29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਮੇਅਰ ਦੇ ਭਤੀਜੇ ਖ਼ਿਲਾਫ਼ ਵਿਆਹੁਤਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ <br/>

Ad Position 21
No active advertisement
ਅਜੀਤ ਡੈਸਕ 03-06-2026
ਅੰਮਿ੍ਤਸਰ, 2 ਜੂਨ (ਰੇਸ਼ਮ ਸਿੰਘ)-ਅੰਮਿ੍ਤਸਰ 'ਚ ਐੱਨ. ਆਰ. ਆਈ. ਥਾਣੇ ਦੀ ਪੁਲਿਸ ਵਲੋਂ ਪਠਾਨਕੋਟ ਦੇ ਇਕ ਆਗੂ ਦੇ ਭਤੀਜੇ ਖ਼ਿਲਾਫ਼ ਉਸਦੀ ਪਤਨੀ ਤੇ ਅੰਮਿ੍ਤਸਰ ਦੀ ਰਹਿਣ ਵਾਲੀ ਇਕ ਵਿਆਹੁਤਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਹੈ | ਇਸ ਵੇਲੇ ਆਸਟਰੇਲੀਆ ਰਹਿ ਰਹੀ ਪੀੜਤ ਔਰਤ ਨੇ ਦੋਸ਼ ਲਾਇਆ ਕਿ ਉਸਨੂੰ ਪਤੀ ਤੇ ਸਹੁਰੇ ਪਰਿਵਾਰ ਵਲੋਂ ਦਾਜ ਖਾਤਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਕਾਰਨ ਉਹ ਸਦਮੇ 'ਚ ਹੈ | ਇਥੇ ਗਰੀਨ ਐਵੀਨਿਊ ਦੀ ਰਹਿਣ ਵਾਲੀ ਪਲਕ ਮਹਾਜਨ ਨੇ ਕਿਹਾ ਕਿ ਉਸਦੇ ਪਤੀ ਆਕਾਸ਼ ਭਾਟੀਆ ਜੋ ਕਿ ਪਠਾਨਕੋਟ ਦੇ ਮੇਅਰ ਦਾ ਭਤੀਜਾ ਹੈ ਤੋਂ ਇਲਾਵਾ ਉਸਦਾ ਸਹੁਰਾ, ਅਸ਼ਵਨੀ, ਸੱਸ ਅਨੂੰ ਭਾਟੀਆ ਵੀ ਦਾਜ ਲਈ ਤੰਗ ਪ੍ਰ੍ਰੇਸ਼ਾਨ ਕਰਦੇ ਹਨ | ਉਸਨੇ ਕਿਹਾ ਕਿ ਉਸਦੀ ਸ਼ਾਦੀ 14 ਦਸੰਬਰ 2022 'ਚ ਹੋਈ ਸੀ | ਵਿਆਹ ਤੋਂ ਬਾਅਦ ਦੋਵਾਂ ਜੀਆਂ ਨੂੰ ਉਸਦੇ ਮਾਤਾ-ਪਿਤਾ ਨੇ ਆਸਟਰੇਲੀਆ ਭੇਜ ਦਿੱਤਾ ਪਰ ਆਸਟਰੇਲੀਆ ਪਹੁੰਚ ਕੇ ਉਸਦਾ ਪਤੀ ਬਿਲਕੁਲ ਬਦਲ ਗਿਆ | ਉਸਨੇ ਇਹ ਵੀ ਦੋਸ਼ ਲਾਇਆ ਕਿ ਉਸਦੇ ਮਾਪਿਆਂ ਪਾਸੋਂ 50 ਲੱਖ ਦੀ ਮੰਗ ਕੀਤੀ ਜਦੋਂ ਉਸਦੀ ਮੰਗ ਪੂਰੀ ਨਾਂ ਹੋਈ ਤਾਂ ਉਸਨੇ ਆਸਟਰੇਲੀਆ 'ਚ ਉਸਨੂੰ ਤੰਗ ਪ੍ਰੇਸਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਜਿਸ ਉਪਰੰਤ ਉਸਦੇ ਪਿਤਾ ਨੇ ਵੱਡੀ ਰਕਮ ਦਿੱਤੀ | ਮਾਮਲੇ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲਾ ਦਰਜ ਹੋਣ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਵਲੋਂ ਡੀ. ਸੀ. ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਘੱਲੂਘਾਰਾ ਹਫਤੇ ਦੇ ਦੂਜੇ ਦਿਨ ਸ਼ਹਿਰ 'ਚ ਪੁਲਿਸ ਵਲੋਂ ਬੱਸ ਅੱਡੇ, ਰੇਲਵੇ ਸਟੇਸ਼ਨ ਤੇ ਹੋਰ ਥਾਵਾਂ 'ਤੇ ਚਲਾਈ ਤਲਾਸ਼ੀ ਮ...
Ad Position 24