01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਅਕਾਲ ਅਕੈਡਮੀ ਬਾਸਰਕੇ ਦੇ ਵਿਦਿਆਰਥੀ ਸੀ.ਬੀ.ਐੱਸ.ਈ. ਬਾਰ੍ਹਵੀਂ ਜਮਾਤ ਦੇ ਨਤੀਜਿਆਂ 'ਚ ਛਾਏ <br/>

Ad Position 21
repet_subhas-goyals [Copy P29]
ਅਕਾਲ ਅਕੈਡਮੀ ਬਾਸਰਕੇ ਦੀ ਸੀ. ਬੀ. ਐੱਸ. ਈ. 12ਵੀਂ ਦੀ ਪ੍ਰੀਖਿਆ ਦੇ ਸਾਇੰਸ ਗਰੁੱਪ ਵਿਚ 94 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਵਾਲੀ ਮਹਿਕਦੀਪ ਕੌਰ ਅਤੇ ਕਾਮਰਸ ਗਰੁੱਪ ਵਿਚ 90.2 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਵਾਲੇ ਸ਼ਬਦਰੂਪ ਸਿੰਘ ਦੀਆਂ ਤਸਵੀਰਾਂ | ਅਜੀਤ ਤਸਵੀਰਾਂ <br/> 16-05-2026
ਅੰਮਿ੍ਤਸਰ, 15 ਮਈ (ਜਸਵੰਤ ਸਿੰਘ ਜੱਸ)-ਨਾਮਵਰ ਧਾਰਮਿਕ ਤੇ ਵਿੱਦਿਅਕ ਸੰਸਥਾ ਕਲਗੀਧਰ ਟਰੱਸਟ ਬੜੂ ਸਾਹਿਬ ਦੀ ਸਰਪ੍ਰਸਤੀ ਹੇਠ ਚੱਲ ਰਹੀ ਵਿੱਦਿਅਕ ਸੰਸਥਾ ਅਕਾਲ ਅਕੈਡਮੀ ਬਾਸਰਕੇ ਦੇ ਸੀ.ਬੀ.ਐੱਸ.ਈ. ਬਾਰ੍ਹਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਵਿਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਕੈਡਮੀ ਅਤੇ ਆਪਣੇ ਮਾਪਿਆਂ ਦਾ ਨਾਮ ਇਲਾਕੇ ਵਿਚ ਹੋਰ ਉੱਚਾ ਕੀਤਾ ਹੈ | ਪਿ੍ੰਸੀਪਲ ਗੋਲਡੀ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਕੈਡਮੀ ਦੇ ਤਿੰਨਾਂ ਗਰੁੱਪਾਂ ਹਿਊਮੈਨਿਟੀਜ਼, ਕਾਮਰਸ ਅਤੇ ਸਾਇੰਸ ਦੇ ਨਤੀਜੇ ਪ੍ਰਭਾਵਸ਼ਾਲੀ ਰਹੇ | ਸਾਇੰਸ ਗਰੁੱਪ ਵਿਚ ਮਹਿਕਦੀਪ ਕੌਰ ਨੇ 94 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਅਕੈਡਮੀ ਵਿਚੋਂ ਪਹਿਲਾ, ਗੁਰਲੀਨ ਕੌਰ ਨੇ 92.4 ਪ੍ਰਤੀਸ਼ਤ ਅੰਕਾਂ ਨਾਲ ਦੂਜਾ, ਮਹਿਕਪ੍ਰੀਤ ਕੌਰ ਨੇ 92.2 ਪ੍ਰਤੀਸ਼ਤ ਅੰਕਾਂ ਨਾਲ ਤੀਜਾ ਅਤੇ ਸਿਮਰਨਪ੍ਰੀਤ ਕੌਰ ਨੇ 90.8 ਪ੍ਰਤੀਸ਼ਤ ਅੰਕਾਂ ਨਾਲ ਚੌਥਾ ਸਥਾਨ ਪ੍ਰਾਪਤ ਕੀਤਾ | ਕਾਮਰਸ ਗਰੁੱਪ ਵਿਚ ਸ਼ਬਦਰੂਪ ਸਿੰਘ ਨੇ 90.2 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਰਣਜੀਤ ਸਿੰਘ ਨੇ 78.6 ਪ੍ਰਤੀਸ਼ਤ ਅੰਕਾਂ ਨਾਲ ਦੂਜਾ ਅਤੇ ਪਰਮਵੀਰ ਸਿੰਘ ਨੇ 74.8 ਪ੍ਰਤੀਸ਼ਤ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਪਿ੍ੰਸੀਪਲ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਮੂਹ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਕਾਲ ਅਕੈਡਮੀ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇ ਨਾਲ-ਨਾਲ ਆਧਿਆਤਮਿਕ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਨ ਲਈ ਸਦਾ ਯਤਨਸ਼ੀਲ ਰਹਿੰਦੀ ਹੈ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਦੀਆਂ 3 ਨਗਰ ਕੌਂਸਲਾਂ ਤੇ 2 ਨਗਰ ਪੰਚਾਇਤਾਂ ਲਈ ਹੋਈਆਂ 59 ਨਾਮਜ਼ਦਗੀਆਂ <br/> ਅਗਲੀ ਖ਼ਬਰ ਛਾਉਣੀ ਖੇਤਰ 'ਚ ਠੇਕੇ 'ਤੋਂ ਲੁੱਟ ਖੋਹ ਕਰਨ ਵਾਲੇ 2 ਨੌਜਵਾਨ ਕਾਬੂ <br/>
Ad Position 24