01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਛਾਉਣੀ ਖੇਤਰ 'ਚ ਠੇਕੇ 'ਤੋਂ ਲੁੱਟ ਖੋਹ ਕਰਨ ਵਾਲੇ 2 ਨੌਜਵਾਨ ਕਾਬੂ <br/>

Ad Position 21
repet_subhas-goyals [Copy P29]
ਸ਼ਰਾਬ ਦੇ ਠੇਕੇ ਤੋਂ ਲੁੱਟ ਖੋਹ ਕਰਨ ਦੇ ਮਾਮਲੇ 'ਚ ਗਿ੍ਫਤਾਰ ਕੀਤੇ ਨੌਜਵਾਨਾਂ ਬਾਰੇ ਦੱਸਦੇ ਹੋਏ ਏ.ਸੀ.ਪੀ. ਪੱਛਮੀਂ ਕਮਲਦੀਪ ਸਿੰਘ ਨਾਲ ਬੈਠੇ ਚੌਂਕੀ ਰਾਣੀ ਕਾ ਬਾਗ ਦੇ ਇੰਚਾਰਜ ਏ. ਐੱਸ. ਆਈ. ਜੰਗ ਬਹਾਦੁਰ | ਤਸਵੀਰ: ਨਿਰਮਲ ਸਟੂਡੀਓ <br/> 16-05-2026
ਅੰਮਿ੍ਤਸਰ, 15 ਮਈ (ਰੇਸ਼ਮ ਸਿੰਘ)-ਬੀਤੀ ਰਾਤ ਇਥੇ ਛਾਉਣੀ ਖੇਤਰ 'ਚ ਇਕ ਸ਼ਰਾਬ ਦੇ ਠੇਕੇ ਤੋਂ ਪਿਸਤੌਲ ਵਿਖਾ ਕੇ ਲੁੱਟ ਖੋਹ ਕਰਨ ਵਾਲੇ 2 ਮੁਲਜ਼ਮਾਂ ਨੂੰ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਹੈ ਜਿਨ੍ਹਾਂ ਪਾਸੋਂ ਵਾਰਦਾਤ ਲਈ ਵਰਤਿਆ ਪਿਸਤੌਲ ਤੇ ਮੋਟਰਸਾਇਕਲ ਵੀ ਬਰਾਮਦ ਕਰ ਲਿਆ ਗਿਆ ਹੈ | ਏ.ਸੀ.ਪੀ. ਪੱਛਮੀ ਕਮਲਜੀਤ ਸਿੰਘ ਨੇ ਦਸਿਆ ਕਿ ਗਿ੍ਫ਼ਤਾਰ ਕੀਤੇ ਨੌਜਵਾਨਾਂ ਦੀ ਸ਼ਨਾਖਤ ਬਿਕਰਮਜੀਤ ਸਿੰਘ ਵਾਸੀ ਪਿੰਡ ਘੰਨੂਪੁਰ ਕਾਲਾ ਤੇ ਰਾਹੁਲ ਉਰਫ ਬਾਵਾ ਵਾਸੀ ਨਰੈਣਗੜ ਛੇਹਰਟਾ ਵਜੋਂ ਹੋਈ ਹੈ | ਉਨ੍ਹਾਂ ਪਾਸੋਂ ਪੁਲਿਸ ਨੇ ਇੱਕ ਮੋਟਰ ਸਾਈਕਲ ਤੇ ਇਕ ਪਿਸਟਲ ਸਮੇਤ ਮੈਗਜ਼ੀਨ ਅਤੇ 5 ਹਜ਼ਾਰ ਨਕਦੀ ਵੀ ਬਰਾਮਦ ਕੀਤੀ ਹੈ | ਇਸ ਵਾਰਦਾਤ ਦੀ ਜਗ੍ਹਾ ਜੀ.ਟੀ.ਰੋਡ 'ਤੇ ਸਥਿਤ ਠੇਕੇ ਦੀ ਹੈ ਜੋ ਕਿ ਇਕ ਹੋਟਲ ਦੇ ਨਾਲ ਹੀ ਪੈਂਦਾ ਹੈ | ਉਨ੍ਹਾਂ ਦਸਿਆ ਕਿ ਬੀਤੀ 12 ਮਈ ਦੀ ਰਾਤ ਨੂੰ ਏ.ਐਸ.ਆਈ. ਜੰਗ ਬਹਾਦਰ ਇੰਚਾਰਜ਼ ਪੁਲਿਸ ਚੌਕੀ ਰਾਣੀ ਕਾ ਬਾਗ ਨੂੰ ਮੁਦਈ ਪਰਮਜੀਤ ਸ਼ਰਮਾ ਨੇ ਦਸਿਆ ਕਿ ਰਾਤ ਕਰੀਬ 11 ਵਜੇ 3 ਮੋਨੇ ਨੌਜਵਾਨ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਆਏ ਅਤੇ ਠੇਕੇ ਅੰਦਰ ਦਾਖਲ ਹੋਏ ਜਿਨ੍ਹਾਂ ਨੇ ਪਰਮਜੀਤ ਸ਼ਰਮਾ ਨੂੰ ਫੜ ਕੇ ਅਤੇ ਪਿਸਟਲ ਵਿਖਾ ਕੇ ਗੱਲੇ ਵਿਚੋਂ 4/5 ਹਜ਼ਾਰ ਰੁਪਇਆ ਨਕਦੀ, ਤਿੰਨ ਬੋਤਲਾਂ ਵਿਸਕੀ ਤੇ ਇਕ ਮੋਬਾਇਲ ਫੋਨ ਸੈਮਸੰਗ ਖੋਹ ਕੇ ਮੋਟਰ ਸਾਈਕਲ ਪਰ ਸਵਾਰ ਹੋ ਕੇ ਮੌਕਾ ਤੋਂ ਫਰਾਰ ਹੋ ਗਏ | ਇਸ ਸਬੰਧੀ ਥਾਣਾ ਛਾਉਣੀ ਵਿਖੇ ਮਾਮਲਾ ਦਰਜ ਕਰਨ ਉਪੰਰਤ ਦੋਵਾਂ ਨੂੰ ਕਾਬੂ ਕਰ ਲਿਆ ਗਿਆ | ਜਿਨ੍ਹਾਂ ਨੂੰ ਪੇਸ਼ ਅਦਾਲਤ ਕੀਤਾ ਗਿਆ ਅਤੇ ਅਦਾਲਤ ਵਲੋਂ ਦੋਸ਼ੀਆਂ ਨੂੰ 3 ਦਿਨ ਪੁਲਿਸ ਰਿਮਾਂਡ ਦਾ ਹਾਸਲ ਕੀਤਾ ਗਿਆ ਹੈ | ਇਨ੍ਹਾਂ ਦੇ ਤੀਸਰੇ ਸਾਥੀ ਨੂੰ ਗਿ੍ਫਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ, ਜਿਸ ਪਾਸੋਂ ਮੁੱਦਈ ਦਾ ਮੋਬਾਇਲ ਅਤੇ ਪੈਸੇ ਬਰਾਮਦਗੀ ਕੀਤੇ ਜਾਣੇ ਬਾਕੀ ਹਨ |

Ad Position 22
No active advertisement
ਪਿਛਲੀ ਖ਼ਬਰ ਅਕਾਲ ਅਕੈਡਮੀ ਬਾਸਰਕੇ ਦੇ ਵਿਦਿਆਰਥੀ ਸੀ.ਬੀ.ਐੱਸ.ਈ. ਬਾਰ੍ਹਵੀਂ ਜਮਾਤ ਦੇ ਨਤੀਜਿਆਂ 'ਚ ਛਾਏ <br/> ਅਗਲੀ ਖ਼ਬਰ ਮੰਗਣੀ ਟੁੱਟਣ ਤੋਂ ਨਾਰਾਜ਼ ਹੋਏ ਨੌਜਵਾਨ ਵਲੋਂ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ <br/>
Ad Position 24