15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਰਾਜਾਸਾਂਸੀ ਦੇ ਅੰਦਰੂਨੀ ਬਾਜ਼ਾਰ 'ਚ ਨਾਮਵਰ ਰਾਜੂ ਜਨਰਲ ਸਟੋਰ ਨੂੰ ਲੱਗੀ ਭਿਆਨਕ ਅੱਗ <br/>

Ad Position 21
No active advertisement
ਅਜੀਤ ਡੈਸਕ 21-05-2026
ਰਾਜਾਸਾਂਸੀ, 20 ਮਈ (ਹਰਦੀਪ ਸਿੰਘ ਖੀਵਾ)—ਰਾਜਾਸਾਸੀ ਦੇ ਅੰਦਰੂਨੀ ਬਜ਼ਾਰ ਵਿਚ ਨਾਮਵਰ ਰਾਜੂ ਜਨਰਲ ਸਟੋਰ ਦੇ ਏ. ਸੀ. ਦੇ ਪੱਖੇ ਨੂੰ ਭਖਦੀ ਗਰਮੀ ਦੌਰਾਨ ਅਚਾਨਕ ਅੱਗ ਲੱਗਣ ਕਾਰਨ ਜਿੱਥੇ ਉਕਤ ਦੁਕਾਨ ਦੇ ਫਰਨੀਚਰ ਸਮੇਤ ਦੋਵੇਂ ਮੰਜ਼ਿਲਾਂ ਵਿਚ ਰੱਖਿਆ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ ਉੱਥੇ ਦੁਕਾਨ ਦੀ ਇਮਾਰਤ ਦੀ ਹਾਲਤ ਖਸਤੀ ਹੋ ਗਈ ਤੇ ਲੈਂਟਰ ਝੁਲ਼ਸ ਗਿਆ | ਇਸ ਦੌਰਾਨ ਉਕਤ ਦੁਕਾਨ ਦਾ ਕਰੀਬ 50 ਲੱਖ ਦਾ ਮਾਲੀ ਨੁਕਸਾਨ ਹੋ ਗਿਆ ਤੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਅੱਗ ਲੱਗਣ ਦੌਰਾਨ ਸਮੂਹ ਦੁਕਾਨਦਾਰਾਂ ਤੇ ਨੇੜਲੇ ਮੁਹੱਲੇ ਦੇ ਵਸਨੀਕਾਂ ਵਲੋਂ ਜਦੋ-ਜਹਿਦ ਕਰਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਅੱਗ ਦੇ ਭਾਂਬੜ ਵੇਖਦੇ ਹੀ ਵੇਖਦੇ ਗੰਭੀਰ ਰੂਪ ਧਾਰਨ ਕਰ ਗਏ | ਮੌਕੇ ਤੇ ਪਹੁੰਚੇ ਨੌਜਵਾਨ ਅਕਾਲੀ ਦਲ ਦੇ ਆਗੂ ਅਮਨਦੀਪ ਸਿੰਘ ਲਾਰਾ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਜਿੱਥੇ ਅੱਗ ਬੁਝਾਉਣ ਵਿਚ ਮਦਦ ਕੀਤੀ ਉੱਥੇ ਉਨ•ਾਂ ਸਮੇਤ ਮੌਕੇ ਤੇ ਪਹੁੰਚੇ ਨਗਰ ਪੰਚਾਇਤ ਦੇ ਪ੍ਰਧਾਨ ਕੁਲਵਿੰਦਰ ਸਿੰਘ ਔਲਖ ਤੇ ਕੌਂਸਲਰ ਦਿਆਲ ਸਿੰਘ ਵਲੋਂ ਤੁਰੰਤ ਫਾਇਰ ਬਿ੍ਗੇਡ ਗੱਡੀਆਂ ਦਾ ਇੰਤਜ਼ਾਮ ਕਰਕੇ ਅੱਗ ਨੂੰ ਪਾਣੀ ਦੀਆਂ ਬੁਛਾੜਾਂ ਨਾਲ ਅੱਗ ਨੂੰ ਕਾਬੂ ਕੀਤਾ ਗਿਆ | ਇਸ ਸਬੰਧੀ ਪੀੜਤ ਤੇ ਮਾਲਕ ਹਰਦੀਪ ਸਿੰਘ ਰਾਜੂ ਦੇ ਭਰਾ ਗੁਰਜੀਤ ਸਿੰਘ ਤੇ ਤਰਲੋਚਨ ਸਿੰਘ ਹੈਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰਦੀਪ ਸਿੰਘ ਰਾਜੂ ਆਪਣੇ ਪਰਿਵਾਰ ਸਮੇਤ ਦੁਕਾਨ ਵਿਚ ਬੈਠੇ ਸਨ ਅਤੇ ਇੱਕਦੱਮ ਉੱਪਰਲੀ ਮੰਜ਼ਿਲ 'ਤੇ ਕੋਈ ਚੀਜ਼ ਫਟਣ ਦੀ ਆਵਾਜ਼ ਆਈ, ਜਦ ਉਨ੍ਹਾਂ ਨੇ ਉੱਪਰ ਜਾ ਕੇ ਵੇਖਿਆ ਤਾਂ ਏ. ਸੀ. ਦੇ ਕੰਪਰੈਸ਼ਰ ਨੂੰ ਅੱਗ ਲੱਗੀ ਹੋਈ ਸੀ ਅਤੇ ਵੇਖਦਿਆਂ ਵੇਖਦਿਆਂ ਹੀ ਅੱਗ ਇਕ ਖਤਰਨਾਕ ਭਾਂਬੜ ਦਾ ਰੂਪ ਧਾਰਨ ਕਰ ਗਈ | ਉਨ੍ਹਾਂ ਦੱਸਿਆ ਕਿ ਉਹ ਤੇ ਉਨ੍ਹਾਂ ਦਾ ਭਰਾ ਹਰਦੀਪ ਸਿੰਘ ਰਾਜੂ ਇਕ ਮੱਧ ਵਰਗ ਨਾਲ ਸਬੰਧਤ ਹਨ, ਹਰਦੀਪ ਸਿੰਘ ਰਾਜੂ ਦੇ ਪਰਿਵਾਰ ਦਾ ਗੁਜ਼ਾਰਾ ਇਸ ਦੁਕਾਨ ਨਾਲ ਹੀ ਚੱਲਦਾ ਸੀ, ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਅੰਮਿ੍ਤਸਰ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਉਹ ਫਿਰ ਤੋਂ ਦੁਬਾਰਾ ਆਪਣਾ ਕਾਰੋਬਾਰ ਮੁੜ ਦੋਬਾਰਾ ਸ਼ੁਰੂ ਕਰ ਸਕੇ | ਜ਼ਿਕਰਯੋਗ ਹੈ ਕਿ ਰਾਜਾਸਾਂਸੀ ਦੇ ਅੰਦਰੂਨੀ ਬਾਜ਼ਾਰ ਦੀਆਂ ਗਲੀਆਂ ਭੀੜੀਆਂ ਹੋਣ ਕਾਰਨ ਫਾਇਰ ਬਿ੍ਗੇਡ ਦੀ ਗੱਡੀ ਨੇੜੇ ਨਹੀਂ ਆ ਸਕੀ ਜਿਸ ਕਾਰਨ ਅੱਗ ਨੂੰ ਕਾਬੂ ਕਰਨ 'ਚ ਜ਼ਿਆਦਾ ਸਮਾਂ ਲੱਗਾ ਪਰ ਅੱਗ ਲੱਗਣ ਉਪਰੰਤ ਫਾਇਰ ਬ੍ਰਗੇਡ ਗੱਡੀਆਂ ਮੌਕੇ ਤੇ ਪੁੱਜ ਗਈਆਂ ਸਨ | ਪ੍ਰਧਾਨ ਕੁਲਵਿੰਦਰ ਸਿੰਘ ਔਲਖ ਵਲੋਂ ਇਨ•ਾਂ ਗੱਡੀਆਂ ਨੂੰ ਦੁਕਾਨ ਦੇ ਪਿਛਲੇ ਪਾਸੇ ਤੋਂ ਹੋਟਲ ਵੈਲਕਮ ਰਾਹੀਂ ਦੁਕਾਨ ਤੱਕ ਪਾਣੀ ਪਹੁੰਚਾਉਣ ਵਿਚ ਮਦਦ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਕੈਮਿਸਟਾਂ ਦੀ ਹੜਤਾਲ ਮੌਕੇ ਧੜੇਬੰਦੀ ਖੁੱਲ੍ਹ ਕੇ ਆਈ ਸਾਹਮਣੇ <br/> ਅਗਲੀ ਖ਼ਬਰ ਪੁਲਿਸ ਅਧਿਕਾਰੀਆਂ ਖ਼ਿਲਾਫ਼ ਵਾਰੰਟ ਜਾਰੀ ਕਰਨ ਦੀ ਚਿਤਾਵਨੀ
Ad Position 24