17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਜੀ. ਐੱਸ. ਟੀ. ਵਿਭਾਗ ਦੀ 'ਓ. ਟੀ. ਐੱਸ. ਸਕੀਮ 2025' 'ਚ ਚੌਥੀ ਵਾਰ ਕੀਤਾ ਵਾਧਾ <br/>

Ad Position 21
No active advertisement
ਰਾਜਵਿੰਦਰ ਕੌਰ ਡਿਪਟੀ ਕਮਿਸ਼ਨਰ ਸਟੇਟ ਟੈਕਸ ਅੰਮਿ੍ਤਸਰ ਡਵੀਜ਼ਨ | <br/> 02-06-2026
ਅੰਮਿ੍ਤਸਰ, 1 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਪੰਜਾਬ ਸਰਕਾਰ ਵਲੋਂ ਜੀ. ਐੱਸ. ਟੀ. ਤੋਂ ਪਹਿਲਾਂ ਦੇ ਵੱਖ-ਵੱਖ ਕਾਨੂੰਨਾਂ ਅਧੀਨ ਕਰੋੜਾਂ ਦੇ ਬਕਾਏ ਦੀ ਵਸੂਲੀ ਨਾਲ ਸੰਬੰਧਿਤ ਲੰਬਿਤ ਮਾਮਲਿਆਂ ਨੂੰ ਹੱਲ ਕਰਨ ਲਈ ਵਨ ਟਾਈਮ ਸੈਟਲਮੈਂਟ (ਓ. ਟੀ. ਐੱਸ.) ਸਕੀਮ 2025 ਦੀ ਸਮਾਂ ਮਿਆਦ 'ਚ ਵਾਧਾ ਕੀਤਾ ਗਿਆ ਹੈ | ਜਾਣਕਾਰੀ ਮੁਤਾਬਕ ਸਰਕਾਰ ਵਲੋਂ ਕਾਰੋਬਾਰੀਆਂ ਦੀ ਸਹੂਲਤ ਲਈ 'ਓ. ਟੀ. ਐੱਸ. ਸਕੀਮ 2025' ਨੂੰ ਸਤੰਬਰ 2025 'ਚ ਲਾਗੂ ਕੀਤਾ ਗਿਆ ਸੀ, ਜਿਸਦੀ ਆਖ਼ਰੀ ਸਮਾਂ ਮਿਆਦ 'ਚ ਤਿੰਨ ਵਾਰ (31 ਦਸੰਬਰ, 2025, 31 ਮਾਰਚ 2026 ਅਤੇ 1 ਮਈ 2026 ਤੱਕ) ਵਾਧਾ ਕੀਤਾ ਗਿਆ | ਸਰਕਾਰ ਨੇ ਹੁਣ ਮੁੜ ਤੋਂ ਚੌਥੀ ਵਾਰ ਇਸ ਸਕੀਮ 'ਚ ਵਾਧੇ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ | ਹੁਣ ਕਾਰੋਬਾਰੀ ਇਸ ਸਕੀਮ ਦਾ 31 ਜੁਲਾਈ ਤੱਕ ਲਾਭ ਲੈ ਸਕਦੇ ਹਨ | ਇਸ ਸੰਬੰਧੀ ਗੱਲਬਾਤ ਕਰਦੇ ਹੋਏ ਮੈਡਮ ਰਾਜਵਿੰਦਰ ਕੌਰ ਡਿਪਟੀ ਕਮਿਸ਼ਨਰ ਸਟੇਟ ਟੈਕਸ ਅੰਮਿ੍ਤਸਰ ਡਵੀਜ਼ਨ ਨੇ ਦੱਸਿਆ ਕਿ ਅੰਮਿ੍ਤਸਰ ਡਵੀਜ਼ਨ ਜਿਸ 'ਚ ਅੰਮਿ੍ਤਸਰ, ਤਰਨ ਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਆਉਂਦੇ ਹਨ, ਜਿਨ੍ਹਾਂ ਦਾ ਓ. ਟੀ. ਐੱਸ. ਤਹਿਤ ਨਿਪਟਾਰਾ ਕੀਤਾ ਜਾਣਾ ਹੈ | ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ 1 ਕਰੋੜ ਰੁਪਏ ਤੱਕ ਦੇ ਬਕਾਏ ਲਈ ਟੈਕਸਦਾਤਾਵਾਂ ਨੂੰ ਵਿਆਜ ਅਤੇ ਜੁਰਮਾਨੇ 'ਤੇ 100 ਪ੍ਰਤੀਸ਼ਤ ਛੋਟ ਮਿਲੇਗੀ, ਨਾਲ ਹੀ ਟੈਕਸ ਦੀ ਰਕਮ 'ਤੇ 50 ਪ੍ਰਤੀਸ਼ਤ ਛੋਟ ਮਿਲੇਗੀ | 1 ਕਰੋੜ ਰੁਪਏ ਤੋਂ 25 ਕਰੋੜ ਰੁਪਏ ਤੱਕ ਦੇ ਬਕਾਏ ਲਈ ਵਿਆਜ ਅਤੇ ਜੁਰਮਾਨੇ 'ਤੇ 100 ਪ੍ਰਤੀਸ਼ਤ ਛੋਟ ਅਤੇ ਟੈਕਸ ਦੀ ਰਕਮ 'ਤੇ 25 ਪ੍ਰਤੀਸ਼ਤ, ਜਦਕਿ 25 ਕਰੋੜ ਤੋਂ ਉਪਰ ਦੀ ਟੈਕਸ ਦੀ ਰਕਮ 'ਤੇ 10 ਪ੍ਰਤੀਸ਼ਤ ਦੀ ਛੋਟ ਹੋਵੇਗੀ | ਉਨ੍ਹਾਂ ਕਾਰੋਬਾਰੀਆਂ ਨੂੰ ਇਸ ਸਕੀਮ ਦਾ ਲਾਭ ਲੈਣ ਦੀ ਅਪੀਲ ਕੀਤੀ |


Ad Position 22
No active advertisement
ਪਿਛਲੀ ਖ਼ਬਰ ਧਾਮੀ ਵਲੋਂ ਮਜੀਠੀਆ ਵਿਰੁੱਧ ਪੁਲਿਸ ਵਲੋਂ ਦਰਜ ਪਰਚੇ ਦੀ ਨਿੰਦਾ <br/> ਅਗਲੀ ਖ਼ਬਰ ਇੰਟੀਗ੍ਰੇਟਿਡ ਸਪਾਈਨ ਤੇ ਟਰੌਮਾ ਕੇਅਰ 'ਚ ਐਮਰਜੈਂਸੀ ਇਲਾਜ ਤੋਂ ਲੈ ਕੇ ਪੂਰੀ ਤਰ੍ਹਾਂ ਤੰਦਰੁਸਤ ਹੋਣ ਤੱਕ ਦੀ ਮਹੱਤਤਾ ਕੀ...
Ad Position 24