ਭਗਤ ਪੂਰਨ ਸਿੰਘ ਦੇ ਜਨਮ ਦਿਹਾੜੇ ਸੰਬੰਧੀ ਸਮਾਗਮ ਸ਼ੁਰੂ <br/>
ਭਗਤ ਪੂਰਨ ਸਿੰਘ ਦੇ ਜਨਮ ਦਿਹਾੜੇ ਸੰਬੰਧੀ ਕਰਵਾਏ ਸਮਾਗਮ ਦੌਰਾਨ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਹੋਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਦੇ ਹੋਏ ਡਾ: ਇੰਦਰਜੀਤ ਕੌਰ ਨਾਲ ਡਾ. ਜਗਦੀਪਕ ਸਿੰਘ ਤੇ ਹੋਰ | ਤਸਵੀਰ : ਨਿਰਮਲ ਸਟੂਡੀਓ
<br/>
ਭਗਤ ਪੂਰਨ ਸਿੰਘ ਦੇ ਜਨਮ ਦਿਹਾੜੇ ਦੇ ਸੰਬੰਧ ਵਿਚ ਕਰਵਾਏ ਸਮਾਗਮ ਦੀ ਅਰੰਭਤਾ ਦੌਰਾਨ ਕੀਰਤਨ ਕਰਦਾ ਹੋਇਆ ਪਿੰਗਲਵਾੜਾ ਸੰਸਥਾ ਦਾ ਰਾਗੀ ਜਥਾ | ਤਸਵੀਰ: ਨਿਰਮਲ ਸਟੂਡੀਓ
<br/>
03-06-2026
ਸਮਾਗਮ ਦੌਰਾਨ ਪਿੰਗਲਵਾੜਾ ਸੰਸਥਾ ਦੇ ਮੁੱਖ ਸੇਵਾਦਾਰ ਡਾ: ਇੰਦਰਜੀਤ ਕੌਰ ਨੇ ਆਏ ਵਿਦਵਾਨਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਕਿਹਾ ਤੇ ਉਨ੍ਹਾਂ ਭਗਤ ਪੂਰਨ ਸਿੰਘ ਦੇ ਜੀਵਨ 'ਤੇ ਰੋਸ਼ਨੀ ਪਾਉਂਦੇ ਹੋਏ ਕਿਹਾ ਭਗਤ ਪੂਰਨ ਸਿੰਘ ਇਕ ਅਜਿਹੀ ਸ਼ਖ਼ਸੀਅਤ ਸਨ, ਜਿਹੜੇ ਪੂਰੀ ਦੁਨੀਆਂ 'ਤੇ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਚਿਤੁੰਤ ਸਨ | ਉਨ੍ਹਾਂ ਕਿਹਾ ਕਿ ਭਗਤ ਪੂਰਨ ਸਿੰਘ ਨੇ 100 ਸਾਲ ਪਹਿਲਾਂ ਹੀ ਦੁਨੀਆਂ ਨੂੰ ਖ਼ਰਾਬ ਹੋਣ ਵਾਲੇ ਵਾਤਾਵਰਨ ਪ੍ਰਤੀ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਸੀ | ਇਸ ਸੈਮੀਨਾਰ ਨੂੰ ਅੱਗੇ ਵਧਾਉਂਦੇ ਹੋਏ ਉੱਘੇ ਵਿਦਵਾਨ ਤੇ ਡੀਨ ਖ਼ਾਲਸਾ ਕਾਲਜ ਡਾ: ਇੰਦਰਜੀਤ ਸਿੰਘ ਗੋਗੋਆਣੀ ਨੇ ਕਿਹਾ ਕਿ ਭਗਤ ਪੂਰਨ ਸਿੰਘ ਦੁਨੀਆਂ ਅਤੇ ਵਾਤਾਵਰਨ ਦੇ ਸੱਚੇ ਪਹਿਰੇਦਾਰ ਸਨ, ਵਾਤਾਵਰਨ ਦੀ ਸਾਂਭ-ਸੰਭਾਲ ਕਰਨੀ ਹੀ ਉਨ੍ਹਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੈ | ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਭਗਤ ਪੂੁਰਨ ਸਿੰਘ ਨੇ 1927 ਈਸਵੀ ਤੋਂ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਸੀ | ਇਸ ਮੌਕੇ ਵਾਤਾਵਰਨ 'ਤੇ ਕੰਮ ਕਰਨ ਵਾਲੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਨੁਮਾਇੰਦੇ ਵਜੋਂ ਪੁੱਜੇ ਸੂਬੇਦਾਰ ਬਾਬਾ ਬਲਬੀਰ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਡਾ: ਸਰਬਜੀਤ ਸਿੰਘ ਛੀਨਾ ਨੇ ਕਿਹਾ ਕਿ ਸਰਕਾਰਾਂ ਤੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਭਾਵੇਂ ਵਾਤਾਵਰਨ ਦਾ ਵਿਸ਼ਾ ਪੜ੍ਹਾ ਕੇ ਡਿਗਰੀਆਂ ਦਿੱਤੀਆਂ ਜਾ ਰਹੀਆਂ ਹਨ, ਪਰ ਅਫ਼ਸੋਸ ਕਿ ਵਾਤਾਵਰਨ 'ਤੇ ਪ੍ਰੈਕਟੀਕਲ ਉਨਾ ਕੰਮ ਨਹੀਂ ਹੋ ਰਿਹਾ | ਪਿ੍ੰ: ਕੁਲਵੰਤ ਸਿੰਘ ਨੇ ਕਿਹਾ ਕਿ ਮਨੁੱਖੀ ਜੀਵਨ ਦੀ ਕਲਪਨਾ ਰੁੱਖਾਂ ਬਿਨਾਂ ਨਹੀਂ ਕੀਤੀ ਜਾ ਸਕਦੀ | ਸੈਮੀਨਾਰ ਦੀ ਪ੍ਰਧਾਨਗੀ ਕਰ ਰਹੇ ਵਿਧਾਇਕ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਭਗਤ ਪੂਰਨ ਸਿੰਘ ਦੀ ਤਰ੍ਹਾਂ ਡਾ: ਇੰਦਰਜੀਤ ਕੌਰ ਕੁਦਰਤੀ ਸੋਮਿਆਂ ਦੀ ਖ਼ਰਾਬੀ ਨੂੰ ਲੈ ਕੇ ਤੇ ਬਚਾਉਣ ਲਈ ਬਹੁਤ ਚਿੰਤੁਤ ਹਨ | ਉਨ੍ਹਾਂ ਕਿਹਾ ਕਿ ਭਗਤ ਪੂਰਨ ਸਿੰਘ ਨੇ ਪ੍ਰੈਕਟੀਕਲ ਜੀਵਨ ਜੀਅ ਕੇ ਮਨੁੱਖਤਾ ਨੂੰ ਨਵੀਂ ਸੇਧ ਦਿੱਤੀ | ਇਸ ਮੌਕੇ ਬੱਚਿਆਂ ਵਲੋਂ ਕਵਿਤਾ 'ਬੂਟੇ ਲਾਈਏ' ਵੀ ਪੇਸ਼ ਕੀਤੀ ਗਈ | ਕਮਲਜੀਤ ਸਿੰਘ ਨੀਲੋਂ ਵਲੋਂ ਵੀ ਕਵਿਤਾਵਾਂ ਪੇਸ਼ ਕੀਤੀ | ਮੰਚ ਸੰਚਾਲਨ ਅਮਰਜੀਤ ਸਿੰਘ ਨੇ ਕੀਤਾ | ਇਸ ਦੌਰਾਨ ਆਏ ਵਿਦਵਾਨਾਂ, ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ. ਜਗਦੀਪਕ ਸਿੰਘ ਮੀਤ ਪ੍ਰਧਾਨ ਪਿੰਗਲਵਾੜਾ, ਮੁਖਤਾਰ ਸਿੰਘ ਗੋਰਾਇਆ ਆਨਰੇਰੀ ਸਕੱਤਰ, ਮਾ: ਰਾਜਬੀਰ ਸਿੰਘ, ਹਰਜੀਤ ਸਿੰਘ ਅਰੋੜਾ, ਬੀਬੀ ਪ੍ਰੀਤਇੰਦਰ ਕੌਰ, ਡਾ: ਨਿਰਮਲ ਸਿੰਘ, ਯੋਗੇਸ਼ ਸੂਰੀ ਮੁੱਖ ਪ੍ਰਸ਼ਾਸਕ, ਰਜਿੰਦਰ ਸਿੰਘ ਪ੍ਰਸ਼ਾਸਕ ਮਾਨਾਂਵਾਲਾ ਬ੍ਰਾਂਚ, ਤਿਲਕ ਰਾਜ, ਗੁਰਨਾਇਬ ਸਿੰਘ, ਨਰਿੰਦਰ ਸਿੰਘ ਸੋਹਲ, ਬੀਬੀ ਰਾਜਵਿੰਦਰ ਕੌਰ ਬਾਜਵਾ, ਪਵਨ ਸ਼ਰਮਾ, ਮਨਮੋਹਨ ਸਿੰਘ, ਪਿ੍ੰ: ਨਰੇਸ਼ ਕਾਲੀਆ, ਪਿ੍ੰ: ਦਲਜੀਤ ਕੌਰ, ਪਿ੍ੰ. ਲਖਵਿੰਦਰ ਕੌਰ, ਪਿ੍ੰ. ਅਨੀਤਾ ਬੱਤਰਾ ਆਦਿ ਹਾਜ਼ਰ ਸਨ |