29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਅਧਿਆਤਮਿਕ ਸਤਿਸੰਗ <br/>

Ad Position 21
No active advertisement
ਸਾਧਵੀ ਗੰਗਾਧਰੀ ਭਾਰਤੀ ਤੇ ਹਾਜ਼ਰ ਸ਼ਰਧਾਲੂ | ਤਸਵੀਰਾਂ : ਹਰਜੀਤ ਸਿੰਘ <br/> 26-05-2026
ਅੰਮਿ੍ਤਸਰ, 25 ਮਈ (ਰਾਜੇਸ਼ ਕੁਮਾਰ ਸ਼ਰਮਾ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਅੰਮਿ੍ਤਸਰ ਆਧਿਆਤਮਿਕ ਸਤਿਸੰਗ ਕਰਵਾਇਆ ਗਿਆ, ਜਿਸ 'ਚ ਸਾਧਵੀ ਗੰਗਾਧਰੀ ਭਾਰਤੀ ਨੇ ਹਾਜ਼ਰ ਸੰਗਤ ਨੂੰ ਆਧਿਆਤਮਿਕ ਗਿਆਨ ਰਾਹੀਂ ਪ੍ਰੇਰਿਤ ਕੀਤਾ ਅਤੇ ਜੀਵਨ ਦੇ ਡੂੰਘੇ ਸੱਚਾਂ ਉੱਤੇ ਚਾਨਣ ਪਾਇਆ | ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਦਾ ਸਮਾਂ ਵਿਗਿਆਨ ਅਤੇ ਤਰਕ ਦਾ ਯੁੱਗ ਹੈ, ਜਿੱਥੇ ਲੋਕ ਹਰ ਗੱਲ ਨੂੰ ਬੁੱਧੀ ਤੇ ਸਬੂਤਾਂ ਦੇ ਆਧਾਰ 'ਤੇ ਪਰਖਣਾ ਚਾਹੁੰਦੇ ਹਨ | ਅਜਿਹੇ 'ਚ ਸਿਰਫ਼ ਬਾਹਰੀ ਇੰਦਰੀਆਂ ਰਾਹੀਂ ਪਰਮਾਤਮਾ ਨੂੰ ਸਮਝਣ ਦੀ ਕੋਸ਼ਿਸ਼ ਅਧੂਰੀ ਰਹਿ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਪਰਮ ਸੱਚ ਦਾ ਅਸਲ ਅਨੁਭਵ ਤਦੋਂ ਹੀ ਸੰਭਵ ਹੈ ਜਦੋਂ ਮਨੁੱਖ ਨੂੰ ਦਿਵਯ ਦਿ੍ਸ਼ਟੀ ਦੀ ਪ੍ਰਾਪਤੀ ਹੁੰਦੀ ਹੈ, ਅਤੇ ਇਹ ਕਿਰਪਾ ਸਿਰਫ਼ ਇਕ ਸੰਪੂਰਨ ਗੁਰੂ ਦੀ ਰਹਿਨੁਮਾਈ ਨਾਲ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ | ਸਤਸੰਗ ਦੌਰਾਨ ਭਜਨ-ਕੀਰਤਨ ਦੀਆਂ ਮਿੱਠੀਆਂ ਸੁਰ ਲਹਿਰਾਂ ਨੇ ਪੂਰੇ ਮਾਹੌਲ ਨੂੰ ਭਗਤੀ ਤੇ ਸ਼ਾਂਤੀ ਨਾਲ ਭਰ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਜੀ.ਐੱਨ.ਡੀ.ਯੂ. ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਾਟਕ 'ਬੇਗਮਪੁਰੇ ਦਾ ਵਾਸੀ' ਦਾ ਮੰਚਨ... ਅਗਲੀ ਖ਼ਬਰ ਕਿਸੇ ਵੀ ਸਮਾਜ ਵਿਰੋਧੀ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ-ਡੀ.ਐੱਸ.ਪੀ. <br/>
Ad Position 24