29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਸਟਾਲਵਰਟਸ ਵਰਲਡ ਸਕੂਲ ਦੇ ਖਿਡਾਰੀਆਂ ਦਾ 'ਕਰਾਟੇ ਚੈਂਪੀਅਨਸ਼ਿਪ' 'ਚ ਸ਼ਾਨਦਾਰ ਪ੍ਰਦਰਸ਼ਨ <br/>

Ad Position 21
No active advertisement
ਜੇਤੂ ਖਿਡਾਰਿਆਂ ਦੀ ਹੌਂਸਲਾ ਅਫ਼ਜ਼ਾਈ ਕਰਦੇ ਹੋਏ ਪਿ੍ੰਸੀਪਲ ਸ੍ਰੀਮਤੀ ਮਨੀਸ਼ਾ ਧਾਨੁਕਾ ਤੇ ਹੋਰ | ਤਸਵੀਰ : ਹਰਜੀਤ ਸਿੰਘ <br/> 26-05-2026
ਅੰਮਿ੍ਤਸਰ, 25 ਮਈ (ਰਾਜੇਸ਼ ਕੁਮਾਰ ਸ਼ਰਮਾ)-ਸਟਾਲਵਰਟਸ ਵਰਲਡ ਸਕੂਲ ਦੇ ਖਿਡਾਰੀਆਂ ਨੇ 'ਇੰਡੀਆ ਓਪਨ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ' ਸੀਰੀਜ਼-2 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ | ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਖੇ ਹੋਏ ਇਸ ਮੁਕਾਬਲੇ 'ਚ ਵੱਖ-ਵੱਖ ਰਾਜਾਂ ਅਤੇ ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ, ਜਿਸ 'ਚ ਵਿਦਿਆਰਥੀਆਂ ਨੇ ਆਪਣੇ ਸ਼ਾਨਦਾਰ ਖੇਡ ਹੁਨਰ ਦਾ ਪ੍ਰਦਰਸ਼ਨ ਕੀਤਾ ਤੇ ਕਈ ਤਗਮੇ ਜਿੱਤੇ | ਮੁਕਾਬਲੇ 'ਚ ਅਨਮੋਲ ਸਿੰਘ ਨੇ ਕੁਮਿਤੇ ਈਵੈਂਟ ਦੇ ਅੰਡਰ-40 ਭਾਰ ਵਰਗ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਂਸੀ ਦਾ ਤਗਮਾ ਜਿੱਤਿਆ | ਜਦੋਂ ਕਿ ਵਿਖਿਅਤ ਸਹਿਗਲ ਨੇ ਕਾਟਾ ਤੇ ਕੁਮਿਤੇ ਦੋਵਾਂ ਈਵੈਂਟਾਂ ਦੇ ਅੰਡਰ-60 ਭਾਰ ਵਰਗ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੋ ਕਾਂਸੀ ਦੇ ਤਗਮੇ ਅਤੇ ਮਾਧਵ ਕਪੂਰ ਨੇ ਪਲੱਸ-78 ਭਾਰ ਵਰਗ 'ਚ ਕਾਟਾ-ਕੁਮਿਤੇ ਈਵੈਂਟ 'ਚ ਕਾਂਸੀ ਦਾ ਤਗਮਾ ਜਿੱਤ ਕੇ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ | ਸਕੂਲ ਪਿ੍ੰਸੀਪਲ ਸ੍ਰੀਮਤੀ ਮਨੀਸ਼ਾ ਧਾਨੁਕਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਮਰਪਣ, ਅਨੁਸ਼ਾਸਨ ਅਤੇ ਇਕਸਾਰ ਅਭਿਆਸ ਸਫਲਤਾ ਦੀਆਂ ਕੁੰਜੀਆਂ ਹਨ | ਸਾਡੇ ਵਿਦਿਆਰਥੀਆਂ ਨੇ ਆਪਣੀ ਮਿਹਨਤ ਅਤੇ ਆਤਮਵਿਸ਼ਵਾਸ ਨਾਲ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਸਾਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ 'ਤੇ ਮਾਣ ਹੈ ਅਤੇ ਉਮੀਦ ਹੈ ਕਿ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸਫਲਤਾ ਪ੍ਰਾਪਤ ਕਰਦੇ ਰਹਿਣਗੇ | ਸਕੂਲ ਪ੍ਰਬੰਧਨ, ਕੋਚਾਂ ਅਤੇ ਮਾਪਿਆਂ ਨੇ ਵੀ ਖਿਡਾਰੀਆਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਡਾਬਰ ਪੁਦੀਨ ਹਰਾ ਨੇ 'ਵੰਡਰ ਹਰਬ' ਪੁਦੀਨੇ ਦੇ ਫਾਇਦਿਆਂ ਨੂੰ ਕੀਤਾ ਉਜਾਗਰ <br/> ਅਗਲੀ ਖ਼ਬਰ ਜੀ.ਐੱਨ.ਡੀ.ਯੂ. ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਾਟਕ 'ਬੇਗਮਪੁਰੇ ਦਾ ਵਾਸੀ' ਦਾ ਮੰਚਨ...
Ad Position 24