ਅੰਮਿ੍ਤਸਰ, 21 ਮਈ (ਰਾਜੇਸ਼ ਕੁਮਾਰ ਸ਼ਰਮਾ)-ਐੱਲ. ਪੀ. ਜੀ. ਸਿਲੰਡਰਾਂ ਦੀ ਸਪਲਾਈ ਯੁੱਧ ਤੋਂ ਪਹਿਲਾਂ ਵਰਗੀ ਨਹੀਂ ਰਹੀ ਹੈ | ਹੁਣ ਉਪਭੋਗਤਾਵਾਂ ਨੂੰ ਨਿਰਧਾਰਤ ਸਮੇਂ 'ਤੇ ਗੈਸ ਸਿਲੰਡਰਾਂ ਦੀ ਸਪਲਾਈ ਨਾ ਹੋਣ ਕਾਰਨ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਉਪਭੋਗਤਾਵਾਂ ਨੂੰ ਸਿਲੰਡਰ ਆਸਾਨੀ ਨਾਲ ਮਿਲ ਜਾਂਦੇ ਸਨ | ਹਾਲਾਂਕਿ ਜਦੋਂ ਤੋਂ ਐੱਲ. ਪੀ. ਜੀ. ਗੈਸ ਸਿਲੰਡਰ ਦੀ ਡਿਲੀਵਰੀ ਡੀ. ਏੇ. ਸੀ. ਕੋਡਾਂ ਰਾਹੀਂ 100 ਫੀਸਦੀ ਹੋਣ ਲੱਗੀ ਹੈ, ਇਹ ਘਾਟ ਹੋਰ ਵੀ ਵੱਧ ਗਈ ਹੈ | ਹੁਣ ਉਪਭੋਗਤਾਵਾਂ ਨੂੰ ਨਿਰਧਾਰਤ ਸਮੇਂ 'ਤੇ ਗੈਸ ਸਿਲੰਡਰਾਂ ਦੀ ਸਪਲਾਈ ਵੀ ਨਹੀਂ ਮਿਲ ਪਾ ਰਹੀ ਹੈ | ਇਸ ਸਮੱਸਿਆ ਨੇ ਘਰੇਲੂ ਉਪਭੋਗਤਾਵਾਂ ਤੋਂ ਇਲਾਵਾ ਨਾਲ-ਨਾਲ ਬਹੁਤ ਸਾਰੇ ਘੱਟ ਮੁਨਾਫ਼ਾ ਕਮਾਉਣ ਵਾਲੇ ਦੁਕਾਨਦਾਰਾਂ ਤੇ ਵਿਕਰੇਤਾਵਾਂ ਨੂੰ ਵੀ ਆਪਣੀਆਂ ਦੁਕਾਨਾਂ ਬੰਦ ਕਰਨ ਲਈ ਮਜਬੂਰ ਕਰ ਦਿੱਤਾ ਹੈ | ਉਪਭੋਗਤਾ ਨੂੰ ਬੁਕਿੰਗ ਕਰਨ ਤੋਂ ਬਾਅਦ ਵੀ 25 ਤੋਂ 45 ਦਿਨਾਂ ਦੀ ਉਡੀਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮਾਹਿਰਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਹੋਰਮੁਜ਼ ਸਟਰੇਟ ਰਾਹੀਂ ਆਵਾਜਾਈ ਮੁੜ ਸ਼ੁਰੂ ਨਹੀਂ ਹੁੰਦੀ, ਉਦੋਂ ਤੱਕ ਸਥਿਤੀ ਅਜਿਹੀ ਹੀ ਰਹਿ ਸਕਦੀ ਹੈ, ਜਾਂ ਹੋਰ ਵੀ ਵਿਗੜ ਸਕਦੀ ਹੈ | ਘਰੇਲੂ ਖਪਤਕਾਰਾਂ ਅਤੇ ਉਦਯੋਗਾਂ ਲਈ ਗੈਸ ਮਹਿੰਗੀ ਬਣੀ ਹੋਈ ਹੈ ਅਤੇ ਵੱਡੇ ਸਿਲੰਡਰਾਂ ਦੀ ਕੀਮਤ ਤੇਜ਼ੀ ਨਾਲ ਵੱਧ ਰਹੀ ਹੈ |
ਐੱਲ.ਪੀ.ਜੀ. ਸਿਲੰਡਰਾਂ ਦੀ ਨਿਰਧਾਰਤ ਸਮੇਂ 'ਤੇ ਸਪਲਾਈ ਨਾ ਹੋਣ ਕਾਰਨ ਉਪਭੋਗਤਾ ਪੇ੍ਰਸ਼ਾਨ <br/>
ਐੱਲ.ਪੀ.ਜੀ. ਗੈਸ ਸਿਲੰਡਰ ਦੀ ਢੋਆ-ਢੁਆਈ ਕਰਦਾ ਵਿਅਕਤੀ | ਅਜੀਤ ਤਸਵੀਰ<br/>
22-05-2026