29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਹੀਟ ਵੇਵ ਦੇ ਚਲਦਿਆਂ ਅੱਖਾਂ ਦੇ ਮਰੀਜਾਂ ਦੀ ਗਿਣਤੀ 'ਚ ਤੇਜ਼ੀ ਨਾਲ ਹੋ ਰਿਹਾ ਵਾਧਾ- ਡਾ. ਬਿਕਰਜੀਤ ਸਿੰਘ

Ad Position 21
No active advertisement
ਅਜੀਤ ਡੈਸਕ 25-05-2026
ਬਿਆਸ, 24 ਮਈ (ਨਰਿੰਦਰ ਸਿੰਘ)-ਗਰਮੀਆਂ ਦੇ ਦਿਨਾਂ 'ਚ ਹੀਟ ਵੇਵ ਨਾਲ ਅੱਖਾਂ ਦੇ ਮਰੀਜਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ | ਬਿਆਸ ਵਿਖੇ ਜਾਣਕਾਰੀ ਦੌਰਾਨ ਅੱਖਾਂ ਦੇ ਮਾਹਿਰ ਡਾ. ਬਿਕਰਮਜੀਤ ਸਿੰਘ ਨੇ ਦੱਸਿਆ ਕਿ ਹੀਟ ਵੇਵ ਦੇ ਨਾਲ ਅੱਖਾਂ ਦੀਆਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇਖਣ ਨੂੰ ਮਿਲ ਰਹੀਆਂ ਹਨ | ਲਾਲਗੀ, ਖਾਰਿਸ਼ ਅਤੇ ਅੱਖਾਂ 'ਚ ਹਲਕਾ ਫੁਲਕਾ ਦਰਦ ਅਦਿ ਆਮ ਹੀ ਗਰਮੀਆਂ 'ਚ ਦੇਖਿਆ ਜਾਂਦਾ ਹੈ, ਇਸਦਾ ਤੁਰੰਤ ਡਾਕਟਰੀ ਇਲਾਜ ਹੋਣਾ ਜਰੂਰੀ ਹੈ | ਸਮੇਂ ਅਨੁਸਾਰ ਮਾਹਿਰ ਡਾਕਟਰਾਂ ਕੋਲੋਂ ਅੱਖਾਂ ਦਾ ਇਲਾਜ ਕਰਵਾਇਆ ਜਾਣਾ ਚਾਹੀਦਾ ਹੈ ਅਤੇ ਕਿਸੇ ਵੀ ਲੋਕਲ ਜਾਂ ਨੀਮ, ਹਕੀਮ ਕੋਲੋਂ ਦਵਾਈਆਂ ਨਹੀਂ ਲੈਣੀਆਂ ਚਾਹੀਦੀਆਂ | ਅੱਖਾਂ 'ਤੇ ਪਾਣੀ ਦੇ ਛਿੱਟੇ ਨਹੀਂ ਮਾਰਨੇ ਚਾਹੀਦੇ ਕਿਉਂਕਿ ਪਾਣੀ ਵਿਚ ਕਈ ਤਰ੍ਹਾਂ ਦੇ ਬੈਕਟੀਰੀਆ ਪਾਏ ਜਾਂਦੇ ਹਨ | ਇਸ ਦੀ ਜਗ੍ਹਾ ਬਰਫ ਦੇ ਟੁਕੜੇ ਨੂੰ ਕਿਸੇ ਸਾਫ ਕੱਪੜੇ 'ਚ ਲੈ ਕੇ ਅੱਖਾਂ ਨੂੰ ਹਲਕੀ ਟਕੋਰ ਕੀਤੀ ਜਾ ਸਕਦੀ ਹੈ, ਠੰਢਕ ਨਾਲ ਅੱਖਾਂ ਨੂੰ ਕਾਫ਼ੀ ਰਾਹਤ ਮਿਲਦੀ ਰਹੇਗੀ | ਹੀਟ ਵੇਵ 'ਚ ਦੁਪਿਹਰ 12 ਤੋਂ ਸ਼ਾਮ 4 ਵਜੇ ਤੱਕ ਬਾਹਰ ਨਾ ਨਿਕਲਿਆ ਜਾਵੇ, ਅਤਿ ਜਰੂਰੀ ਹੋਵੇ ਤਾਂ ਐਨਕਾਂ ਦੀ ਵਰਤੋਂ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਅਟਾਰੀ ਰੋਡ 'ਤੇ ਕਣਕ ਦੇ ਨਾੜ ਨੂੰ ਲਗਾਈ ਅੱਗ, ਪ੍ਰਸ਼ਾਸਨ ਸੁੱਤਾ ਕੁੰਭਕਰਨ ਦੀ ਨੀਂਦ ਅਗਲੀ ਖ਼ਬਰ ਪੁਲਿਸ ਵਲੋਂ ਟਰਾਂਸਫ਼ਾਰਮਰਾਂ 'ਚੋਂ ਤੇਲ ਚੋਰੀ ਕਰਨ ਵਾਲੇ 20 ਲੀਟਰ ਤੇਲ ਸਮੇਤ ਕਾਬੂ
Ad Position 24