27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਭਾਕਿਯੂ ਏਕਤਾ ਉਗਰਾਹਾਂ ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 01-06-2026
ਰਾਜਾਸਾਂਸੀ, 31 ਮਈ (ਹਰਦੀਪ ਸਿੰਘ ਖੀਵਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਅੰਮਿ੍ਤਸਰ ਦੀ ਮੀਟਿੰਗ ਪਿੰਡ ਮੀਰਾਂਕੋਟ ਦੇ ਗੁਰਦੁਆਰਾ ਮੱਲ੍ਹਾ ਸਾਹਿਬ ਵਿਖੇ ਪ੍ਰਧਾਨ ਕਸ਼ਮੀਰ ਸਿੰਘ ਧੰਗਈ ਦੀ ਅਗਵਾਈ ਵਿਚ ਕੀਤੀ ਗਈ | ਜਿਸ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ 2 ਜੂਨ ਨੂੰ ਡੀ. ਸੀ. ਦਫਤਰ ਅੰਮਿ੍ਤਸਰ ਅੱਗੇ ਦਿੱਤੇ ਜਾ ਰਹੇ ਸਾਂਝੇ ਧਰਨੇ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਜਾਵੇਗੀ | ਇਸ ਦੌਰਾਨ ਆਗੂਆਂ ਨੇ ਕਿਹਾ ਸੰਯੁਕਤ ਕਿਸਾਨ ਮੋਰਚੇ ਵਲੋਂ ਖਾਦਾਂ ਦੀ ਕਿੱਲਤ, ਵਧੇ ਹੋਏ ਤੇਲ ਗੈਸ ਦੇ ਰੇਟ ਵਾਪਸ ਕਰਵਾਉਣ ਲਈ 2 ਜੂਨ ਨੂੰ ਪੰਜਾਬ ਵਿਚ ਡੀ. ਸੀ. ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਕੇ ਮੰਗ ਪੱਤਰ ਦਿੱਤਾ ਜਾਣਗੇ | ਇਸ ਲਈ ਉਨ੍ਹਾਂ ਸਮੁੱਚੇ ਪੰਜਾਬ ਦੇ ਕਿਸਾਨ, ਮਜ਼ਦੂਰਾਂ, ਔਰਤਾਂ ਨੂੰ ਭਰਵੀਂ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ | ਇਸ ਮੌਕੇ ਜਸਪਾਲ ਸਿੰਘ ਧੰਗਈ, ਜਗਜੀਵਨ ਸਿੰਘ ਤਲਵੰਡੀ, ਡਾ. ਪਰਮਿੰਦਰ ਸਿੰਘ ਪੰਡੋਰੀ ਵੜੈਚ, ਬਲਵਿੰਦਰ ਸਿੰਘ ਮੀਰਾਂਕੋਟ, ਕੁਲਬੀਰ ਜੇਠੂਵਾਲ, ਦਲਬੀਰ ਸਿੰਘ ਮੱਝਵਿੰਡ, ਨਰਿੰਦਰ ਸਿੰਘ ਭਿੱਟੇਵੱਡ, ਬਾਬਾ ਰਾਜਨ ਸਿੰਘ ਚੋਗਾਵਾਂ, ਸਤਿੰਦਰ ਸਿੰਘ ਫਤਹਿਗੜ੍ਹ ਸ਼ੁੱਕਰਚੱਕ, ਰੁਪਿੰਦਰ ਸਿੰਘ ਮੱਧੂਛਾਂਗਾ, ਪ੍ਰਗਟ ਸਿੰਘ ਚੜਪੁਰ, ਕੁਲਦੀਪ ਸਿੰਘ ਨੰਗਲ ਤੇ ਗਿਆਨ ਸਿੰਘ ਕੰਦੋਵਾਲੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਤਰੁਣ ਚੁੱਘ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਮਾਜ ਨੂੰ ਅਗੇ ਆਉਣ ਦਾ ਦਿੱਤਾ ਸੱਦਾ ਅਗਲੀ ਖ਼ਬਰ ਗੁਰਦੁਆਰਾ ਨੌਵੀਂ ਪਾਤਸ਼ਾਹੀ ਨਿਊ ਅੰਮਿ੍ਤਸਰ ਵਿਖੇ ਧਾਰਮਿਕ ਸਮਾਗਮ ਕਰਵਾਇਆ
Ad Position 24