29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸੰਯੁਕਤ ਕਿਸਾਨ ਮੋਰਚਾ ਵਲੋਂ ਡੀ. ਸੀ. ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ <br/>

Ad Position 21
No active advertisement
ਡੀ. ਸੀ. ਦਫ਼ਤਰ ਦੇ ਬਾਹਰ ਧਰਨਾ ਦਿੰਦੇ ਹੋਏ ਸੰਯੁਕਤ ਕਿਸਾਨ ਮੋਰਚਾ ਦੇ ਕਾਰਕੁੰਨ | ਤਸਵੀਰ : ਨਿਰਮਲ ਸਟੂਡੀਓ<br/> 03-06-2026

ਅੰਮਿ੍ਤਸਰ, 2 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਸੰਯੁਕਤ ਕਿਸਾਨ ਮੋਰਚੇ ਵਲੋਂ ਡੀਜ਼ਲ ਪੈਟਰੋਲ ਤੇ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਅਤੇ ਯੂਰੀਆ ਤੇ ਡੀ.ਏ.ਪੀ. ਖ਼ਾਦ ਅਤੇ ਭਾਖੜਾ ਬਿਆਸ ਪ੍ਰਬੰਧਕ ਬੋਰਡ 'ਚ ਪੰਜਾਬ ਦੀ ਮੈਂਬਰਸ਼ਿਪ ਬਹਾਲ ਕਰਵਾਉਣ ਲਈ ਡੀ. ਸੀ. ਦਫ਼ਤਰ ਦੇ ਬਾਹਰ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਉਪਰੰਤ ਡਿਪਟੀ ਕਮਿਸ਼ਨਰ ਦੇ ਨਾਮ ਦਾ ਮੰਗ ਪੱਤਰ ਨਵਕੀਰਤ ਸਿੰਘ ਰੰਧਾਵਾ (ਡੀ ਆਰ ਉ) ਨੂੰ ਦਿੱਤਾ | ਇਸ ਦੌਰਾਨ ਡਾ. ਸਤਨਾਮ ਸਿੰਘ ਅਜਨਾਲਾ, ਸੁੱਚਾ ਸਿੰਘ ਕਾਮਰੇਡ, ਜਤਿੰਦਰ ਸਿੰਘ ਛੀਨਾ, ਡਾ. ਪਰਮਿੰਦਰ ਸਿੰਘ ਪੰਡੋਰੀ, ਧਨਵੰਤ ਸਿੰਘ, ਸੁਖਰਾਮਬੀਰ ਲੁਹਾਰਕਾ, ਗੁਰਦੇਵ ਸਿੰਘ ਵਰਪਾਲ, ਲਖਬੀਰ ਸਿੰਘ ਨਿਜ਼ਾਮਪੁਰਾ ਨੇ ਕਿਹਾ ਨੇ ਕਿਹਾ ਕਿ ਭਾਰਤ ਸਰਕਾਰ ਦੀਆਂ ਨੀਤੀਆਂ ਕਰਕੇ ਦੇਸ਼ ਆਰਥਿਕ ਮੰਦਹਾਲੀ ਵਿਚ ਜਾ ਰਿਹਾ ਹੈ ਦੇਸ਼ ਦੀ ਸਰਕਾਰ ਇਸ ਮੰਦਹਾਲੀ ਨੂੰ ਆਮ ਲੋਕਾਂ ਸਿਰ ਪਾ ਰਹੀ ਹੈ | ਉਨ੍ਹਾਂ ਕਿਹਾ ਕਿ ਦੇਸ਼ 'ਚ ਜੋ ਤੇਲ ਤੇ ਗੈਸ ਦਾ ਸੰਕਟ ਆਇਆ ਹੈ ਉਸ ਦੀ ਜ਼ਿੰਮੇਵਾਰ ਭਾਰਤ ਸਰਕਾਰ ਹੈ | ਉਨ੍ਹਾਂ ਕਿਹਾ ਕਿ ਜੇ ਅੱਜ ਕੱਚੇ ਤੇਲ ਦੀਆਂ ਕੀਮਤਾਂ ਥੋੜੀਆਂ ਵਧੀਆਂ ਹਨ ਤਾਂ ਇਕਦਮ ਪੈਟਰੋਲ ਡੀਜ਼ਲ ਦੇ ਰੇਟ ਵਧਾ ਦਿੱਤੇ ਗਏ ਪਰ ਪਿਛਲੇ ਸਮੇਂ ਲਗਪਗ ਦਸ ਸਾਲ ਕੱਚੇ ਤੇਲ ਦੇ ਰੇਟ ਬਹੁਤ ਘੱਟ ਰਹੇ ਪਰ ਸਰਕਾਰ ਨੇ ਲੋਕਾਂ ਨੂੰ ਰਾਹਤ ਨਹੀ ਦਿੱਤੀ ਉਲਟਾ ਤੇਲ ਕੰਪਨੀਆਂ ਨੇ ਲਗਪਗ 30 ਤੋਂ 40 ਲੱਖ ਕਰੋੜ ਰੁਪਏ ਦਾ ਮੁਨਾਫਾ ਕਮਾਇਆ | ਉਨ੍ਹਾਂ ਕਿਹਾ ਕਿ ਦੇਸ਼ ਵਿਚ ਯੂਰੀਆ, ਡੀ.ਏ.ਪੀ. ਦੀ ਕਿੱਲਤ ਆ ਰਹੀ ਹੈ | ਉਨ੍ਹਾਂ ਕਿਹਾ ਕਿ ਸੇਵਾ ਕੇਂਦਰ ਦੇ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ, ਪਿਛਲੇ ਦਿਨੀਂ ਕਾਮਰੇਡ ਜਗਤਾਰ ਮਹਿਲਾ ਤੇ ਪਰਿਵਾਰ 'ਤੇ ਕੀਤੇ ਹਮਲੇ ਦੇ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਜਾਵੇ, ਇਸਦੇ ਨਾਲ ਭਾਰਤ ਅਮਰੀਕਾ ਸਮਝੌਤਾ, ਭਾਖੜਾ ਡੈਮ ਤੇ ਪੰਜਾਬ ਹਰਿਆਣਾ ਦੀ ਸਥਾਈ ਮੈਂਬਰੀ ਦਾ ਹੱਕ ਬਹਾਲ ਕਰਵਾਉਣ, ਪੰਜਾਬ ਸਰਕਾਰ ਵਲੋਂ ਨਵਾਂ ਹੱਦ ਕਰਜ਼ਾ ਲਾਗੂ ਅਤੇ ਨਵੀਂ ਖੇਤੀ ਨੀਤੀ ਕਰਵਾਉਣ ਆਦਿ ਮੰਗਾਂ ਲਈ ਸੰਘਰਸ਼ ਕੀਤਾ ਜਾ ਰਿਹਾ ਹੈ | ਇਸ ਮੌਕੇ ਪ੍ਰਧਾਨ ਕਸ਼ਮੀਰ ਸਿੰਘ ਧੰਗਈ (ਬੀਕੇਯੂ ਉਗਰਾਹਾਂ), ਹਰਜੀਤ ਝੀਤਾ, ਰਤਨ ਸਿੰਘ ਰੰਧਾਵਾ, ਸਵਿੰਦਰ ਸਿੰਘ ਮੀਰਾਂਕੋਟ, ਬਲਦੇਵ ਸਿੰਘ ਵੇਰਕਾ, ਯਸ਼ਪਾਲ ਝਬਾਲ, ਹਰਪਾਲ ਛੀਨਾ, ਨਿਸ਼ਾਨ ਸਿੰਘ ਸਾਂਘਣਾ, ਜਗਜੀਵਨ ਸਿੰਘ ਤਲਵੰਡੀ, ਮੰਗਲ ਸਿੰਘ ਧਰਮਕੋਟ, ਬਾਬਾ ਰਾਜਨ ਸਿੰਘ ਚੋਗਾਵਾਂ, ਨਰਿੰਦਰ ਸਿੰਘ ਭਿੱਟੇਵੱਡ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਜੰਡਿਆਲਾ ਗੁਰੂ 'ਚ ਹੋਈ ਸ਼ਾਨਦਾਰ ਜਿੱਤ ਨੇ 2027 ਦੀ ਨੀਂਹ ਰੱਖੀ-ਸੁਨੀਲ ਪਾਸੀ <br/> ਅਗਲੀ ਖ਼ਬਰ ਮੇਅਰ ਦੇ ਭਤੀਜੇ ਖ਼ਿਲਾਫ਼ ਵਿਆਹੁਤਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ <br/>
Ad Position 24