ਕੈਮਿਸਟਾਂ ਦੀ ਹੜਤਾਲ ਮੌਕੇ ਧੜੇਬੰਦੀ ਖੁੱਲ੍ਹ ਕੇ ਆਈ ਸਾਹਮਣੇ <br/>
ਅਜੀਤ ਡੈਸਕ
21-05-2026
ਕੇਂਦਰ ਦੀਆਂ ਨੀਤੀਆਂ ਖ਼ਿਲਾਫ਼ ਮੈਡੀਕਲ ਸਟੋਰ ਮਾਲਕਾਂ ਵਲੋਂ ਹੜਤਾਲ
ਸੁਲਤਾਨਵਿੰਡ, (ਗੁਰਨਾਮ ਸਿੰਘ ਬੁੱਟਰ)-ਆਲ ਇੰਡੀਆ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ ਦੇ ਸੱਦੇ 'ਤੇ ਅੱਜ ਪੰਜਾਬ ਭਰ ਦੇ ਕੈਮਿਸਟਾਂ ਵਲੋਂ ਕੀਤੀ ਗਈ ਇਕ ਰੋਜ਼ਾ ਹੜਤਾਲ ਨੂੰ ਸੁਲਤਾਨਵਿੰਡ ਪਿੰਡ, ਨਿਊ ਅੰਮਿ੍ਤਸਰ (ਭਾਈ ਗੁਰਦਾਸ ਜੀ ਨਗਰ) ਅਤੇ ਕੋਟ ਮਿੱਤ ਸਿੰਘ ਸਮੇਤ ਆਸ-ਪਾਸ ਦੇ ਇਲਾਕਿਆਂ ਵਿਚ ਭਰਵਾਂ ਹੁੰਗਾਰਾ ਮਿਲਿਆ | ਹੜਤਾਲ ਦੌਰਾਨ ਤਮਾਮ ਮੈਡੀਕਲ ਸਟੋਰ ਪੂਰਨ ਤੌਰ 'ਤੇ ਬੰਦ ਰਹੇ, ਜਿਸ ਕਾਰਨ ਬਾਜ਼ਾਰਾਂ ਵਿਚ ਸੰਨਾਟਾ ਦੇਖਣ ਨੂੰ ਮਿਲਿਆ | ਆਨਲਾਈਨ ਦਵਾਈਆਂ ਦੀ ਵਿਕਰੀ 'ਤੇ ਰੋਕ ਲਗਾਉਣ ਅਤੇ ਡਰੱਗ ਪਾਲਿਸੀ ਵਿਚ ਸੁਧਾਰ ਵਰਗੀਆਂ ਕਈ ਅਹਿਮ ਮੰਗਾਂ ਨੂੰ ਲੈ ਕੇ ਵਿੱਢੇ ਇਸ ਸੰਘਰਸ਼ ਦਾ ਸਮਰਥਨ ਕਰਦਿਆਂ 'ਚੜ੍ਹਦੀ ਕਲਾ ਫਾਰਮੇਸੀ' (ਸੁਲਤਾਨਵਿੰਡ) ਦੇ ਸੰਚਾਲਕ ਡਾ. ਸੁਪਿੰਦਰ ਸਿੰਘ ਢਿੱਲੋਂ, ਜਗਜੀਤ ਸਿੰਘ ਲਵਲੀ, ਸਤਨਾਮ ਸਿੰਘ, ਨਰਿੰਦਰ ਸਿੰਘ, ਸਤਿੰਦਰ ਸਿੰਘ ਸਾਹਨੀ, ਗਗਨਦੀਪ ਸਿੰਘ ਆਦਿ ਨੇ ਕਿਹਾ ਕਿ ਐਸੋਸੀਏਸ਼ਨ ਦੀਆਂ ਸਾਰੀਆਂ ਮੰਗਾਂ ਬਿਲਕੁਲ ਜਾਇਜ਼ ਹਨ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜਿੰਨਾਂ ਚਿਰ ਕੇਂਦਰ ਸਰਕਾਰ ਇਨਾਂ ਮੰਗਾਂ ਨੂੰ ਪ੍ਰਵਾਨ ਨਹੀਂ ਕਰਦੀ, ਉਨਾਂ ਚਿਰ ਸਮੁੱਚੇ ਕੈਮਿਸਟ ਭਾਈਚਾਰੇ ਵਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਤੇ ਉਹ ਜਥੇਬੰਦੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ |