15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਪੰਜਾਬ ਇੰਮੀਗਰੇਸ਼ਨ ਵਲੋਂ ਕਰਵਾਈ ਜਾ ਰਹੀ ਹੈ ਜੁਲਾਈ ਤੇ ਸਤੰਬਰ ਇਨਟੇਕ ਦੀ ਤਿਆਰੀ- ਮਨਪ੍ਰੀਤ ਸਿੰਘ ਸਿੱਧੂ <br/>

Ad Position 21
No active advertisement
ਮਨਪ੍ਰੀਤ ਸਿੰਘ ਸਿੱਧੂ ਦੀ ਤਸਵੀਰ | <br/> 21-05-2026
ਅੰਮਿ੍ਤਸਰ, 20 ਮਈ (ਹਰਮਿੰਦਰ ਸਿੰਘ)-ਪੰਜਾਬ ਇੰਮੀਗਰੇਸ਼ਨ ਵਲੋਂ ਵਿਦੇਸ਼ ਜਾ ਕੇ ਉਚੇਰੀ ਵਿੱਦਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸੁਪਨਾ ਸਾਕਾਰ ਕਰਨ ਦਾ ਯਤਨ ਕਰਦਿਆਂ ਹੋਇਆਂ ਜੁਲਾਈ ਅਤੇ ਸਤੰਬਰ ਇਨਟੇਕ 'ਚ ਯੂ.ਕੇ. ਸਟੱਡੀ ਵੀਜ਼ੇ 'ਤੇ ਜਾਣ ਵਾਲੇ ਵਿਦਿਆਰਥੀਆਂ ਨੂੰ ਹੁਣ ਤੋਂ ਹੀ ਤਿਆਰੀ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ | ਇਹ ਪ੍ਰਗਟਾਵਾ ਪੰਜਾਬ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਮਨਪ੍ਰੀਤ ਸਿੰਘ ਸਿੱਧੂ ਵਲੋਂ ਕੀਤਾ ਗਿਆ | ਉਨ੍ਹਾਂ ਦੱਸਿਆ ਕੀ ਪੰਜਾਬ ਇੰਮੀਗਰੇਸ਼ਨ ਵਲੋਂ ਮਈ ਇਨਟੇਕ 'ਚ 100 ਫੀਸਦੀ ਨਤੀਜੇ ਦਿੱਤੇ ਹਨ | ਉਨ੍ਹਾਂ ਰਾਹੀਂ ਅਪਲਾਈ ਹੋਏ 30 ਵੀਜ਼ੇ ਸਫਲਤਾ ਪੂਰਵਕ ਪ੍ਰਾਪਤ ਹੋਏ ਹਨ ਅਤੇ ਹੁਣ ਜੁਲਾਈ ਤੇ ਸਤੰਬਰ ਇਨਟੇਕ ਦੀ ਤਿਆਰੀ ਕੀਤੀ ਜਾ ਰਹੀ ਹੈ | ਜਿਹੜੇ ਵਿਦਿਆਰਥੀ ਯੂ.ਕੇ. ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹਨ ਅਤੇ ਆਪਣੇ ਸੁਨਹਿਰੀ ਭਵਿੱਖ ਨੂੰ ਬਣਾਉਣਾ ਚਾਹੁੰਦੇ ਹਨ ਉਹ ਪੰਜਾਬ ਇੰਮੀਗਰੇਸ਼ਨ ਦੇ ਰਣਜੀਤ ਐਵੀਨਿਊ ਤੇ ਦਫਤਰ ਵਿਖੇ ਉਨ੍ਹਾਂ ਦੀ ਟੀਮ ਨਾਲ ਸੰਪਰਕ ਕਰਕੇ ਸਲਾਹ ਲੈ ਸਕਦੇ ਹਨ | ਉਨ੍ਹਾਂ ਦੱਸਿਆ ਕਿ ਪੰਜਾਬ ਇਮੀਗ੍ਰੇਸ਼ਨ ਵਲੋਂ ਵਿਦਿਆਰਥੀਆਂ ਕੋਲੋਂ ਸਾਰੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਪ੍ਰਾਪਤ ਕੀਤੀ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਉਨ੍ਹਾਂ ਵਲੋਂ ਜੋ ਵੀਜ਼ੇ ਦਿਵਾਏ ਗਏ ਹਨ ਉਨ੍ਹਾਂ ਵਿਚੋਂ ਬਹੁਤ ਸਾਰੇ ਵਿਦਿਆਰਥੀ 15 ਤੋਂ 20 ਹਜ਼ਾਰ ਪੌਂਡ ਦੀ ਸਕਾਲਰਸ਼ਿਪ ਵੀ ਪ੍ਰਾਪਤ ਕਰ ਰਹੇ ਹਨ | ਨਵੇਂ ਵਿਦਿਆਰਥੀ ਵੀ ਇਸ ਦਾ ਲਾਭ ਲੈ ਸਕਦੇ ਹਨ | ਉਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਜੇਕਰ ਉਹ ਆਪਣੇ ਬੱਚਿਆਂ ਨੂੰ ਵਿਦੇਸ਼ ਵਿਚ ਪੜ੍ਹਾਈ ਲਈ ਭੇਜਣਾ ਚਾਹੁੰਦੇ ਹਨ ਤਾਂ ਯੂ.ਕੇ. ਉਨ੍ਹਾਂ ਲਈ ਸਭ ਤੋਂ ਵਧੀਆ ਵਿਕਲਪ ਹੈ | ਯੂ.ਕੇ. ਸਟੱਡੀ ਵੀਜ਼ੇ ਲਈ 10 ਸਾਲ ਤੱਕ ਦਾ ਗੈਪ ਵੀ ਪ੍ਰਵਾਨਿਤ ਹੈ | ਇਸ ਲਈ ਜਿਨ੍ਹਾਂ ਵਿਦਿਆਰਥੀਆਂ ਨੇ ਹਾਲ ਹੀ ਵਿਚ ਬਾਰ੍ਹਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ ਉਹ ਵਿਦਿਆਰਥੀ ਵੀ ਸਟੱਡੀ ਵੀਜ਼ੇ ਅਪਲਾਈ ਕਰ ਸਕਦੇ ਹਨ | ਇਸ ਲਈ ਜੋ ਵਿਦਿਆਰਥੀ ਜੁਲਾਈ ਜਾਂ ਸਤੰਬਰ ਇਨਟੇਕ 'ਚ ਯੂ.ਕੇ. ਸਟੱਡੀ ਕਰਨ ਲਈ ਜਾਣਾ ਚਾਹੁੰਦੇ ਹਨ, ਉਹ ਆਪਣੇ ਦਸਤਾਵੇਜਾਂ ਸਮੇਤ ਪੰਜਾਬ ਇਮੀਗਰੇਸ਼ਨ ਦੇ ਰਣਜੀਤ ਐਵੀਨਿਊ ਦਫਤਰ ਵਿਖੇ ਆ ਸਕਦੇ ਹਨ ਜਿਥੇ ਉਨ੍ਹਾਂ ਦੀ ਕਾਬਲ ਟੀਮ ਵਲੋਂ ਵਿਦਿਆਰਥੀਆਂ ਨੂੰ ਸਹੀ ਜਾਣਕਾਰੀ ਦਿੱਤੀ ਜਾਵੇਗੀ |


Ad Position 22
No active advertisement
ਪਿਛਲੀ ਖ਼ਬਰ ਬੱਲ ਕਲਾਂ ਵਿਖੇ ਇਕ ਟੇਲਰ ਮਾਸਟਰ ਦੀ ਦੁਕਾਨ 'ਤੇ ਫ਼ਿਰੌਤੀ ਨਾ ਦੇਣ ਦੇ ਕਾਰਨ ਸ਼ਟਰ 'ਚ ਮਾਰੀਆਂ ਗੋਲੀਆਂ <br/> ਅਗਲੀ ਖ਼ਬਰ ਅੰਮਿ੍ਤਸਰ ਬੱਸ ਅੱਡੇ ਵਿਖੇ ਕੱਚੇ ਕਾਮਿਆਂ ਵਲੋਂ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ <br/>
Ad Position 24