31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਅਮਨਦੀਪ ਮੈਡੀਸਿਟੀ ਨੇ ਅੰਮਿ੍ਤਸਰ 'ਚ ਪਹਿਲੇ 'ਨੇਵੀਟਰ' ਟ੍ਰਾਂਸਕੈਥੀਟਰ ਐਓਰਟਿਕ ਵਾਲਵ ਇੰਪਲਾਂਟੇਸ਼ਨ ਨਾਲ ਦਿਲ ਦੇ ਇਲਾਜ 'ਚ ਮਹੱਤਵਪੂਰਨ ਮੀਲ ਪੱਥਰ ਕੀਤਾ ਸਥਾਪਿਤ <br/>

Ad Position 21
No active advertisement
ਅਮਨਦੀਪ ਮੈਡੀਸਿਟੀ ਵਲੋਂ ਅੰਮਿ੍ਤਸਰ 'ਚ ਪਹਿਲੇ 'ਨੇਵੀਟਰ' : ਟ੍ਰਾਂਸਕੈਥੀਟਰ ਐਓਰਟਿਕ ਵਾਲਵ ਇੰਪਲਾਂਟੇਸ਼ਨ ਨਾਲ ਦਿਲ ਦੇ ਇਲਾਜ 'ਚ ਮਹੱਤਵਪੂਰਨ ਮੀਲ ਪੱਥਰ ਸਥਾਪਿਤ ਕਰਨ ਵਾਲੀ ਟੀਮ ਦੇ ਮੈਂਬਰ ਡਾ. ਪੰਕਜ ਗੋਇਲ ਤੇ ਡਾ. ਯਾਦਵਿੰਦਰ ਸਿੰਘ ਆਪਣੀ ਟੀਮ ਨਾਲ | ਤਸਵੀਰ : ਨਿਰਮਲ ਸਟੂਡੀਓ <br/> 03-06-2026
ਅੰਮਿ੍ਤਸਰ, 2 ਜੂਨ (ਜਸਵੰਤ ਸਿੰਘ ਜੱਸ)-ਸਥਾਨਕ ਅਮਨਦੀਪ ਮੈਡੀਸਿਟੀ ਮਾਲ ਰੋਡ ਨੇ ਉਜਾਲਾ ਸਿਗਨਸ ਦੇ ਸਹਿਯੋਗ ਨਾਲ, ਅੰਮਿ੍ਤਸਰ 'ਚ ਪਹਿਲੇ 'ਨੇਵੀਟਰ' ਟ੍ਰਾਂਸਕੈਥੀਟਰ ਐਓਰਟਿਕ ਵਾਲਵ ਇੰਪਲਾਂਟੇਸ਼ਨ ਨਾਲ ਦਿਲ ਦੇ ਇਲਾਜ 'ਚ ਮਹੱਤਵਪੂਰਨ ਮੀਲ ਪੱਥਰ ਸਥਾਪਿਤ ਕੀਤਾ ਹੈ | ਪ੍ਰਾਪਤ ਵੇਰਵਿਆਂ ਅਨੁਸਾਰ ਹਸਪਤਾਲ ਵਲੋਂ 'ਹਾਰਟ ਟੀਮ ਮੈਨੇਜਮੈਂਟ' ਰਾਹੀਂ ਉਕਤ ਇੰਪਲਾਂਟੇਸ਼ਨ ਨਾਲ ਉੱਨਤ ਦਿਲ ਦੀ ਦੇਖਭਾਲ ਵਿਚ ਇਕ ਨਵਾਂ ਮਾਪਦੰਡ ਸਥਾਪਤ ਕੀਤਾ ਹੈ | ਇਹ ਇਤਿਹਾਸਕ ਪ੍ਰਕਿਰਿਆ ਗੰਭੀਰ ਐਓਰਟਿਕ ਸਟੈਨੋਸਿਸ ਦੇ ਇਲਾਜ ਵਿਚ ਇਕ ਵੱਡੀ ਤਰੱਕੀ ਨੂੰ ਦਰਸਾਉਂਦੀ ਹੈ, ਜੋ ਮਰੀਜ਼ਾਂ ਨੂੰ ਰਵਾਇਤੀ ਓਪਨ-ਹਾਰਟ ਸਰਜਰੀ ਦਾ ਵਿਕਲਪ ਪ੍ਰਦਾਨ ਕਰਦੀ ਹੈ | ਅਮਨਦੀਪ ਮੈਡੀਸਿਟੀ ਵਿਖੇ ਸਮਰਪਿਤ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਦੁਆਰਾ ਗੁੰਝਲਦਾਰ ਪ੍ਰਕਿਰਿਆ ਸਫਲਤਾਪੂਰਵਕ ਕੀਤੀ ਗਈ, ਜਿਸ ਵਿਚ ਡਾ. ਯਾਦਵਿੰਦਰ ਸਿੰਘ ਇੰਟਰਵੈਂਸ਼ਨਲ ਕਾਰਡੀਓਲੋਜਿਸਟ, ਡਾ. ਪੰਕਜ ਗੋਇਲ ਕਾਰਡੀਅਕ ਸਰਜਨ ਅਤੇ ਡਾ. ਗੁਰਪ੍ਰੀਤ ਗਿੱਲ ਕਾਰਡੀਅਕ ਐਨੇਸਥੀਟਿਸਟ ਸ਼ਾਮਿਲ ਸਨ, ਨੇ ਮਰੀਜ਼ਾਂ ਦੀ ਸੁਰੱਖਿਆ ਅਤੇ ਕਲੀਨਿਕਲ ਉੱਤਮਤਾ ਦੇ ਉੱਚਤਮ ਮਿਆਰਾਂ ਦੀ ਪਾਲਣਾ ਕਰਦੇ ਹੋਏ, ਮੁਲਾਂਕਣ, ਯੋਜਨਾਬੰਦੀ ਅਤੇ ਇੰਪਲਾਂਟੇਸ਼ਨ ਲਈ ਤਾਲਮੇਲ ਵਿਚ ਕੰਮ ਕੀਤਾ | ਡਾ. ਅਵਤਾਰ ਸਿੰਘ ਡਾਇਰੈਕਟਰ ਅਮਨਦੀਪ ਹਸਪਤਾਲ ਸਮੂਹ, ਡਾ: ਯਾਦਵਿੰਦਰ ਸਿੰਘ ਤੇ ਡਾ. ਗੋਇਲ ਨੇ ਕਿਹਾ ਕਿ ਅਮਨਦੀਪ ਸਮੂਹ ਵਿਖੇ ਸਾਡਾ ਦਿ੍ਸ਼ਟੀਕੋਣ ਹਮੇਸ਼ਾਂ ਇਸ ਖੇਤਰ ਵਿਚ ਵਿਸ਼ਵ ਪੱਧਰੀ ਸਿਹਤ ਸੰਭਾਲ ਨੂੰ ਪਹੁੰਚਯੋਗ ਬਣਾਉਣਾ ਰਿਹਾ ਹੈ ਤੇ ਹੁਣ ਅਮਨਦੀਪ ਮੈਡੀਸਿਟੀ ਵਿਖੇ 'ਨੇਵੀਟਰ' ਟ੍ਰਾਂਸਕੈਥੀਟਰ ਐਓਰਟਿਕ ਵਾਲਵ ਇੰਪਲਾਂਟੇਸ਼ਨ ਦੀ ਸ਼ੁਰੂਆਤ ਉਸ ਯਾਤਰਾ ਵਿਚ ਇਕ ਹੋਰ ਕਦਮ ਹੈ |

Ad Position 22
No active advertisement
ਪਿਛਲੀ ਖ਼ਬਰ ਲੰਮੇ ਸਮੇਂ ਤੋਂ ਟੁੱਟੀ ਸੜਕ ਨਵੇਂ ਸਿਰਿਓਾ ਬਣਨ ਕਾਰਨ ਪਿੰਡ ਵਾਸੀਆਂ ਤੇ ਰਾਹਗੀਰਾਂ 'ਚ ਖੁਸ਼ੀ ਦੀ ਲਹਿਰ-ਸਰਪੰਚ ਮਿੱਠਾ... ਅਗਲੀ ਖ਼ਬਰ ਜੋਧਪੁਰ ਵਿਖੇ ਨਜ਼ਰਬੰਦ ਰਹੇ ਸਿੱਖਾਂ ਨੂੰ ਮੁਆਵਜ਼ਾ ਮਿਲਣ ਦੀ ਆਸ ਬੱਝੀ-ਐਡਵੋਕੇਟ ਸਿਆਲੀ <br/>
Ad Position 24