30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਜੂਨ 1984 ਦੇ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਦਿੱਲੀ ਕਮੇਟੀ ਦੀ ਸਰਾਂ ਵਿਖੇ ਚੇਅਰਮੈਨ ਖ਼ਾਲਸਾ ਨੇ ਕੀਤਾ ਸਨਮਾਨਿਤ <br/>

Ad Position 21
No active advertisement
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ੍ਰੀ ਗੁਰੂ ਤੇਗ਼ ਬਹਾਦਰ ਸਰਾਂ (ਨਿਵਾਸ) ਅੰਮਿ੍ਤਸਰ ਵਿਖੇ ਚੇਅਰਮੈਨ ਭੁਪਿੰਦਰ ਸਿੰਘ ਖ਼ਾਲਸਾ ਜੂਨ 1984 ਦੌਰਾਨ ਸ਼ਹੀਦ ਹੋਏ ਸਿੰਘ, ਸਿੰਘਣੀਆਂ ਅਤੇ ਬੱਚਿਆਂ ਦੇ ਵਾਰਿਸਾਂ ਨੂੰ ਸਨਮਾਨਿਤ ਕਰਨ ਉਪਰੰਤ ਨਜ਼ਰ ਆ ਰਹੇ ਹਨ | ਅਜੀਤ : ਤਸਵੀਰ <br/> 03-06-2026
ਅੰਮਿ੍ਤਸਰ, 2 ਜੂਨ (ਜਸਵੰਤ ਸਿੰਘ ਜੱਸ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਹੇਠ ਗੁਰੂ ਨਗਰੀ 'ਚ ਸ਼ਾਸ਼ਤਰੀ ਨਗਰ ਖੇਤਰ ਵਿਚ ਚਲਾਈ ਜਾ ਰਹੀ ਸ੍ਰੀ ਗੁਰੂ ਤੇਗ਼ ਬਹਾਦਰ ਸਰਾਂ (ਨਿਵਾਸ) ਦੇ ਚੇਅਰਮੈਨ ਭੁਪਿੰਦਰ ਸਿੰਘ ਖ਼ਾਲਸਾ ਵਲੋਂ ਦਿੱਲੀ ਕਮੇਟੀ ਦੇ ਸਹਿਯੋਗ ਨਾਲ ਜੂਨ 1984 ਦੌਰਾਨ ਸ਼ਹੀਦ ਹੋਏ ਸਿੰਘ, ਸਿੰਘਣੀਆਂ ਅਤੇ ਬੱਚਿਆਂ ਦੇ ਵਾਰਿਸਾਂ ਨੂੰ ਕਮੇਟੀ ਦੀ ਸਰਾਂ ਵਿਚ ਬੁਲਾ ਕੇ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਉਪਰੰਤ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਵੀ ਛਕਾਇਆ ਗਿਆ | ਇਸ ਸਮੇਂ ਜਲੰਧਰ ਤੋਂ ਪੰਥਕ ਕਵੀ ਡਾ: ਸਤਬੀਰ ਸਿੰਘ ਸ਼ਾਨ, ਦਲਜੀਤ ਸਿੰਘ, ਬੀਬੀ ਹਰਪ੍ਰੀਤ ਕੌਰ, ਜੁਗਿੰਦਰ ਸਿੰਘ, ਕੁਲਬੀਰ ਸਿੰਘ, ਕੇ. ਡੀ. ਸਿੰਘ, ਪਲਵਿੰਦਰ ਸਿੰਘ ਪੰਡੋਰੀ, ਤਰਸੇਮ ਸਿੰਘ ਚੰਗਿਆੜਾ, ਰਵੀ ਕੁਮਾਰ ਤੇ ਸਰਾਂ ਦੇ ਸਟਾਫ ਮੈਂਬਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਗਤ ਪੂਰਨ ਸਿੰਘ ਦੇ ਜਨਮ ਦਿਹਾੜੇ ਸੰਬੰਧੀ ਸਮਾਗਮ ਸ਼ੁਰੂ <br/> ਅਗਲੀ ਖ਼ਬਰ ਸਾਕਾ ਨੀਲਾ ਤਾਰਾ ਦੀ 42ਵੀਂ ਵਰ੍ਹੇਗੰਢ ਮੌਕੇ ਮੁਤਵਾਜ਼ੀ ਜਥੇਦਾਰ ਭਾਈ ਮੰਡ ਜਾਰੀ ਕਰਨਗੇ ਕੌਮ ਦੇ ਨਾਂਅ ਸੰਦੇਸ਼-ਸਖੀਰਾ...
Ad Position 24