਾ ਰਣਜੀਤ ਸਿੰਘ ਹਾਕੀ ਅਕਾਦਮੀ ਦੇ ਖਿਡਾਰੀਆਂ ਦੀ ਚੋਣ 'ਚ ਪੰਜਾਬ ਭਰ 'ਚੋਂ 400 ਖਿਡਾਰੀਆਂ ਕੀਤੀ ਸ਼ਿਰਕਤ <br/>

Ad Position 21
No active advertisement
ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਵਲੋਂ ਲਏ ਗਏ ਟਰਾਇਲ ਦੌਰਾਨ ਸਿਲੈਕਸ਼ਨ ਕਮੇਟੀ ਦੇ ਉਲੰਪੀਅਨ ਸ਼ਮਸ਼ੇਰ ਸਿੰਘ ਸ਼ੇਰਾ ਡੀ.ਐੱਸ.ਪੀ. ਨਾਲ ਭਾਗ ਲੈਣ ਵਾਲੇ ਖਿਡਾਰੀ, ਕੋਚ ਤੇ ਪ੍ਰਬੰਧਕ | ਤਸਵੀਰ : ਨਿਰਮਲ ਸਟੂਡੀਓ <br/> 12-05-2026
ਅੰਮਿ੍ਤਸਰ, 11 ਮਈ (ਰੇਸ਼ਮ ਸਿੰਘ)-ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਨੂੰ ਮੁੜ ਸ਼ੁਰੂ ਕਰਨ ਲਈ ਅੱਜ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੀ ਹਾਕੀ ਗਰਾਉਂਡ ਵਿਖੇ ਹਾਕੀ ਖਿਡਾਰੀਆਂ ਦੇ ਪਾਰਦਰਸ਼ੀ ਢੰਗ ਬਿਨਾਂ ਕਿਸੇ ਸਿਫਾਰਸ਼ ਦੇ ਟਰਾਇਲ ਲਏ ਗਏ ਜਿਸ 'ਚ ਸੂਬੇ ਭਰ ਤੋਂ 400 ਖਿਡਾਰੀਆਂ ਨੇ ਭਾਗ ਲਿਆ | ਖੇਡ ਵਿਭਾਗ ਅਤੇ ਡਾ. ਅਵਤਾਰ ਸਿੰਘ, ਏ.ਆਈ.ਜੀ. ਸੁਖਜਿੰਦਰ ਸਿੰਘ ਮਾਨ, ਡਾ. ਸਾਹਿਲਜੀਤ ਸਿੰਘ ਸੰਧੂ ਦੇ ਯਤਨਾਂ ਤੇ ਸਾਂਝੇ ਸਹਿਯੋਗ ਨਾਲ ਇਹ ਸ਼ੁਰੂਆਤ ਕੀਤੀ ਗਈ | ਚੋਣ ਕਮੇਟੀ ਦੇ ਅਹੁਦੇਦਾਰ ਤੇ ਹਾਕੀ ਓਲੰਪੀਅਨ ਸ਼ਮਸ਼ੇਰ ਸਿੰਘ ਅਟਾਰੀ ਡੀ.ਐੱਸ.ਪੀ., ਕੌਮਾਂਤਰੀ ਖਿਡਾਰੀ ਨਿਰਮਲ ਸਿੰਘ ਰੇਲਵੇ, ਬਿਕਰਮਜੀਤ ਸਿੰਘ ਕਾਕਾ (ਰੇਲਵੇ), ਕਾਬਲ ਸਿੰਘ ਲਾਲੀ ਔਲਖ਼, ਕੋਚ ਕੁਲਜੀਤ ਸਿੰਘ ਬਮਰਾ, ਕੋਚ ਗੁਰਬਖ਼ਸ਼ੀਸ਼ ਸਿੰਘ ਨੇ ਦਸਿਆ ਕਿ ਕੋਵਿਡ ਮਹਾਂਮਾਰੀ ਦੌਰਾਨ ਹਾਕੀ ਖਿਡਾਰੀਆਂ ਦੀ ਸਿਹਤ ਸੁਰੱਖਿਆ ਨੂੰ ਮੁੱਖ ਰੱਖਦਿਆਂ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਨੂੰ ਬੰਦ ਕਰ ਦਿੱਤਾ ਸੀ ਜਦੋਂ ਕਿ ਹੁਣ ਹਾਕੀ ਅਕੈਡਮੀ ਨੂੰ ਬਲਵਿੰਦਰ ਸਿੰਘ ਸ਼ੰਮੀ ਦੇ ਉਚੇਚੇ ਯਤਨਾਂ ਸਦਕਾ ਖੋਲ੍ਹਣ ਲਈ ਟਰਾਇਲ ਦੋ ਦਿਨਾਂ ਵਿਚ ਅੱਜ ਤੇ ਕੱਲ ਲਏ ਜਾ ਰਹੇ ਹਨ ਜਿਸ ਤਹਿਤ ਅੱਜ ਵੱਖ-ਵੱਖ ਸ਼ਹਿਰ ਕਸਬਿਆਂ ਵਿਚੋਂ 14 ਸਾਲ 17 ਸਾਲ ਅਤੇ 19 ਸਾਲ ਦੇ ਹਾਕੀ ਖਿਡਾਰੀਆਂ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਟਰਾਇਲ ਲਏ ਗਏ ਹਨ | ਇਸ ਮੌਕੇ ਮੈਨੇਜਰ ਰਾਜਿੰਦਰ ਸਿੰਘ ਰੂਬੀ, ਹਾਕੀ ਕੋਚ ਗੁਰਬਖਸ਼ੀਸ਼ ਸਿੰਘ ਰਿੰਪਾ ਬਿਜਲੀ ਬੋਰਡ, ਪਰਸ਼ਨ ਸਿੰਘ ਰੇਲਵੇ ਕੋਚ, ਹਾਕੀ ਖਿਡਾਰੀ ਜਗਰੂਪ ਸਿੰਘ ਰੇਲਵੇ, ਅਮਰਜੀਤ ਸਿੰਘ, ਰੁਪਿੰਦਰ ਸਿੰਘ ਕੋਚ, ਹਾਕੀ ਸਹਿਯੋਗੀ ਸ਼ਰਨਜੀਤ ਕੌਰ, ਪਲਕ ਕੌਰ ਸਮੇਤ ਹੋਰ ਹਾਕੀ ਪ੍ਰੇਮੀ ਦਰਸ਼ਕ ਵੱਡੀ ਗਿਣਤੀ ਵਿਚ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਪੰਜਾਬ 'ਚ ਈਡੀ ਰਾਹੀਂ ਨੇਤਾਵਾਂ ਨੂੰ ਡਰਾ-ਧਮਕਾ ਕੇ ਸੱਤਾ ਹਾਸਿਲ ਕਰਨਾ ਚਾਹੁੰਦੀ-ਸਤਨਾਮ ਸਿੰਘ ਮਠਾੜੂ <br/> ਅਗਲੀ ਖ਼ਬਰ ਰਾਯਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਐੱਨ.ਓ.ਐੱਫ. ਓਲੰਪਿਆਡ 'ਚ ਮਾਰੀਆਂ ਮੱਲ੍ਹਾਂ <br/>
Ad Position 24