ਰਮਦਾਸ, 24 ਮਈ (ਜਸਵੰਤ ਸਿੰਘ ਵਾਹਲਾ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਤੇ ਸਾਬਕਾ ਸੰਸਦੀ ਸਕੱਤਰ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਵਾਰਡ ਨੰ: 7,8,9 ਦੇ ਵੋਟਰਾਂ ਦੇ ਇਕ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕਾਂ ਨੇ ਅਕਾਲੀ, ਕਾਂਗਰਸੀ ਤੇ ਆਮ ਆਦਮੀ ਪਾਰਟੀ ਦੀਆ ਸਰਕਾਰਾਂ ਬਣਾ ਕੇ ਵੇਖ ਲਈਆਂਂ ਹਨ ਇਨ੍ਹਾਂ ਪਾਰਟੀਆਂ ਨੇ ਪੰਜਾਬ ਦਾ ਵਿਕਾਸ ਕਰਨ ਦੀ ਥਾਂ ਪੰਜਾਬ ਨੂੰ ਕਰਜਾਈ ਕਰਕੇ ਰੱਖ ਦਿੱਤਾ ਹੈ ਜਿਸ ਕਰਕੇ ਸੂਝਵਾਨ ਲੋਕ 2027 ਦੀਆਂ ਚੋਣਾ ਦੌਰਾਨ ਭਾਜਪਾ ਦੀ ਸਰਕਾਰ ਬਣਾਉਣ ਲਈ ਤਿਆਰ ਬੈਠੇ ਹਨ | ਜਿਸ ਕਰਕੇ ਨਗਰ ਕੌਂਸਲ ਰਮਦਾਸ ਦੀਆਂ ਚੋਣਾ 'ਚ ਭਾਜਪਾ ਦੇ ਉਮੀਦਵਾਰ 11 ਸੀਟਾਂ ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ | ਇਸ ਮੌਕੇ ਗਿੰਦੂ ਬੱਲ ਅਜਨਾਲਾ, ਸ਼ਹਿਰੀ ਪ੍ਰਧਾਨ ਇੰਦਰਜੀਤ ਸਿੰਘ ਰੰਧਾਵਾ, ਸਰਕਲ ਇੰਚਾ: ਰਮਦਾਸ ਦਿਹਾਤੀ ਗੁਰਨਾਮ ਸਿੰਘ ਮਾਛੀਵਾਹਲਾ, ਸਰਕਲ ਪ੍ਰਧਾਨ ਗੁਰਕਿ੍ਪਾਲ ਸਿੰਘ ਮਾਹਲ, ਜ਼ਿਲ੍ਹਾ ਦਿਹਾਤੀ ਪ੍ਰਧਾਨ ਰਾਜਵਿੰਦਰ ਕੌਰ, ਸਰਕਲ ਪ੍ਰਧਾਨ ਮਨਦੀਪ ਸਿੰਘ ਸੰਧੂ ਰਾਜਾਸਾਂਸੀ, ਸੁਖਵਿੰਦਰ ਮਸੀਹ, ਦਵਿੰਦਰ ਕੌਰ, ਮਨਪ੍ਰੀਤ ਕੌਰ, ਨਰੇਸ਼ ਕੁਮਾਰ, ਬਲਵੰਤ ਸਿੰਘ, ਜ਼ਿਲ੍ਹਾ ਜਰਨਲ ਸਕੱਤਰ ਨੱਥਾ ਸਿੰਘ, ਅਮਰ ਸਿੰਘ, ਵਿਕਰਮਜੀਤ ਸਿੰਘ, ਗੁਰਕਿ੍ਪਾਲ ਸਿੰਘ, ਸਵਿੰਦਰਜੀਤ ਸਿੰਘ, ਰਮਨ ਕੁਮਾਰ ਜੁਲਕਾ, ਸੁਰਜਨ ਸਿੰਘ, ਗੁਰਲਸ਼ਨ ਸਿੰਘ, ਕਰਤਾਰ ਸਿੰਘ ਸ਼ਾਹ, ਸੇਵਾ ਮੁਕਤ ਇੰਸ: ਸੁਖਦੇਵ ਸਿੰਘ, ਚੰਨਣ ਸਿੰਘ, ਬੰਤਾ ਸਿੰਘ, ਸ਼ਮਸ਼ੇਰ ਸਿੰਘ ਅਜਨਾਲਾ, ਪਰਮਿੰਦਰ ਸਿੰਘ, ਬੀਰ ਸਿੰਘ, ਗਗਨਦੀਪ ਸਿੰਘ, ਅਰਜਨ