01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਭਾਟੀਆ ਵੈੱਲਫੇਅਰ ਆਰਗੇਨਾਈਜੇਸ਼ਨ ਨੇ ਸਾਬਕਾ ਕੇਂਦਰੀ ਮੰਤਰੀ ਤੇ ਰਾਜਪਾਲ ਭਾਟੀਆਂ ਦੀ ਬਰਸੀ ਮਨਾਈ <br/>

Ad Position 21
No active advertisement
ਅਜੀਤ ਡੈਸਕ 16-05-2026
ਅੰਮਿ੍ਤਸਰ, 15 ਮਈ (ਰੇਸ਼ਮ ਸਿੰਘ)-ਭਾਟੀਆ ਵੈੱਲਫੇਅਰ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਐਡਵੋਕੇਟ ਗਗਨ ਭਾਟੀਆ ਦੀ ਅਗਵਾਈ ਹੇਠ ਸਾਬਕਾ ਕੇਂਦਰੀ ਮੰਤਰੀ ਤੇ ਸਾਬਕਾ ਰਾਜਪਾਲ ਰਘੂਨੰਦਨ ਲਾਲ ਭਾਟੀਆ ਦੀ ਪੰਜਵੀਂ ਬਰਸੀ ਇਥੇ ਵਿਰਸਾ ਵਿਹਾਰ ਵਿਖੇ ਮਨਾਈ ਗਈ | ਇਸ ਮੌਕੇ ਸਾਬਕਾ ਮੰਤਰੀ ਡਾ: ਰਾਜ ਕੁਮਾਰ, ਸਾਬਕਾ ਵਿਧਾਇਕ ਸੁਨੀਲ ਦੱਤੀ, ਪ੍ਰੋ: ਦਰਬਾਰੀ ਲਾਲ, ਮਨਿੰਦਰ ਸਿੰਘ ਹੀਰਾ, ਜੁਗਲ ਕਿਸ਼ੋਰ ਸ਼ਰਮਾ ਸਮੇਤ ਕਈ ਸ਼ਖ਼ਸੀਅਤਾਂ ਨੇ ਸਵ: ਭਾਟੀਆ ਦੀ ਤਸਵੀਰ 'ਤੇ ਫੁਲ ਮਾਲਾਵਾਂ ਭੇਂਟ ਕੀਤੀਆਂ | ਐਡਵੋਕੇਟ ਗਗਨ ਭਾਟੀਆ ਨੇ ਦੱਸਿਆ ਕਿ ਸਵ: ਭਾਟੀਆ ਨੇ 1972 ਤੋਂ ਲੋਕ 2009 ਤੱਕ ਵੱਖ-ਵੱਖ ਪ੍ਰਮੁਖ ਅਹੁਦਿਆਂ ਜਿਵੇਂ ਲੋਕ ਸਭਾ ਮੈਂਬਰ, ਕੇਂਦਰੀ ਮੰਤਰੀ, ਰਾਜਪਾਲ ਆਦਿ ਪ੍ਰਮੁਖ ਅਹੁਦਿਆਂ 'ਤੇ ਰਹੇ | ਇਸ ਤੋਂ ਇਲਾਵਾ ਉਹ 6 ਵਾਰ ਵਿਧਾਨ ਸਭਾ, ਵਿਦੇਸ਼ ਰਾਜ ਮੰਤਰੀ, ਕੇਰਲ ਤੇ ਬਿਹਾਰ ਦੇ ਰਾਜਪਾਲ ਵੀ ਰਹੇ ਉਨ੍ਹਾਂ ਦੱਸਿਆ ਕਿ ਸਵ: ਭਾਟੀਆ ਇਕ ਇਮਾਨਦਾਰ, ਘੱਟ ਬੋਲਣ ਵਾਲੇ ਤੇ ਦਿਨ ਰਾਤ ਲੋਕਾਂ ਦੀ ਸੇਵਾ ਕਰਨ ਵਾਲੇ, ਸੁਜਵਾਨ, ਲੋਕਾਂ ਦੇ ਸੁਖ-ਦੁਖ ਸ਼ਾਮਿਲ ਹੋਣ ਵਾਲੇ ਉੱਚ ਕੋਟੀ ਦੇ ਰਾਜਨੇਤਾ ਸਨ ਜਿਨ੍ਹਾਂ ਦੀ ਕਮੀ ਵੀ ਪੂਰੀ ਨਹੀਂ ਹੋ ਸਕਦੀ | ਇਸ ਮੌਕੇ ਸ਼ਕਤੀ ਭਾਟੀਆ, ਮੁਕੇਸ਼ ਭਾਟੀਆ, ਸ਼ਿਆਮ ਭਾਟੀਆ, ਹਰੀਸ਼ਨ ਭਾਟੀਆ, ਕਾਰਨ ਭਾਟੀਆ, ਨੀਰੂ ਭਾਟੀਆ, ਦਲਜੀਤ ਸਿੰਘ ਭਾਟੀਆ, ਗੁਲਸ਼ਨ ਭਾਟੀਆ, ਵਿਜਯ ਭਾਟੀਆ, ਓਮ ਪ੍ਰਕਾਸ਼ ਸ਼ਰਮਾ, ਰਾਕੇਸ਼ ਅਰੋੜਾ ਤੇ ਰਵੀ ਕਪੂਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਸੰਧੂ ਦੀ ਅਗਵਾਈ 'ਚ ਦਲਜੀਤ ਸਿੰਘ ਗਿੱਲ ਭਾਜਪਾ 'ਚ ਹੋਏ ਸ਼ਾਮਿਲ <br/> ਅਗਲੀ ਖ਼ਬਰ ਅੰਮਿ੍ਤਸਰ ਵਿਕਾਸ ਮੰਚ ਵਲੋਂ ਦੋ ਪ੍ਰਮੁੱਖ ਭਾਰਤੀ ਸ਼ਖ਼ਸੀਅਤਾਂ ਵਲੋਂ ਭਾਰਤ-ਪਾਕਿ ਦਰਮਿਆਨ ਗੱਲਬਾਤ ਸ਼ੁਰੂ ਕਰਨ ਦੀ ਵਕਾਲਤ...
Ad Position 24