17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਇੰਟੀਗ੍ਰੇਟਿਡ ਸਪਾਈਨ ਤੇ ਟਰੌਮਾ ਕੇਅਰ 'ਚ ਐਮਰਜੈਂਸੀ ਇਲਾਜ ਤੋਂ ਲੈ ਕੇ ਪੂਰੀ ਤਰ੍ਹਾਂ ਤੰਦਰੁਸਤ ਹੋਣ ਤੱਕ ਦੀ ਮਹੱਤਤਾ ਕੀਤੀ ਉਜ਼ਾਗਰ-ਡਾ. ਅਵਤਾਰ ਸਿੰਘ <br/>

Ad Position 21
No active advertisement
ਇੰਟੀਗ੍ਰੇਟਿਡ ਸਪਾਈਨ ਅਤੇ ਟਰੌਮਾ ਕੇਅਰ 'ਚ ਐਮਰਜੈਂਸੀ ਇਲਾਜ ਬਾਰੇ ਦੱਸਦੇ ਹੋਏ ਡਾ. ਅਵਤਾਰ ਸਿੰਘ ਮੁਖੀ ਅਮਨਦੀਪ ਹਸਪਤਾਲ ਤੇ ਡਾ. ਐਸ਼ਵਰਿਆ ਮਹਿਰਾ | ਤਸਵੀਰ : ਨਿਰਮਲ ਸਟੂਡੀਓ <br/> 02-06-2026
ਅੰਮਿ੍ਤਸਰ, 1 ਜੂਨ (ਰੇਸ਼ਮ ਸਿੰਘ)-ਆਧੁਨਿਕ ਸਮੇਂ 'ਚ ਵਧੇਰੇ ਸਮਾਂ ਬੈਠਣ ਵਾਲੀ ਜੀਵਨ ਸ਼ੈਲੀ, ਸੜਕ ਹਾਦਸਿਆਂ ਤੇ ਬੁੱਢਾਪੇ ਕਾਰਨ ਰੀੜ੍ਹ ਦੀ ਹੱਡੀ ਦੇ ਵਿਕਾਰ ਤੇ ਸਦਮੇ (ਗੰਭੀਰ ਸੱਟਾਂ) ਦੀਆਂ ਵਧਦੀਆਂ ਘਟਨਾਵਾਂ ਸੰਬੰਧੀ ਅੱਜ ਡਾ. ਅਵਤਾਰ ਸਿੰਘ ਚੀਫ ਆਰਥੋਪੈਡਿਕ ਸਰਜਨ, ਅਮਨਦੀਪ ਅਤੇ ਉਜਾਲਾ ਸਿਗਨਸ ਗਰੁੱਪ ਆਫ਼ ਹਸਪਤਾਲ ਅਤੇ ਡਾ. ਐਸ਼ਵਰਿਆ ਮਹਿਰਾ ਸਲਾਹਕਾਰ ਨਿਊਰੋ ਤੇ ਸਪਾਈਨ ਸਰਜਨ ਅਮਨਦੀਪ ਹਸਪਤਾਲ ਨੇ ਅੱਜ ਬਿਹਤਰ ਮਰੀਜ਼ਾਂ ਦੇ ਨਤੀਜਿਆਂ ਨੂੰ ਯਕੀਨੀ ਬਣਾਉਣ ਲਈ ਸ਼ੁਰੂਆਤੀ ਹੱਲ, ਸਬੂਤ-ਅਧਾਰਿਤ ਇਲਾਜ ਤੇ ਯੋਜਨਾਬੱਧ ਪੁਨਰਵਾਸ ਦੀ ਮਹੱਤਤਾ ਨੂੰ ਉਜਾਗਰ ਕੀਤਾ, ਜਿਨ੍ਹਾਂ ਦੱਸਿਆ ਕਿ ਇੰਟੀਗ੍ਰੇਟਿਡ ਸਪਾਈਨ ਤੇ ਟਰੌਮਾ ਕੇਅਰ ਲਈ ਵਿਕਸਤ ਹੋ ਰਹੀ ਪਹੁੰਚ 'ਤੇ ਚਰਚਾ ਕਰਦਿਆਂ ਜ਼ੋਰ ਦਿੱਤਾ ਕਿ ਹਾਲਾਂਕਿ ਪਿੱਠ ਦਰਦ ਇਕ ਆਮ ਸਮੱਸਿਆ ਹੈ ਤੇ ਜ਼ਿਆਦਾਤਰ ਮਾਮਲਿਆਂ ਵਿਚ ਆਪਣੇ ਆਪ ਹੱਲ ਹੋ ਜਾਂਦੀ ਹੈ, ਪਰ ਕੁਝ ਚੇਤਾਵਨੀ ਸੰਕੇਤ ਹਨ ਜਿਨ੍ਹਾਂ ਲਈ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਹੁੰਦੀ ਹੈ | ਡਾ. ਅਵਤਾਰ ਸਿੰਘ ਦੇ ਅਨੁਸਾਰ ਸੜਕ ਹਾਦਸੇ ਤੇ ਡਿੱਗਣਾ ਫ੍ਰੈਕਚਰ ਅਤੇ ਰੀੜ੍ਹ ਦੀ ਹੱਡੀ ਦੀਆਂ ਸੱਟਾਂ ਦੇ ਪ੍ਰਮੁੱਖ ਕਾਰਨ ਬਣੇ ਹੋਏ ਹਨ | ਸਦਮੇ ਦੇ ਮਾਮਲਿਆਂ ਵਿਚ ਖਾਸ ਕਰਕੇ ਰੀੜ੍ਹ ਦੀ ਹੱਡੀ ਦੀਆਂ ਸੱਟਾਂ ਵਿਚ ਪਹਿਲੇ ਕੁਝ ਘੰਟੇ ਬਹੁਤ ਮਹੱਤਵਪੂਰਨ ਹੁੰਦੇ ਹਨ | ਸ਼ੁਰੂਆਤੀ ਸਥਿਰਤਾ ਅਤੇ ਸਮੇਂ ਸਿਰ ਇਮੇਜਿੰਗ ਟੈਸਟ ਪੇਚੀਦਗੀਆਂ ਅਤੇ ਲੰਬੇ ਸਮੇਂ ਦੀ ਅਪੰਗਤਾ ਨੂੰ ਰੋਕਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਡਾ. ਐਸ਼ਵਰਿਆ ਮਹਿਰਾ ਦੇ ਅਨੁਸਾਰ ਲੰਬੇ ਸਮੇਂ ਤੱਕ ਬੈਠਣ ਵਾਲੇ ਕੰਮ, ਆਦਾਤਰ ਪਿੱਠ ਦਰਦ ਆਰਾਮ ਤੇ ਫਿਜ਼ੀਓਥੈਰੇਪੀ ਨਾਲ ਹੱਲ ਹੋ ਜਾਂਦਾ ਹੈ, ਪਰ ਕੁਝ ਮਾਮਲਿਆਂ ਵਿਚ ਢਾਂਚਾਗਤ ਸਮੱਸਿਆਵਾਂ ਸ਼ਾਮਿਲ ਹੁੰਦੀਆਂ ਹਨ, ਜਿਨ੍ਹਾਂ ਲਈ ਡਾਕਟਰੀ ਮੁਲਾਂਕਣ ਦੀ ਲੋੜ ਹੁੰਦੀ ਹੈ |

Ad Position 22
No active advertisement
ਪਿਛਲੀ ਖ਼ਬਰ ਜੀ. ਐੱਸ. ਟੀ. ਵਿਭਾਗ ਦੀ 'ਓ. ਟੀ. ਐੱਸ. ਸਕੀਮ 2025' 'ਚ ਚੌਥੀ ਵਾਰ ਕੀਤਾ ਵਾਧਾ <br/> ਅਗਲੀ ਖ਼ਬਰ ਜੂਨ '84 ਘੱਲੂੁਘਾਰੇ ਦੇ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਤੇ ਸਮੂਹ ਸ਼ਹੀਦਾਂ ਦੀ ਯਾਦ 'ਚ ਗੁਰਦੁਆਰਾ ਬਾਬਾ ਅਟੱਲ...
Ad Position 24