ਅੰਮਿ੍ਤਸਰ, 27 ਮਈ (ਸੁਰਿੰਦਰ ਕੋਛੜ)-ਡੀ. ਏ. ਵੀ. ਸੀ. ਐੱਮ. ਸੀ., ਨਵੀਂ ਦਿੱਲੀ ਦੇ ਪ੍ਰਧਾਨ ਪਦਮਸ਼੍ਰੀ ਡਾ. ਪੂਨਮ ਸੂਰੀ ਦੇ ਮਾਰਗ ਦਰਸ਼ਨ ਹੇਠ ਅਤੇ ਡੀ. ਏ. ਵੀ. ਪਬਲਿਕ ਸਕੂਲ ਦੀ ਉਪ ਚੇਅਰਪਰਸਨ ਡਾ. ਜੇ. ਕਾਕੜੀਆ ਦੀ ਰਹਿਨੁਮਾਈ ਸਮੇਤ ਵੀ. ਕੇ. ਚੋਪੜਾ ਅਤੇ ਸ਼੍ਰੀਮਤੀ ਸਵੀਨ ਪੁਰੀ ਦੇ ਸਹਿਯੋਗ ਨਾਲ ਡੀ. ਏ. ਵੀ. ਪਬਲਿਕ ਸਕੂਲ, ਲਾਰੰਸ ਰੋਡ ਵਲੋਂ ਸੀ. ਬੀ. ਐੱਸ. ਈ. ਪ੍ਰੀਖਿਆ 'ਚ ਸ਼ਾਨਦਾਰ ਪ੍ਰਾਪਤੀਆਂ ਹਾਸਿਲ ਕਰਨ ਵਾਲੇ ਦਸਵੀਂ ਜਮਾਤ ਦੇ 155 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਨ੍ਹਾਂ ਨੇ ਕੁੱਲ ਨਤੀਜੇ 'ਚ 90 ਫ਼ੀਸਦੀ ਅਤੇ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ | ਇਸ ਦੇ ਨਾਲ ਹੀ ਵਿਸ਼ਾ ਵਾਰ ਟਾਪ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ | ਸਮਾਗਮ ਦੇ ਮੁੱਖ ਮਹਿਮਾਨ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਸਿਵਲ ਸੇਵਾਵਾਂ 'ਚ ਜਾਣ ਦਾ ਟੀਚਾ ਨਿਰਧਾਰਿਤ ਕਰਨ ਅਤੇ ਦੇਸ਼ ਨਿਰਮਾਣ ਲਈ ਸਮਰਪਿਤ ਜ਼ਿੰਮੇਵਾਰ ਨੇਤਾ ਬਣਨ | ਵਿਸ਼ੇਸ਼ ਮਹਿਮਾਨ ਕੌਂਸਲਰ ਮਨਦੀਪ ਸਿੰਘ ਅਹੂਜਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਤਰੱਕੀ ਅਤੇ ਭਲਾਈ ਲਈ ਵਿਦਿਆਰਥੀਆਂ ਨੂੰ ਨਿਰੰਤਰ ਮਿਹਨਤ ਕਰਨੀ ਚਾਹੀਦੀ ਹੈ | ਪ੍ਰਬੰਧਕ ਡੀ. ਏ. ਵੀ. ਪਬਲਿਕ ਸਕੂਲ ਅੰਮਿ੍ਤਸਰ ਸ੍ਰੀਮਤੀ ਸਵੀਨ ਪੁਰੀ ਨੇ ਆਪਣੇ ਸੰਦੇਸ਼ 'ਚ ਸਾਰੇ ਸਨਮਾਨਿਤ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੰਦਿਆਂ ਕਿਹਾ ਕਿ ਇਹ ਸਮਾਰੋਹ ਸੰਸਥਾ ਦੇ ਸਮੂਹਿਕ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ | ਸਕੂਲ ਦੇ ਪਿ੍ੰਸੀਪਲ ਡਾ. ਪੱਲਵੀ ਸੇਠੀ ਨੇ ਵਿਦਿਆਰਥੀਆਂ ਰ ਪ੍ਰਾਪਤੀਆਂ 'ਤੇ ਮਾਣ ਪ੍ਰਗਟ ਕਰਦਿਆਂ ਕਿਹਾ ਕਿ ਬੋਰਡ ਦੇ ਸ਼ਾਨਦਾਰ ਨਤੀਜੇ ਵਿਦਿਆਰਥੀਆਂ ਦੀ ਅਨੁਸ਼ਾਸਿਤ ਮਿਹਨਤ ਅਤੇ ਸੰਸਥਾ ਦੀ ਸਮਰਪਿਤ ਸਿੱਖਿਅਦੀਆਂ ਸ਼ਾਨਦਾਂ ਪ੍ਰਣਾਲੀ ਦਾ ਪ੍ਰਮਾਣ ਹਨ |