ਅੰਮਿ੍ਤਸਰ, 25 ਮਈ (ਰਾਜੇਸ਼ ਕੁਮਾਰ ਸ਼ਰਮਾ, ਨਕੁਲ ਸ਼ਰਮਾ)-ਡਾਬਰ ਇੰਡੀਆ ਲਿਮਟਿਡ ਨੇ ਪੁਦੀਨੇ ਨੂੰ ਇਕ ਅਦਭੁਤ ਜੜੀ ਬੂਟੀ ਵਜੋਂ ਉਤਸ਼ਾਹਿਤ ਕਰਨ ਲਈ ਇਕ ਮੁਹਿੰਮ ਸ਼ੁਰੂ ਕੀਤੀ ਹੈ | ਇਸ ਮੌਕੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਸ਼ਹੂਰ ਆਯੁਰਵੇਦ ਡਾ. ਪਰਵੀਨ ਭਾਟੀਆ ਨੇ ਪੁਦੀਨੇ ਦੇ ਫਾਇਦਿਆਂ ਬਾਰੇ ਜਾਣੰੂ ਕਰਵਾਉਂਦੇ ਹੋਏ ਦੱਸਿਆ ਕਿ ਪੁਦੀਨਾ ਐਂਟੀਆਕਸੀਡੈਂਟ ਅਤੇ ਫਾਈਟੋਨਿਊਟਰੀਐਂਟਸ ਨਾਲ ਭਰਪੂਰ ਹੁੰਦਾ ਹੈ | ਉਨ੍ਹਾਂ ਕਿਹਾ ਕਿ ਪੁਦੀਨ ਹਰਾ ਕਈ ਗੈਸਟਿ੍ਕ ਵਿਕਾਰਾਂ ਲਈ ਇਕ ਪੱਕਾ ਹੱਲ ਹੈ | ਗਰਮੀਆਂ ਦੇ ਮੌਸਮ ਦੌਰਾਨ ਪ੍ਰਚਲਿਤ ਕਈ ਬਿਮਾਰੀਆਂ ਨੂੰ ਧਿਆਨ 'ਚ ਰੱਖਦੇ ਹੋਏ, ਪੁਦੀਨ ਹਰਾ ਪੇਟ ਦੀਆਂ ਸਮੱਸਿਆਵਾਂ ਜਿਵੇਂ ਕਿ ਬਦਹਜ਼ਮੀ, ਗੈਸ ਅਤੇ ਐਸਿਡਿਟੀ ਨੂੰ ਹੱਲ ਕਰਨ 'ਚ ਮਦਦ ਕਰਦਾ ਹੈ | ਡਾਬਰ ਇੰਡੀਆ ਲਿਮਟਿਡ ਦੇ ਕਾਰਪੋਰੇਟ ਕਮਿਊਨੀਕੇਸ਼ਨਜ਼ ਦੇ ਮੈਨੇਜਰ ਦਿਨੇਸ਼ ਕੁਮਾਰ ਨੇ ਕਿਹਾ ਕਿ ਡਾਬਰ, ਸਭ ਤੋਂ ਭਰੋਸੇਮੰਦ ਸਿਹਤ ਸੰਭਾਲ ਕੰਪਨੀ ਹੋਣ ਦੇ ਨਾਤੇ, ਰੋਜ਼ਾਨਾ ਸਿਹਤ ਸਮੱਸਿਆਵਾਂ ਨਾਲ ਨਜਿੱਠਣ ਲਈ ਰਵਾਇਤੀ ਆਯੁਰਵੇਦ ਪ੍ਰਦਾਨ ਕਰਨ ਦੇ ਆਪਣੇ ਟੀਚੇ ਨੂੰ ਹੋਰ ਮਜ਼ਬੂਤ ਕਰਦਾ ਹੈ |