17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਅੱਗ ਵਰਾਉਂਦੀ ਧੁੱਪ 'ਚ ਤੰਦੂਰ ਵਾਂਗ ਤਪ ਰਹੇ ਛਾਂ ਤੋਂ ਸੱਖਣੇ ਚੌਕ <br/>

Ad Position 21
No active advertisement
ਛਾਂ ਤੋਂ ਸੱਖਣੇ ਅਤੇ ਤਿੱਖੀ ਧੁੱਪ 'ਚ ਤੰਦੂਰ ਵਾਂਗ ਤਪਦੇ ਚੌਕਾਂ ਦੀਆਂ ਤਸਵੀਰਾਂ | ਤਸਵੀਰਾਂ : ਹਰਜੀਤ ਸਿੰਘ <br/> 28-05-2026
ਅੰਮਿ੍ਤਸਰ, 27 ਮਈ (ਸੁਰਿੰਦਰ ਕੋਛੜ)-ਸ਼ਹਿਰ ਦੇ ਪ੍ਰਮੁੱਖ ਚੌਰਾਹਿਆਂ 'ਤੇ ਸਿਗਨਲ ਲਾਲ ਹੋਣ 'ਤੇ ਵਾਹਨ ਚਾਲਕਾਂ ਨੂੰ ਲਗਭਗ ਡੇਢ ਤੋਂ ਦੋ ਮਿੰਟ ਤੱਕ ਖੜ੍ਹੇ ਰਹਿਣਾ ਪੈਂਦਾ ਹੈ | ਖ਼ਾਸ ਤੌਰ 'ਤੇ ਦੋ ਜਾਂ ਤਿੰਨ ਪਹੀਆ ਵਾਹਨ ਚਾਲਕਾਂ ਲਈ ਅੱਗ ਵਾਂਗ ਵਰਦੀ ਧੁੱਪ ਦੌਰਾਨ ਗਰਮੀ ਵਿਚ ਐਨੇ ਘੱਟ ਸਮੇਂ ਲਈ ਵੀ ਖੜ੍ਹਾ ਹੋਣਾ ਉਸ ਵੇਲੇ ਵੱਡੀ ਮੁਸੀਬਤ ਬਣ ਜਾਂਦਾ ਹੈ, ਜਦੋਂ ਅੱਗ ਵਰਾਉਂਦੀ ਧੁੱਪ 'ਚ ਤੰਦੂਰ ਵਾਂਗ ਤਪ ਰਹੇ ਚੌਕਾਂ-ਚੌਰਾਹਿਆਂ 'ਚ ਦੂਰ-ਦੂਰ ਤਕ ਕਿਤੇ ਛਾਂ ਨਾ ਹੋਵੇ | ਇਸ ਦੇ ਇਲਾਵਾ ਚੌਕਾਂ 'ਚ ਲਾਲ ਬੱਤੀ ਹੋਣ 'ਤੇ ਸਿਗਨਲ 'ਤੇ ਦੋ ਜਾਂ ਤਿੰਨ ਪਹੀਆ ਵਾਹਨਾਂ ਨਾਲ ਉੱਥੇ ਖੜ੍ਹੇ ਚਾਰ ਪਹੀਆ ਵਾਹਨਾਂ ਦੇ ਇੰਜਣਾਂ ਅਤੇ ਏ. ਸੀ. (ਏਅਰ ਕੰਡੀਸ਼ਨਰ) ਤੋਂ ਨਿਕਲਣ ਵਾਲੀ ਗਰਮ ਹਵਾ ਕਾਰਨ ਇਨ੍ਹਾਂ ਦੇ ਆਲੇ-ਦੁਆਲੇ ਗਰਮੀ ਹੋਰ ਵੱਧ ਜਾਂਦੀ ਹੈ | ਧੁੱਪ 'ਚ ਖੜ੍ਹੇ ਰਹਿਣ ਕਾਰਨ ਲੋਕਾਂ ਦੀ ਚਮੜੀ ਝੁਲਸਣ ਲੱਗਦੀ ਹੈ, ਚੱਕਰ ਆਉਣੇ ਸ਼ੁਰੂ ਹੋ ਜਾਂਦੇ ਹਨ ਅਤੇ ਸਿਰ ਘੁੰਮਦਾ ਹੈ | ਤੇਜ਼ ਧੁੱਪ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ | ਇਸ ਦੇ ਮੱਦੇਨਜ਼ਰ ਦੂਜੇ ਸੂਬਿਆਂ ਦੇ ਕੁਝ ਸ਼ਹਿਰਾਂ ਦੀ ਤਰਜ਼ 'ਤੇ ਹੁਣ ਅੰਮਿ੍ਤਸਰ 'ਚ ਵੀ ਰਾਹਗੀਰਾਂ ਵਲੋਂ ਚੌਰਾਹਿਆਂ ਅਤੇ ਸੜਕਾਂ 'ਤੇ ਧੁੱਪ ਤੋਂ ਬਚਾਉਣ ਲਈ ਹਰੇ ਜਾਲ ਲਗਾਏ ਜਾਣ ਦੀ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਜਾ ਰਹੀ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਤਿੱਖੀ ਧੁੱਪ 'ਚ ਵਾਹਨ ਚਾਲਕ ਟਰੈਫ਼ਿਕ ਸਿਗਨਲ 'ਤੇ ਗਰੀਨ ਨੈੱਟ ਲੱਗੇ ਹੋਣ 'ਤੇ ਰਾਹਤ ਮਹਿਸੂਸ ਕਰਨਗੇ | ਇਸ ਦੇ ਇਲਾਵਾ ਫੌਗਿੰਗ ਮਸ਼ੀਨਾਂ ਰਾਹੀਂ ਵੀ ਚੌਰਾਹਿਆਂ 'ਤੇ ਨਕਲੀ ਬਾਰਿਸ਼ ਕਰਵਾ ਕੇ ਰਾਹਗੀਰਾਂ ਨੂੰ ਕਹਿਰ ਦੀ ਗਰਮੀ ਤੋਂ ਕੁਝ ਰਾਹਤ ਦਿੱਤੀ ਜਾ ਸਕਦੀ ਹੈ | ਦੱਸਣਯੋਗ ਹੈ ਕਿ ਪਹਿਲਾਂ ਲਾਰੈਂਸ ਰੋਡ, ਮਾਲ ਰੋਡ, ਕੋਰਟ ਰੋਡ, ਮਜੀਠਾ ਰੋਡ, ਪੁਤਲੀਘਰ, ਥਾਣਾ ਸਦਰ, ਗੁੰਮਟਾਲਾ ਬਾਈਪਾਸ ਆਦਿ ਵੱਖ-ਵੱਖ ਚੌਰਾਹਿਆਂ 'ਤੇ ਬਹੁਤ ਸਾਰੇ ਦਰਖਤ ਹੁੰਦੇ ਸਨ, ਪਰ ਸੜਕਾਂ ਵਧੇਰੇ ਚੌੜੀਆਂ ਕਰਨ ਲਈ ਸੈਂਕੜੇ ਦਰਖਤ ਕੱਟ ਦਿੱਤੇ ਗਏ, ਜਿਸ ਦੇ ਚੱਲਦਿਆਂ ਗਰਮੀਆਂ 'ਚ ਰੁੱਖਾਂ ਦੀ ਸੰਘਣੀ ਛਾਂ ਨੂੰ ਤਰਸ ਰਹੇ ਲੋਕ ਲਾਰੈਂਸ ਰੋਡ ਵਰਗੇ ਸ਼ਹਿਰ ਦੇ ਪ੍ਰਮੁੱਖ ਚੌਰਾਹਿਆਂ 'ਤੇ ਚੌਕਾਂ ਤੋਂ ਥੋੜ੍ਹਾ ਪਿੱਛੇ ਲਗਾਏ ਇਕ-ਦੋ ਪੌਦਿਆਂ ਹੇਠ ਧੁੱਪ ਤੋਂ ਬਚਣ ਲਈ ਛਾਂ ਹੇਠਾਂ ਖੜ੍ਹੇ ਅਕਸਰ ਵੇਖੇ ਜਾ ਸਕਦੇ ਹਨ | ਇਹ ਸਥਿਤੀ ਸ਼ਹਿਰ ਦੇ ਬਹੁਤ ਸਾਰੇ ਚੌਕਾਂ 'ਚ ਬਣੀ ਹੋਈ ਹੈ, ਪਰ ਬਹੁਤ ਸਾਰੇ ਚੌਕ ਅਜਿਹੇ ਵੀ ਹਨ ਜਿੱਥੇ ਅੱਗ ਵਾਂਗ ਵਰਦੀ ਧੁੱਪ ਅਤੇ ਬਾਰਿਸ਼ ਦੌਰਾਨ ਬਿਨਾ ਕਿਸੇ ਸਹਾਰੇ ਦੇ ਸਿਗਨਲ 'ਤੇ ਬੱਤੀ ਹਰੀ ਹੋਣ ਦਾ ਇੰਤਜ਼ਾਰ ਕਰਨਾ ਪੈਂਦਾ ਹੈ | ਪਿਛਲੇ ਲਗਭਗ ਇਕ ਹਫ਼ਤੇ ਤੋਂ ਅੰਮਿ੍ਤਸਰ 'ਚ ਦੁਪਹਿਰ ਨੂੰ ਕੰਮ ਲਈ ਘਰੋਂ ਨਿਕਲ ਰਹੇ ਲੋਕਾਂ ਨੂੰ ਗਰਮੀ ਅਤੇ ਤਪਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਧੁੱਪ ਤੋਂ ਬਚਾਅ ਲਈ ਨਗਰ ਨਿਗਮ ਜਾਂ ਟ੍ਰੈਫਿਕ ਵਿਭਾਗ ਵਲੋਂ ਚੌਰਾਹਿਆਂ 'ਤੇ ਕੋਈ ਪ੍ਰਬੰਧ ਨਾ ਕੀਤੇ ਜਾਣ ਕਰਕੇ ਲੋਕਾਂ 'ਚ ਪ੍ਰਸ਼ਾਸਨ ਪ੍ਰਤੀ ਰੋਸ ਬਣਿਆ ਹੋਇਆ ਹੈ | ਲੋਕਾਂ ਦਾ ਕਹਿਣਾ ਹੈ ਕਿ ਤਿੱਖੀ ਗਰਮੀ 'ਚ ਹੀਟ ਵੇਵ ਅਲਰਟ ਦੇ ਮੱਦੇਨਜ਼ਰ ਨਗਰ ਨਿਗਮ ਪ੍ਰਸ਼ਾਸਨ ਨੂੰ ਚੌਰਾਹਿਆਂ 'ਤੇ ਖੜ੍ਹੇ ਦੋ ਅਤੇ ਤਿੰਨ ਪਹੀਆ ਵਾਹਨ ਚਾਲਕਾਂ ਨੂੰ ਧੁੱਪ ਤੋਂ ਰਾਹਤ ਦਿਵਾਉਣ ਲਈ ਜ਼ਰੂਰ ਉਪਰਾਲੇ ਕਰਨੇ ਚਾਹੀਦੇ ਹਨ |


ਚੌਰਾਹਿਆਂ ਤੋਂ ਥੋੜ੍ਹੀ ਦੂਰੀ 'ਤੇ ਬੂਟਿਆਂ ਹੇਠ ਖੜ੍ਹੇ ਹੋ ਕੇ ਸਿਗਨਲ 'ਤੇ ਹਰੀ ਬੱਤੀ ਹੋਣ ਦੀ ਉਡੀਕ ਕਰਦੇ ਹੋਏ ਰਾਹਗੀਰ | ਤਸਵੀਰ : ਹਰਜੀਤ ਸਿੰਘ


Ad Position 22
No active advertisement
ਪਿਛਲੀ ਖ਼ਬਰ ਕੇਂਦਰ ਤੇ ਸੂਬਾ ਸਰਕਾਰਾਂ ਸਿਆਸੀ ਫਾਇਦੇ ਲਈ ਡੇਰਾ ਸਿਰਸਾ ਮੁਖੀ ਨੂੰ ਦਿਵਾ ਰਹੀਆਂ ਹਨ ਵਾਰ-ਵਾਰ ਪੈਰੋਲ-ਪ੍ਰਧਾਨ ਸੰਧੂ, ਸ... ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਗਰਲਜ਼ ਸਕੂਲ ਵਿਖੇ ਵਰਕਸ਼ਾਪ ਲਗਾਈ <br/>
Ad Position 24