17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਵਾਰਿਸ ਪੰਜਾਬ ਦੇ ਮੁਖੀ ਅੰਮਿ੍ਤਪਾਲ ਸਿੰਘ ਦੇ ਦੋਸ਼ ਖਾਰਜ ਕਰਨ ਦੀ ਅਰਜੀ 'ਤੇ ਬਹਿਸ ਅੱਜ

Ad Position 21
No active advertisement
ਅਜੀਤ ਡੈਸਕ 13-05-2026
ਅੰਮਿ੍ਤਸਰ, 12 ਮਈ (ਰੇਸ਼ਮ ਸਿੰਘ)–ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਤੇ ਹਲਕਾ ਖ਼ਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਦੀ ਅੰਮਿ੍ਤਸਰ ਦੀ ਵਧੀਕ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਪਰਿੰਦਰ ਸਿੰਘ ਦੀ ਅਦਾਲਤ 'ਚ ਭਲਕੇ 12 ਮਈ ਨੂੰ ਮੁੜ ਸੁਣਵਾਈ ਹੋ ਰਹੀ ਹੈ | ਉਨ੍ਹਾਂ ਦੇ ਵਕੀਲ ਰਿਤੂ ਰਾਜ ਸਿੰਘ ਸੰਧੂ ਨੇ ਦਸਿਆ ਕਿ ਅੰਮਿ੍ਤਪਾਲ ਸਿੰਘ ਖਿਲਾਫ ਲੱਗੇ ਦੋਸ਼ ਖਾਰਜ਼ ਕਰਨ ਲਈ ਅਦਾਲਤ 'ਚ ਉਨ੍ਹਾਂ ਵਲੋਂ ਇਕ ਅਰਜ਼ੀ ਦਿੱਤੀ ਗਈ ਹੈ ਜਿਸ 'ਤੇ ਬਹਿਸ ਹੋਣ ਲਈ ਭਲਕੇ 13 ਮਈ ਦੀ ਤਾਰੀਖ ਨਿਰਧਾਰਿਤ ਕੀਤੀ ਗਈ ਹੈ | ਇਹ ਕੇਸ ਅਜਨਾਲਾ ਵਿਖੇ ਹੋਈ ਵਾਪਰੇ ਹਿੰਸਾ ਕਾਂਡ ਦੇ ਤਿੰਨ ਸਾਲ ਪੁਰਾਣੇ ਮਾਮਲੇ ਨਾਲ ਸਬੰਧਤ ਹੈ ਜਿਸ ਦੀ ਅਜਨਾਲਾ ਥਾਣੇ ਵਿਖੇ 2023 'ਚ ਐੱਫ.ਆਈ.ਆਰ. ਦਰਜ ਕੀਤੀ ਗਈ ਸੀ | ਇਸ ਮਾਮਲੇ 'ਚ ਭਾਈ ਅੰਮਿ੍ਤਪਾਲ ਸਿੰਘ ਤੇ ਉਸਦੇ ਦਰਜਨਾਂ ਹੋਰ ਸਾਥੀਆਂ ਖਿਲਾਫ਼ ਪੁਲਿਸ ਨੂੰ ਨਾਮਜਦ ਕਰਕੇ ਗਿ੍ਫ਼ਤਾਰ ਕੀਤਾ ਗਿਆ ਦੱਸਣਯੋਗ ਹੈ ਕਿ ਭਾਈ ਅੰਮਿ੍ਤਪਾਲ ਸਿੰਘ ਇਸ ਵੇਲੇ ਡਿਬਰੂਗੜ੍ਹ ਆਸਾਮ ਦੀ ਜੇਲ੍ਹ 'ਚ ਬੰਦ ਹਨ ਜਿਨ੍ਹਾਂ ਦੀ ਸੁਣਵਾਈ ਇਥੇ ਜ਼ਿਲ੍ਹਾ ਅਦਾਲਤ 'ਚ ਵੀਡੀਓ ਕਾਨਫਰੰਸ ਜ਼ਰੀਏ ਹੀ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਗੰਦਗੀ ਦੇ ਢੇਰਾਂ ਕਾਰਨ ਨਰਕ ਵਰਗੀ ਬਣੀ ਜੀਵਨ ਸ਼ੈਲੀ, ਇਲਾਕਾ ਵਾਸੀਆਂ 'ਚ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ <br/> ਅਗਲੀ ਖ਼ਬਰ ਸਵੱਛ ਭਾਰਤ ਸਰਵੇਖਣ ਸੰਬੰਧੀ ਨਿਗਮ ਨੇ ਭੇਜੀ ਆਪਣੀ ਰਿਪੋਰਟ
Ad Position 24