27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

'ਸਾਨੂੰ ਸਰਹੱਦ ਖੋਲ੍ਹ ਕੇ ਭੇਜੋ ਭਾਰਤ, ਜਾਂ ਦੇ ਦਿਓ ਜ਼ਹਿਰ'

Ad Position 21
No active advertisement
ਅਜੀਤ ਡੈਸਕ 01-06-2026
ਅੰਮਿ੍ਤਸਰ, 31 ਮਈ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੀ ਬਹਾਵਲਪੁਰ ਡਿਵੀਜ਼ਨ 'ਚ ਰਹਿੰਦੇ ਹਿੰਦੂਆਂ ਨੇ ਪਾਕਿਸਤਾਨ ਸਰਕਾਰ ਅੱਗੇ ਫ਼ਰਿਆਦ ਕੀਤੀ ਹੈ ਕਿ ਉਨ੍ਹਾਂ ਲਈ ਸਰਹੱਦ ਖੋਲ੍ਹ ਦਿੱਤੀ ਜਾਵੇ ਤਾਂ ਜੋ ਉਹ ਭਾਰਤ ਜਾ ਕੇ ਇਕ ਸੁਰੱਖਿਅਤ ਜੀਵਨ ਜੀਅ ਸਕਣ ਅਤੇ ਜੇਕਰ ਪਾਕਿ ਸਰਕਾਰ ਲਈ ਇਹ ਸੰਭਵ ਨਹੀਂ ਹੈ ਤਾਂ ਉਨ੍ਹਾਂ ਦੀ ਜ਼ਹਿਰ ਦੇ ਕੇ ਹੱਤਿਆ ਕਰ ਦਿੱਤੀ ਜਾਵੇ | ਬਹਾਵਲਪੁਰ ਦੀ ਤਹਿਸੀਲ ਮੰਡੀ ਜਜਮਾਨ ਦੇ ਚੱਕ 139 ਡੀ. ਪੀ. ਅਤੇ 52 ਡੀ. ਪੀ. 'ਚ ਰਹਿੰਦੇ ਮਨਸ਼ਾ ਰਾਮ, ਧਰਮਾ ਰਾਮ, ਭਾਗਿਆ ਰਾਮ, ਤੁਲਸੀ ਰਾਮ, ਮਾਲਿਆ ਰਾਮ, ਚੀਤਾ ਰਾਮ, ਰਾਮਾ, ਰੂਪਾ, ਰੁੜ੍ਹੀ ਰਾਮ, ਜੀਵਨ ਰਾਮ, ਕੁੰਨਿਆ ਰਾਮ, ਸਰੂਪ, ਸਾਜਨਿਆ ਰਾਮ, ਰੰਮਿਆ ਰਾਮ, ਜਾਨੂ ਰਾਮ, ਬੀਰਬਲ, ਮਾਹੀਆ ਰਾਮ, ਸੀਰਾ ਮੀਆਂ, ਲਾਲਾ ਰਾਮ, ਧਰਮਾ ਰਾਮ ਸਮੇਤ ਹਿੰਦੂ ਭਾਈਚਾਰੇ ਦੇ ਹੋਰਨਾ ਮੈਂਬਰਾਂ ਨੇ ਕਿਹਾ ਕਿ ਉਹ ਉਕਤ ਪਿੰਡਾਂ 'ਚ ਪਿੱਛੇ 40-45 ਸਾਲਾਂ ਤੋਂ ਰਹਿ ਰਹੇ ਹਨ ਅਤੇ ਉਨ੍ਹਾਂ ਕੋਲ ਜ਼ਮੀਨ-ਜਾਇਦਾਦ ਦੇ ਦਸਤਾਵੇਜ਼ ਵੀ ਮੌਜੂਦ ਹਨ, ਪਰ ਹੁਣ ਅਚਾਨਕ ਲਹਿੰਦੇ ਪੰਜਾਬ ਦੀ ਸਰਕਾਰ ਵਲੋਂ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਜ਼ਮੀਨ ਖਾਲੀ ਕਰਨ ਲਈ ਕਿਹਾ ਗਿਆ ਹੈ ਕਿਉਂਕਿ ਸਰਕਾਰ ਨੇ ਇਹ ਜ਼ਮੀਨ ਰਸੂਖਦਾਰਾਂ ਨੂੰ ਨਿਲਾਮ ਕਰ ਦਿੱਤੀ ਹੈ | ਇਸ ਲਈ ਉਨ੍ਹਾਂ ਵਲੋਂ ਭਾਰਤ ਦੇ ਵੀਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਉਹ ਆਪਣੇ ਮੁਲਕ ਨੂੰ ਹਮੇਸ਼ਾ ਲਈ ਅਲਵਿਦਾ ਕਹਿਕੇ ਪਰਿਵਾਰਾਂ ਸਮੇਤ ਭਾਰਤ 'ਚ ਆਪਣੀ ਕਿਸਮਤ ਅਜ਼ਮਾ ਸਕਣ |
Ad Position 22
No active advertisement
ਪਿਛਲੀ ਖ਼ਬਰ ਸੰਕਟ 'ਚ ਪੰਜਾਬ ਦਾ ਪੇਚ ਉਦਯੋਗ ਕਾਰੋਬਾਰੀ 'ਮੇਕ ਇਨ ਇੰਡੀਆ' ਦੇ ਦਿ੍ਸ਼ਟੀਕੋਣ ਨੂੰ ਸਫਲ ਬਣਾਉਣ ਲਈ ਵਚਨਬੱਧ ਅਗਲੀ ਖ਼ਬਰ ਤਰੁਣ ਚੁੱਘ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਮਾਜ ਨੂੰ ਅਗੇ ਆਉਣ ਦਾ ਦਿੱਤਾ ਸੱਦਾ
Ad Position 24